December 27, 2025
ਅੰਤਰਰਾਸ਼ਟਰੀਖਾਸ ਖ਼ਬਰ

ਨਾਸਾ ਦੀ ਟੀਮ ਸਪੇਸਐੱਕਸ ਦੇ ਰਾਕੇਟ ’ਤੇ ਪੁਲਾੜ ਸਟੇਸ਼ਨ ਲਈ ਰਵਾਨਾ

ਨਾਸਾ ਦੀ ਟੀਮ ਸਪੇਸਐੱਕਸ ਦੇ ਰਾਕੇਟ ’ਤੇ ਪੁਲਾੜ ਸਟੇਸ਼ਨ ਲਈ ਰਵਾਨਾ

ਕੇਪ ਕੈਨਵੇਰਲ- ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਲੰਮੇ ਸਮੇਂ ਤੋਂ ਫਸੇ ਨਾਸਾ ਦੇ ਦੋ ਪੁਲਾੜ ਯਾਤਰੀਆਂ ਬੁਚ ਵਿਲਮੋਰ ਤੇ ਸੁਨੀਤਾ ਵਿਲੀਅਮਜ਼ ਦੀ ਥਾਂ ਹੋਰ ਪੁਲਾੜ ਯਾਤਰੀਆਂ ਨੂੰ ਤਾਇਨਾਤ ਕਰਨ ਲਈ ਲੰਘੀ ਰਾਤ ਸਪੇਸਐੱਕਸ ਤੇ ਨਾਸਾ ਨੇ ਇੱਕ ਰਾਕੇਟ ਰਵਾਨਾ ਕੀਤਾ ਹੈ ਜਿਸ ਨਾਲ ਵਿਲੀਅਮਜ਼ ਤੇ ਵਿਲਮੋਰ ਦੀ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ। ਸਪੇਸਐੱਕਸ ਦੇ ਫਾਲਕਨ 9 ਰਾਕੇਟ ਨੇ ਸਵੇਰੇ 7.03 ਵਜੇ ਉਡਾਣ ਭਰੀ। ਨਾਸਾ ਚਾਹੁੰਦਾ ਹੈ ਕਿ ਪੁਲਾੜ ਸਟੇਸ਼ਨ ’ਚ ਇਹ ਨਵੀਂ ਟੀਮ ਉੱਥੇ ਮੌਜੂਦ ਵਿਲੀਅਮਜ਼ ਤੇ ਵਿਲਮੋਰ ਨਾਲ ਮੁਲਾਕਾਤ ਕਰੇ ਤਾਂ ਜੋ ਵਿਲਮੋਰ ਤੇ ਵਿਲੀਅਮਜ਼ ‘ਆਰਬਿਟਿੰਗ ਲੈਬ’ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਨਵੇਂ ਮਹਿਮਾਨਾਂ ਨੂੰ ਦਸ ਸਕਣ। ਮੰਨਿਆ ਜਾ ਰਿਹਾ ਹੈ ਕਿ ਜੇ ਮੌਸਮ ਠੀਕ ਰਿਹਾ ਤਾਂ ਦੋਵਾਂ ਫਸੇ ਹੋਏ ਪੁਲਾੜ ਮੁਸਾਫਰਾਂ ਨੂੰ ਅਗਲੇ ਹਫ਼ਤੇ ਫਲੋਰਿਡਾ ਦੇ ਤੱਟ ਨੇੜਲੇ ਜਲ ਖੇਤਰ ’ਚ ਉਤਾਰਿਆ ਜਾਵੇਗਾ। ਅਮਰੀਕੀ ਪੁਲਾੜ ਏਜੰਸੀ ਦੇ ਕੈਨੇਡੀ ਸਪੇਸ ਸੈਂਟਰ ਤੋਂ ਪੰਧ ’ਚ ਪਹੁੰਚਣ ਵਾਲੀ ਇਸ ਨਵੀਂ ਟੀਮ ’ਚ ਨਾਸਾ ਦੇ ਐਨੀ ਮੈਕਲੇਨ ਤੇ ਨਿਕੋਲ ਏਅਰਜ਼ ਸ਼ਾਮਲ ਹਨ ਅਤੇ ਦੋਵੇਂ ਫੌਜੀ ਪਾਇਲਟ ਹਨ। ਇਨ੍ਹਾਂ ਤੋਂ ਇਲਾਵਾ ਜਪਾਨ ਦੇ ਤਾਕੁਆ ਓਨਿਸ਼ੀ ਤੇ ਰੂਸ ਦੇ ਕਿਰਿਲ ਪੈਸਕੋਵ ਵੀ ਨਾਲ ਰਵਾਨਾ ਹੋਏ ਹਨ। ਇਹ ਦੋਵੇਂ ਏਅਰਲਾਈਨ ਕੰਪਨੀਆਂ ਦੇ ਸਾਬਕਾ ਪਾਇਲਟ ਹਨ। ਇਹ ਚਾਰੇ ਵਿਲਮੋਰ ਤੇ ਵਿਲੀਅਮਜ਼ ਦੇ ਧਰਤੀ ਲਈ ਰਵਾਨਾ ਹੋਣ ਮਗਰੋਂ ਅਗਲੇ ਛੇ ਮਹੀਨੇ ਪੁਲਾੜ ਸਟੇਸ਼ਨ ’ਤੇ ਬਿਤਾਉਣਗੇ ਜੋ ਕਿ ਆਮ ਸਮਾਂ ਹੱਦ ਮੰਨੀ ਜਾਂਦੀ ਹੈ।

Related posts

ਗਿਆਨੀ ਜੈਲ ਸਿੰਘ ਬਾਰੇ ਟਿੱਪਣੀ ’ਤੇ ਮੁਆਫੀ ਮੰਗੇ ਰਾਜਾ ਵੜਿੰਗ: ਸਪੀਕਰ ਸੰਧਵਾਂ

Current Updates

ਪਾਕਿ ’ਚ ਭੂਚਾਲ ਪਿੱਛੋਂ ਕਰਾਚੀ ਜੇਲ੍ਹ ਵਿੱਚੋਂ 200 ਤੋਂ ਵੱਧ ਕੈਦੀ ਹੋਏ ਫ਼ਰਾਰ

Current Updates

ਤਾਈਵਾਨ ਮਾਲ ’ਚ ਸ਼ੱਕੀ ਗੈਸ ਧਮਾਕੇ ਕਾਰਨ 4 ਦੀ ਮੌਤ, 26 ਜ਼ਖਮੀ

Current Updates

Leave a Comment