December 27, 2025
ਖਾਸ ਖ਼ਬਰਰਾਸ਼ਟਰੀ

ਕੇਦਾਰਨਾਥ ਜਾ ਰਹੇ ਹੈਲੀਕਾਪਟਰ ਦੀ ਹਾਈਵੇਅ ‘ਤੇ ਐਮਰਜੈਂਸੀ ਲੈਂਡਿੰਗ, ਪਾਈਲਟ ਜ਼ਖ਼ਮੀ

ਕੇਦਾਰਨਾਥ ਜਾ ਰਹੇ ਹੈਲੀਕਾਪਟਰ ਦੀ ਹਾਈਵੇਅ ‘ਤੇ ਐਮਰਜੈਂਸੀ ਲੈਂਡਿੰਗ, ਪਾਈਲਟ ਜ਼ਖ਼ਮੀ

ਰੁਦਰਪ੍ਰਯਾਗ- ਅਧਿਕਾਰੀਆਂ ਨੇ ਦੱਸਿਆ ਕਿ ਕੇਦਾਰਨਾਥ ਜਾ ਰਹੇ ਇੱਕ ਹੈਲੀਕਾਪਟਰ ਨੂੰ ਸ਼ਨਿੱਚਰਵਾਰ ਨੂੰ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਹਾਈਵੇਅ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ, ਕਿਉਂਕਿ ਉਡਾਣ ਦੌਰਾਨ ਤਕਨੀਕੀ ਖਰਾਬੀ ਆ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ ਸਵਾਰ ਸਾਰੇ ਸ਼ਰਧਾਲੂ ਅਤੇ ਪਾਇਲਟ ਸੁਰੱਖਿਅਤ ਹਨ।

ਹੈਲੀਕਾਪਟਰ ਨੇ ਬਦਾਸੂ ਬੇਸ ਤੋਂ ਕੇਦਾਰਨਾਥ ਲਈ ਉਡਾਣ ਭਰੀ ਸੀ, ਜਦੋਂ ਉਡਾਣ ਦੌਰਾਨ ਤਕਨੀਕੀ ਖਰਾਬੀ ਆ ਗਈ। ਇਸ ਤੋਂ ਬਾਅਦ ਇਸ ਦੀ ਸਿਰਸੀ ਨੇੜੇ ਹਾਈਵੇਅ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ।

ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਕੇਸਟਰਲ ਏਵੀਏਸ਼ਨ (Kestrel Aviation) ਦਾ ਇਹ ਹੈਲੀਕਾਪਟਰ ਹਾਈਵੇਅ ਦੇ ਵਿਚਕਾਰ ਖੜ੍ਹਾ ਸੀ। ਇਹ ਕਾਫ਼ੀ ਖ਼ਤਰਨਾਕ ਢੰਗ ਨਾਲ ਆਬਾਦੀ ਵਾਲੀਆਂ ਇਮਾਰਤਾਂ ਦੇ ਬਹੁਤ ਨੇੜੇ ਪੁੱਜਾ ਹੋਇਆ ਸੀ। ਹੈਲੀਕਾਪਟਰ ਦੇ ਹਾਈਵੇਅ ’ਤੇ ਉਤਰਨ ਦੌਰਾਨ ਇਸਦੇ ਟੇਲ ਰੋਟਰ ਨਾਲ ਇੱਕ ਕਾਰ ਨੂੰ ਨੁਕਸਾਨ ਪਹੁੰਚਿਆ।

ਇਸ ਦੌਰਾਨ ਪਾਇਲਟ ਸਮੇਤ ਹੈਲੀਕਾਪਟਰ ਵਿੱਚ ਸਵਾਰ ਸਾਰੇ ਛੇ ਲੋਕ ਵਾਲ-ਵਾਲ ਬਚ ਗਏ। ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਕੇਦਾਰਨਾਥ ਹੈਲੀ ਸੇਵਾ ਦੇ ਨੋਡਲ ਅਧਿਕਾਰੀ ਰਾਹੁਲ ਚੌਬੇ ਨੇ ਕਿਹਾ ਕਿ ਇਸ ਘਟਨਾ ਦਾ ਕੇਦਾਰਨਾਥ ਲਈ ਚਲਾਈ ਜਾਣ ਵਾਲੀ ਹੈਲੀ ਸ਼ਟਲ ਸੇਵਾ ‘ਤੇ ਕੋਈ ਅਸਰ ਨਹੀਂ ਪਿਆ। ਹੈਲੀਕਾਪਟਰ ਨੂੰ ਹਾਈਵੇਅ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

Related posts

ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ 100 ਤੋਂ ਵੱਧ ਉਡਾਣਾਂ ਪ੍ਰਭਾਵਿਤ

Current Updates

ਝਾਰਖੰਡ: ਹੇਮੰਤ ਸੋਰੇਨ ਵੱਲੋਂ ਰਾਜਪਾਲ ਨਾਲ ਮੁਲਾਕਾਤ

Current Updates

ਬਾਲਗ ਵਿਆਹ ਦੀ ਉਮਰ ਪੂਰੀ ਕੀਤੇ ਬਿਨਾਂ ਵੀ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਹਨ

Current Updates

Leave a Comment