September 26, 2026
ਖਾਸ ਖ਼ਬਰਰਾਸ਼ਟਰੀ

ਕਾਂਸ਼ੀਰਾਮ ਦਾ ਸੰਘਰਸ਼ ਸਮਾਜਿਕ ਨਿਆਂ ਦੀ ਜੰਗ ’ਚ ਸਾਡਾ ਮਾਰਗ-ਦਰਸ਼ਨ ਕਰਦਾ ਰਹੇਗਾ: ਰਾਹੁਲ

ਕਾਂਸ਼ੀਰਾਮ ਦਾ ਸੰਘਰਸ਼ ਸਮਾਜਿਕ ਨਿਆਂ ਦੀ ਜੰਗ ’ਚ ਸਾਡਾ ਮਾਰਗ-ਦਰਸ਼ਨ ਕਰਦਾ ਰਹੇਗਾ: ਰਾਹੁਲ

ਨਵੀਂ ਦਿੱਲੀ- ਕਾਂਗਰਸ ਨੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਮਰਹੂਮ ਕਾਸ਼ੀਰਾਮ ਨੂੰ ਉਨ੍ਹਾਂ ਦੀ 91ਵੀਂ ਜੈਅੰਤੀ ਮੌਕੇ ਸ਼ਰਧਾਂਜਲੀਆਂ ਦਿੱਤੀਆਂ ਹਨ। ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਕਾਸ਼ੀਰਾਮ ਦਾ ਦਲਿਤਾਂ, ਹਾਸ਼ੀਏ ’ਤੇ ਧੱਕੇ ਲੋਕਾਂ ਅਤੇ ਸ਼ੋਸ਼ਿਤਾਂ ਦੇ ਹੱਕਾਂ ਲਈ ਉਨ੍ਹਾਂ ਦਾ ਸੰਘਰਸ਼ ਸਮਾਜਿਕ ਨਿਆਂ ਦੀ ਜੰਗ ’ਚ ਕਾਂਗਰਸ ਦਾ ਹਰ ਕਦਮ ’ਤੇ ਮਾਰਗ-ਦਰਸ਼ਨ ਕਰਦਾ ਰਹੇਗਾ। ਰਾਹੁਲ ਨੇ ‘ਐਕਸ’ ’ਤੇ ਪੋਸਟ ’ਚ ਕਿਹਾ, ‘‘ਮਹਾਨ ਸਮਾਜ ਸੁਧਾਰਕ, ਸਤਿਕਾਰਤ ਕਾਸ਼ੀਰਾਮ ਜੀ ਦੀ ਜੈਅੰਤੀ ’ਤੇ ਉਨ੍ਹਾਂ ਨੂੰ ਨਮਨ। ਦਲਿਤਾਂ, ਹਾਸ਼ੀਏ ’ਤੇ ਧੱਕੇ ਅਤੇ ਸ਼ੋਸ਼ਿਤਾਂ ਦੇ ਹੱਕਾਂ ਲਈ ਉਨ੍ਹਾਂ ਦਾ ਸੰਘਰਸ਼, ਸਮਾਜਿਕ ਨਿਆਂ ਦੀ ਇਸ ਲੜਾਈ ’ਚ ਸਾਡਾ ਹਰ ਕਦਮ ’ਤੇ ਮਾਰਗ-ਦਰਸ਼ਨ ਕਰਦਾ ਰਹੇਗਾ।’’ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਾਸ਼ੀਰਾਮ ਨੇ ਬਰਾਬਰੀ ਅਤੇ ਸਮਾਜਿਕ ਨਿਆਂ ਦੇ ਮੋਢੀ ਵਜੋਂ ਆਪਣੀ ਪੈੜ ਛੱਡੀ ਹੈ। ਉਨ੍ਹਾਂ ‘ਐਕਸ’ ’ਤੇ ਲਿਖਿਆ, ‘‘ਸਮਾਜ ਦੇ ਦਲਿਤਾਂ, ਹਾਸ਼ੀਏ ’ਤੇ ਧੱਕੇ ਲੋਕਾਂ, ਸ਼ੋਸ਼ਿਤਾਂ ਅਤੇ ਪੱਛੜੇ ਵਰਗ ਨੂੰ ਭਾਰਤੀ ਸਿਆਸਤ ਦੀ ਮੁੱਖ ਧਾਰਾ ਨਾਲ ਜੋੜਨ ’ਚ ਅਹਿਮ ਯੋਗਦਾਨ ਪਾਉਣ ਵਾਲੇ ਮਹਾਨ ਸਮਾਜ ਸੁਧਾਰਕ ਕਾਸ਼ੀਰਾਮ ਜੀ ਦੀ ਜੈਅੰਤੀ ’ਤੇ ਅਸੀਂ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦੇ ਹਾਂ।’’ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕਾਸ਼ੀਰਾਮ ਦੇ ਵਿਚਾਰ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਕਾਸ਼ੀਰਾਮ ਨੇ ਆਪਣੇ ਵਿਚਾਰਾਂ ਅਤੇ ਸਮਾਜਿਕ ਅੰਦੋਲਨਾਂ ਰਾਹੀਂ ਸਮਾਜਿਕ ਨਿਆਂ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਨਵਾਂ ਮੁਕਾਮ ਦਿੱਤਾ।

Related posts

ਥਰਮਲ ਪਲਾਂਟ ਰੂਪਨਗਰ ਦੇ ਸਮੁੱਚੇ ਯੂਨਿਟ ਹੋਏ ਬੰਦ

Current Updates

ਰਾਹੁਲ ਗਾਂਧੀ ਨੇ VB-G RAM G ਬਿੱਲ ’ਤੇ ਸਰਕਾਰ ਨੂੰ ਘੇਰਿਆ, ਕਿਹਾ- ਸੂਬਾ ਵਿਰੋਧੀ ਹੈ ਨਵਾਂ ਬਿੱਲ

Current Updates

ਰਾਜ ਸਭਾ ਵਿੱਚੋਂ ‘ਇੰਡੀਆ’ ਗਠਜੋੜ ਦੀਆਂ ਪਾਰਟੀਆਂ ਦਾ ਵਾਕਆਊਟ

Current Updates

Leave a Comment