April 9, 2025
ਖਾਸ ਖ਼ਬਰਪੰਜਾਬਰਾਸ਼ਟਰੀ

ਕਰਨਲ ਕੁੱਟਮਾਰ ਮਾਮਲੇ ਸਬੰਧੀ ਸਿੱਟ ਨੇ ਸਬੂਤ ਇਕੱਠੇ ਕੀਤੇ

ਕਰਨਲ ਕੁੱਟਮਾਰ ਮਾਮਲੇ ਸਬੰਧੀ ਸਿੱਟ ਨੇ ਸਬੂਤ ਇਕੱਠੇ ਕੀਤੇ

ਪਟਿਆਲਾ- ਪਿਛਲੇ ਦਿਨੀ ਇੱਥੇ ਵਾਪਰੀ ਕਰਨਲ ਪੁਸ਼ਵਿੰਦਰ ਸਿੰਘ ਬਾਠ ਦੀ ਕੁੱਟਮਾਰ ਦੀ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਾਇਮ ਕੀਤੀ ਗਈ ਉੱਚ ਪੱਧਰੀ ਵਿਸ਼ੇਸ਼ ਜਾਂਚ (SIT) ਵੱਲੋਂ ਅੱਜ ਪਟਿਆਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਟੀਮ ਵੱਲੋਂ ਇਸ ਸਬੰਧੀ ਲੋੜੀਂਦੇ ਸਬੂਤ ਇਕੱਠੇ ਕੀਤੇ ਗਏ।

ਸਿੱਟ ਨੇ ਕੁੱਟਮਾਰ ਦੀ ਇਸ ਘਟਨਾ ਨਾਲ ਸਬੰਧਤ ਸੀਸੀਟੀਵੀ ਫੁਟੇਜ ਵਾਲੀ ਡੀਵੀਆਰ ਵੀ ਹਸਲ ਕੀਤੀ, ਜੋ ਅਗਲੇਰੀ ਜਾਂਚ ਲਈ ਕੇਂਦਰ ਸਰਕਾਰ ਦੀ ਇਕ ਏਜੰਸੀ ਨੂੰ ਭੇਜੀ ਜਾਵੇਗੀ। ਸਿੱਟ ਦੇ ਮੁਖੀ ਵਜੋਂ ਏਡੀਜੀਪੀ ਟਰੈਫਿਕ ਅਮਰਦੀਪ ਸਿੰਘ ਰਾਏ ਦਾ ਕਹਿਣਾ ਸੀ ਕਿ ਐਫਆਈਆਰ ਦਰਜ ਕਰਨ ਵਿੱਚ ਦੇਰੀ ਕਰਨ ਲਈ ਜ਼ਿੰਮੇਵਾਰ ਸਮਝੇ ਜਾਣ ਵਾਲੇ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਪੁੱਛ-ਗਿੱਛ ਲਈ ਤਲਬ ਕੀਤਾ ਜਾਵੇਗਾ।

ਸਿੱਟ ਵਿੱਚ ਸ੍ਰੀ ਰਾਏ ਦੇ ਨਾਲ ਮੈਂਬਰਾਂ ਵਜੋਂ ਸ਼ਾਮਿਲ ਹੁਸ਼ਿਆਰਪੁਰ ਦੇ ਐਸਐਸਪੀ ਸੰਦੀਪ ਵਾਲੇ ਅਤੇ ਮੁਹਾਲੀ ਦੇ ਐਸਪੀ ਮਨਪ੍ਰੀਤ ਸਿੰਘ ਵੀ ਇਸ ਮੌਕੇ ਹਾਜ਼ਰ ਸਨ। ਉਂਝ ਇਸ ਮੌਕੇ ਕਰਨਲ ਬਾਠ ਦਾ ਪਰਿਵਾਰ ਸਿੱਟ ਨਾਲ ਮੁਲਾਕਾਤ ਲਈ ਹਾਜ਼ਰ ਨਾ ਹੋਇਆ।

ਦੱਸਿਆ ਜਾਂਦਾ ਹੈ ਕਿ ਕਰਨਲ ਬਾਠ ਦਾ ਪਰਿਵਾਰ ਅੱਜ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਲਈ ਚੰਡੀਗੜ੍ਹ ਰਵਾਨਾ ਹੋ ਗਿਆ ਸੀ।

Related posts

ਅਕਾਲ ਤਖ਼ਤ ਦੀ ਪੰਜ ਮੈਂਬਰੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਟਕਰਾਅ

Current Updates

ਕੌਮਾਂਤਰੀ ਪੱਧਰ ‘ਤੇ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰਾਂ ਦਾ ਸਮਾਂ ਬਦਲਣ ਦੇ ਫੈਸਲੇ ਦੀ ਸ਼ਲਾਘਾ

Current Updates

ਜਦੋਂ ਆਸਟਰੇਲੀਆ ਦੀ ਥਾਂ ਚੱਲਿਆ ਭਾਰਤ ਦਾ ਕੌਮੀ ਗੀਤ

Current Updates

Leave a Comment