December 27, 2025
ਖਾਸ ਖ਼ਬਰਰਾਸ਼ਟਰੀ

ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ’ਚ 562 ਅੰਕਾਂ ਦੀ ਤੇਜ਼ੀ

ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ’ਚ 562 ਅੰਕਾਂ ਦੀ ਤੇਜ਼ੀ

ਮੁੰਬਈ- ਭਾਰਤ ਦੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਖ਼ਬਰ ਤੋਂ ਬਾਅਦ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਆਈ ਹੈ। ਇਸ ਦੌਰਾਨ 30-ਸ਼ੇਅਰਾਂ ਵਾਲਾ ਬੀਐੱਸਈ ਬੈਂਚਮਾਰਕ ਸੂਚਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 562.31 ਅੰਕਾਂ ਦੇ ਉਛਾਲ ਨਾਲ 82,283.39 ’ਤੇ ਪਹੁੰਚ ਗਿਆ। ਉਧਰ ਐੱਨਐੱਸਈ ਨਿਫ਼ਟੀ 175.7 ਅੰਕਾਂ ਦੀ ਤੇਜ਼ੀ ਨਾਲ 25,028.85 ’ਤੇ ਪਹੁੰਚ ਗਿਆ। ਮਾਹਿਰਾਂ ਨੇ ਕਿਹਾ ਕਿ ਮਾਨਸੂਨ ਦੀ ਜਲਦ ਆਮਦ, ਰਿਜ਼ਰਵ ਬੈਂਕ ਵੱਲੋਂ ਵਿੱਤੀ ਸਾਲ 2025 ਲਈ ਸਰਕਾਰ ਨੂੰ 2.69 ਲੱਖ ਕਰੋੜ ਰੁਪਏ ਦੇ ਰਿਕਾਰਡ ਲਾਭਅੰਸ਼ ਦਾ ਐਲਾਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 9 ਜੁਲਾਈ ਤੱਕ 50 ਪ੍ਰਤੀਸ਼ਤ ਈਯੂ ਟੈਰਿਫ ਵਿੱਚ ਦੇਰੀ ਨੇ ਵੀ ਬਾਜ਼ਾਰ ਦੀਆਂ ਉਮੀਦਾਂ ਨੂੰ ਵਧਾ ਦਿੱਤਾ ਹੈ।

ਸ਼ੇਅਰ ਬਜ਼ਾਰ ਦੀ ਸ਼ੁਰੂਆਤ ਮੌਕੇ ਸੈਂਸੈਕਸ ਫਰਮਾਂ ਵਿੱਚੋਂ ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਟਾਈਟਨ, ਆਈਸੀਆਈਸੀਆਈ ਬੈਂਕ, ਟੈੱਕ ਮਹਿੰਦਰਾ, ਐੱਨਟੀਪੀਸੀ, ਪਾਵਰ ਗਰਿੱਡ ਅਤੇ ਬਜਾਜ ਫਿਨਸਰਵ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਸਨ। 30-ਸ਼ੇਅਰਾਂ ਵਾਲੇ ਪੈਕ ਵਿੱਚੋਂ ਇੱਕੋ ਇੱਕ ਸ਼ੇਅਰ ਈਟਰਨਲ ਹੇਠਾਂ ਖੁੱਲ੍ਹਿਆ। ਨੀਤੀ ਆਯੋਗ ਦੇ ਸੀਈਓ ਬੀਵੀਆਰ ਸੁਬ੍ਰਹਮਣੀਅਮ ਨੇ ਕਿਹਾ ਹੈ ਕਿ ਭਾਰਤ ਜਾਪਾਨ ਨੂੰ ਪਛਾੜ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਜੀਓਜੀਤ ਇਨਵੈਸਟਮੈਂਟਸ ਲਿਮਟਿਡ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਨੇ ਕਿਹਾ ਭਾਰਤ ਦੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀਆਂ ਖ਼ਬਰਾਂ ਨੇੜਲੇ ਭਵਿੱਖ ਵਿੱਚ ਬਾਜ਼ਾਰ ਲਈ ਮਨੋਬਲ ਵਧਾਉਣ ਵਾਲੀਆਂ ਹੋਣਗੀਆਂ। ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 40 ਪੈਸੇ ਵਧ ਕੇ 85.05 ’ਤੇ ਪਹੁੰਚ ਗਿਆ।

Related posts

ਨਾਜਾਇਜ਼ ਸ਼ਰਾਬ ਸਣੇ ਦੋ ਵਿਅਕਤੀ ਗ੍ਰਿਫ਼ਤਾਰ

Current Updates

विपक्ष की बैठक में हिस्सा लेगी आम आदमी पार्टी, कांग्रेस करेगी अध्यादेश का विरोध

Current Updates

ਕਿਹੜੀ ਟੀਮ ਦੇ ਪਰਸ ‘ਚ ਕਿੰਨਾ ਪੈਸਾ, ਜਾਣੋ ਖਿਡਾਰੀਆਂ ਦੀ ਨਿਲਾਮੀ ਹੋਣ ਤੋਂ ਪਹਿਲਾਂ ਸਾਰੇ ਨਿਯਮ

Current Updates

Leave a Comment