December 27, 2025
ਖਾਸ ਖ਼ਬਰਪੰਜਾਬਰਾਸ਼ਟਰੀ

‘ਆਪ’ ਦੇ ਸੰਜੀਵ ਅਰੋੜਾ 10637 ਵੋਟਾਂ ਨਾਲ ਜੇਤੂ

‘ਆਪ’ ਦੇ ਸੰਜੀਵ ਅਰੋੜਾ 10637 ਵੋਟਾਂ ਨਾਲ ਜੇਤੂ

ਲੁਧਿਆਣਾ- ‘ਆਪ’ ਉਮੀਦਵਾਰ ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਅਰੋੜਾ ਨੈ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫ਼ਰਕ ਨਾਲ ਹਰਾਇਆ। ਭਾਜਪਾ ਦੇ ਜੀਵਨ ਗੁਪਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਕ੍ਰਮਵਾਰ ਤੀਜੇ ਤੇ ਚੌਥੇ ਨੰਬਰ ’ਤੇ ਰਹੇ।

‘ਆਪ’ ਉਮੀਦਵਾਰ ਨੂੰ 35179 ਵੋਟਾਂ ਜਦੋਂਕਿ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ ਕੁੱਲ 24542 ਵੋਟਾਂ ਪਈਆਂ ਹਨ। ਜੀਵਨ ਗੁਪਤਾ ਨੂੰ 20323 ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ 8203 ਵੋਟਾਂ ਪਈਆਂ ਹਨ।  793 ਲੋਕਾਂ ਨੇ ਨੋਟਾ ਦਾ ਬਟਨ ਦੱਬਿਆ ਹੈ। ਆਜ਼ਾਦ ਉਮੀਦਵਾਰ ਵਜੋਂ ਖੜੇ ਨੀਟੂ ਸ਼ਟਰਾਂ ਵਾਲੇ ਨੂੰ 112 ਵੋਟ ਮਿਲੇ ਹਨ।

ਗਿਣਤੀ ਕੇਂਦਰ ਦੇ ਬਾਹਰ ਪੁਲੀਸ ਤੇ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਘੁਮਾਰ ਮੰਡੀ ਖਾਲਸਾ ਕਾਲਜ ਵਿੱਚ ਚੱਲ ਰਹੀ ਗਿਣਤੀ ਕੇਂਦਰ ਵਿੱਚ ਪਹਿਲਾਂ ਬੈਲੇਟ ਪੇਪਰਾਂ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਹੋਈ। ਹੁਣ ਈਵੀਐਮ ਮਸ਼ੀਨਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਗਿਣਤੀ ਦੇ ਲਈ ਕੁੱਲ 14 ਗੇੜ ਹੋਣਗੇ। ਕੁੱਲ 1 ਲੱਖ 74 ਹਜ਼ਾਰ 429 ਵੋਟਾਂ ਵਿੱਚੋਂ 51.33 ਫੀਸਦੀ ਵੋਟਾਂ ਪਈਆਂ ਸਨ, ਜੋ ਕਿ ਤਕਰੀਬਨ 90 ਹਜ਼ਾਰ ਹਨ। ਗਿਣਤੀ ਕੇਂਦਰਾਂ ਵਿੱਚ ਸਾਰੇ ਹੀ ਉਮੀਦਵਾਰ ਪੁੱਜ ਗਏ ਹਨ।

Related posts

G-20 ਆਲਮੀ ਏਜੰਡੇ ਨੂੰ ਅੱਗੇ ਵਧਾਉਣ ਦੇ ਦ੍ਰਿਸ਼ਟੀਕੋਣ ਨੂੰ ਇਕਸੁਰ ਕਰਨ ਦੀ ਕੁੰਜੀ: ਜੈਸ਼ੰਕਰ

Current Updates

ਚੰਦਨ ਨੇਗੀ ਨੂੰ ਪੰਜਾਬੀ ਅਨੁਵਾਦ ਲਈ ਸਾਹਿਤ ਅਕਾਦਮੀ ਪੁਰਸਕਾਰ

Current Updates

ਸ਼੍ਰੀਲੰਕਾ: ਅਦਾਲਤ ‘ਚ ਗੋਲੀਬਾਰੀ ਅੰਡਰਵਰਲਡ ਨਾਲ ਸਬੰਧਤ ਵਿਅਕਤੀ ਦੀ ਮੌਤ

Current Updates

Leave a Comment