July 10, 2025
ਖਾਸ ਖ਼ਬਰਰਾਸ਼ਟਰੀ

ਬੰਗਲੁਰੂ: ਲਗਾਤਾਰ ਮੀਂਹ ਪੈਣ ਕਾਰਨ ਜਨਜੀਵਨ ਪ੍ਰਭਾਵਿਤ, ਮ੍ਰਿਤਕਾਂ ਦੀ ਗਿਣਤੀ 5 ਹੋਈ

ਬੰਗਲੁਰੂ: ਲਗਾਤਾਰ ਮੀਂਹ ਪੈਣ ਕਾਰਨ ਜਨਜੀਵਨ ਪ੍ਰਭਾਵਿਤ, ਮ੍ਰਿਤਕਾਂ ਦੀ ਗਿਣਤੀ 5 ਹੋਈ

ਬੰਗਲੁਰੂ- ਬੰਗਲੁਰੂ ਵਿਚ ਪਿਛਲੇ 36 ਘੰਟਿਆਂ ਤੋਂ ਭਾਰੀ ਮੀਂਹ ਪੈਣ ਕਾਰਨ ਮੰਗਲਵਾਰ ਨੂੰ ਵੀ ਇੱਥੇ ਜਨਜੀਵਨ ਅਸਥਿਰ ਰਿਹਾ। ਇਸ ਦੌਰਾਨ ਲੋਕਾਂ ਨੂੰ ਗੋਡਿਆਂ ਤੱਕ ਪਾਣੀ ਵਿੱਚੋਂ ਲੰਘਦੇ ਦੇਖਿਆ ਗਿਆ ਅਤੇ ਕਈ ਥਾਵਾਂ ’ਤੇ ਟ੍ਰੈਫਿਕ ਜਾਮ ਦੀ ਰਿਪੋਰਟਾਂ ਵੀ ਮਿਲੀਆਂ ਹਨ। ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਮੀਂਹ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ। ਇਸ ਮੋਹਲੇਧਾਰ ਮੀਂਹ ਕਾਰਨ ਸ਼ਹਿਰ ਵਿਚ ਸਾਈ ਲੇਆਉਟ ਇਕ ਟਾਪੂ ਵਰਗਾ ਦਿਖਾਈ ਦਿੰਦਾ ਰਿਹਾ।

ਪਿਛਲੇ ਘੰਟਿਆਂ ਦੌਰਾਨ ਪਏ ਮੀਂਹ ਕਾਰਨ ਘਰਾਂ ਦੇ ਗਰਾਂਉਡ ਫਲੋਰ ਅੱਧ ਤੱਕ ਡੁਬ ਗਏ ਅਤੇ ਲੋਕ ਬਾਹਰ ਨਹੀਂ ਆ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਲਗਭਗ 150 ਲੋਕਾਂ ਨੂੰ ਬਚਾਇਆ ਗਿਆ ਅਤੇ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ। ਸ਼ਹਿਰ ਦੇ ਹੇਨੂਰ ਵਿਚ ਇਕ ਅਨਾਥ ਆਸ਼ਰਮ ਨੂੰ ਵੀ ਭਾਰੀ ਮੀਂਹ ਦਾ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ। ਫਾਇਰ ਐਂਡ ਰੈਸਕਿਊ ਵਿਭਾਗ ਨੇ ਆਫ਼ਤ ਪ੍ਰਤੀਕਿਰਿਆ ਫੋਰਸ ਦੇ ਨਾਲ ਮਿਲ ਕੇ ਅਨਾਥ ਆਸ਼ਰਮ ਵਿਚੋਂ ਲੋਕਾਂ ਨੂੰ ਬਚਾਇਆ। ਆਸ਼ਰਮ ਦੀ ਜਗ੍ਹਾ ਵਿਚ ਵੱਡੇ ਪੱਧਰ ’ਤੇ ਪਾਣੀ ਭਰਿਆ ਹੋਇਆ ਸੀ।

ਪੁਲੀਸ ਨੇ ਮੰਗਲਵਾਰ ਨੂੰ ਦੱਸਿਆ ਕਿ ਸ਼ਹਿਰ ਦੇ ਇਕ ਅਪਾਰਟਮੈਂਟ ਵਿਚ ਦਾਖਲ ਹੋਏ ਮੀਂਹ ਦੇ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਸਮੇਂ ਇੱਕ 12 ਸਾਲਾ ਬੱਚੇ ਸਮੇਤ ਦੋ ਵਿਅਕਤੀਆਂ ਦੀ ਕਰੰਟ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ਸ਼ੀਕਲਾ (35) ਦੀ ਮੌਤ ਕੰਧ ਡਿੱਗਣ ਕਾਰਨ ਅਤੇ ਰਾਏਚੁਰ ਅਤੇ ਕਰਵਾਰ ਵਿਚ ਬਿਜਲੀ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ।

Related posts

ਜਦੋਂ ਸਾਰਾ ਅਲੀ ਖ਼ਾਨ ਨੇ ਅਮਰੀਕੀ ਗਾਇਕ ਨਾਲ ਫੋਟੋਆਂ ਖਿਚਵਾਈਆਂ

Current Updates

ਪੁਲੀਸ ਵੱਲੋਂ ਨਸ਼ਾ ਤਸਕਰ ਕਾਬੂ, ਇਕ ਕਿਲੋ ਹੈਰੋਇਨ ਬਰਾਮਦ

Current Updates

ਫ਼ਿਲਮ ‘ਕੱਲ੍ਹ ਹੋ ਨਾ ਹੋ’ ਦੇ ਮੁੜ ਰਿਲੀਜ਼ ਹੋਣ ਸਬੰਧੀ ਮਿਲ ਰਹੇ ਹੁੰਗਾਰੇ ਤੋਂ ਕਰਨ ਜੌਹਰ ਬਾਗ਼ੋ-ਬਾਗ਼

Current Updates

Leave a Comment