September 28, 2026
ਖਾਸ ਖ਼ਬਰਰਾਸ਼ਟਰੀ

ਪਾਵਰ ਗਰਿੱਡ ਕਾਰਪੋਰੇਸ਼ਨ ਦਾ ਸੀਨੀਅਰ ਜੀ.ਐਮ. 2.50 ਲੱਖ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ

ਪਾਵਰ ਗਰਿੱਡ ਕਾਰਪੋਰੇਸ਼ਨ ਦਾ ਸੀਨੀਅਰ ਜੀ.ਐਮ. 2.50 ਲੱਖ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ

ਨਵੀਂ ਦਿੱਲੀ- ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੀਬੀਆਈ ਨੇ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ (Power Grid Corporation of India) ਦੇ ਸੀਨੀਅਰ ਜੀਐਮ ਉਦੈ ਕੁਮਾਰ (Uday Kumar, senior GM) ਨੂੰ ਮੁੰਬਈ ਆਧਾਰਤ ਕੇਈਸੀ ਇੰਟਰਨੈਸ਼ਨਲ (Mumbai-based KEC International) ਦੇ ਇੱਕ ਕਾਰਜਕਾਰੀ ਅਧਿਕਾਰੀ ਤੋਂ ਕੰਪਨੀ ਦਾ ਪੱਖ ਪੂਰਨ ਬਦਲੇ 2.5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਐਫਆਈਆਰ ਵਿੱਚ ਪੰਜ ਵਿਅਕਤੀਆਂ ਅਤੇ ਕੰਪਨੀ ਕੇਈਸੀ ਇੰਟਰਨੈਸ਼ਨਲ ਨੂੰ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਕੇਈਸੀ ਇੰਟਰਨੈਸ਼ਨਲ ਦੇ ਉਪ-ਪ੍ਰਧਾਨ ਅਤੇ ਉੱਤਰੀ ਭਾਰਤ ਦੇ ਮੁਖੀ ਜਬਰਾਜ ਸਿੰਘ ਵੀ ਸੀਬੀਆਈ ਐਫਆਈਆਰ ਵਿੱਚ ਦਰਜ ਮੁਲਜ਼ਮਾਂ ਵਿੱਚ ਸ਼ਾਮਲ ਹਨ। ਕੰਪਨੀ ਵੱਲੋਂ ਤੁਰੰਤ ਕੋਈ ਟਿੱਪਣੀ ਉਪਲਬਧ ਨਹੀਂ ਸੀ।

Related posts

ਤ੍ਰਿਪੜੀ ਖੇਤਰ ’ਚੋਂ ਇਕ ਟਨ ਚੀਨੀ ਡੋਰ ਬਰਾਮਦ

Current Updates

‘ਆਪ’ ਸਰਕਾਰ ਦੀ ਅਣਗਹਿਲੀ ਕਾਰਨ ਪੰਜਾਬ ’ਚ ਹੜ੍ਹ ਆਏ

Current Updates

ਪੰਨੂ ਨੇ ਵੀਡੀਓ ਜਾਰੀ ਕਰਕੇ ਗੋਲਡੀ ਬਰਾੜ ਤੇ ਬਿਸ਼ਨੋਈ ਗੈਂਗ ਨੂੰ ਦਿੱਤੀ ਬਦਲਾ ਲੈਣ ਦੀ ਧਮਕੀ

Current Updates

Leave a Comment