ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਸਨੀ ਦਿਓਲ ਨੇ ਝਾਂਸੀ ਵਿੱਚ ਫਿਲਮ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਜੇਪੀ ਦੱਤਾ ਦੀ 1997 ਵਿੱਚ ਭਾਰਤ-ਪਾਕਿ ਜੰਗ ’ਤੇ ਆਧਾਰਿਤ ਫਿਲਮ ‘ਬਾਰਡਰ’ ਦਾ ਅਗਲਾ ਭਾਗ ਹੈ। ਫਿਲਮ ਦੇ ਸੈੱਟ ’ਤੇ ਸਨੀ ਦਿਓਲ ਨਾਲ ਉਨ੍ਹਾਂ ਦੇ ਸਹਿ-ਅਭਿਨੇਤਾ ਵਰੁਣ ਧਵਨ ਵੀ ਮੌਜੂਦ ਸਨ। ‘ਬਾਰਡਰ’ ਫਿਲਮ ਵਿੱਚ ਸਨੀ ਦਿਓਲ ਅਹਿਮ ਭੂਮਿਕਾ ’ਚ ਸਨ। ਨਿਰਮਾਤਾ ਬੈਨਰ ਟੀ-ਸੀਰੀਜ਼ ਨੇ ਅੱਜ ਆਪਣੇ ਅਧਿਕਾਰਤ ਐਕਸ ਅਕਾਊਂਟ ’ਤੇ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਬਾਰੇ ਜਾਣਕਾਰੀ ਦਿੱਤੀ। ਪੋਸਟ ’ਚ ਕਿਹਾ ਗਿਆ ਕਿ ਸਨੀ ਦਿਓਲ ਨੇ ‘ਬਾਰਡਰ-2’ ਦੇ ਸੈੱਟ ’ਤੇ ਵਰੁਣ ਧਵਨ ਨਾਲ ਝਾਂਸੀ ਛਾਉਣੀ ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਫਿਲਮ ਵਿੱਚ ਦਿਲਜੀਤ ਦੋਸਾਂਝ ਤੇ ਅਹਾਨ ਸ਼ੈੱਟੀ ਵੀ ਨਜ਼ਰ ਆਉਣਗੇ। ਨਿਰਮਾਤਾਵਾਂ ਅਨੁਸਾਰ ਇਹ ਫਿਲਮ 23 ਜਨਵਰੀ 2026 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ 1997 ਦੇ ਭਾਰਕ-ਪਾਕਿਸਤਾਨ ਜੰਗ ਦੇ ਇਕ ਮਹੱਤਵਪੂਰਨ ਅਧਿਆਏ ਨੂੰ ਦਰਸਾਉਣ ਵਾਲੀ ‘ਬਾਰਡਰ’ ਫਿਲਮ ਜੂਨ 1997 ਵਿੱਚ ਰਿਲੀਜ਼ ਹੋਣ ’ਤੇ ਬਾਕਸ ਆਫਿਸ ’ਤੇ ਹਿੱਟ ਰਹੀ ਸੀ। ਇਸ ਫਿਲਮ ’ਚ ਸੁਨੀਲ ਸ਼ੈੱਟੀ, ਜੈਕੀ ਸ਼ਰੌਫ, ਅਕਸ਼ੈ ਖੰਨਾ, ਸੁਦੇਸ਼ ਬੈਰੀ, ਤੱਬੂ ਤੇ ਪੂਜਾ ਭੱੱਟ ਆਦਿ ਸਨ।
previous post