December 1, 2025
ਅੰਤਰਰਾਸ਼ਟਰੀਖਾਸ ਖ਼ਬਰ

BBC ਨੇ ਡਾਕੂਮੈਂਟਰੀ ’ਤੇ ਟਰੰਪ ਤੋਂ ਮੁਆਫੀ ਮੰਗੀ

BBC ਨੇ ਡਾਕੂਮੈਂਟਰੀ ’ਤੇ ਟਰੰਪ ਤੋਂ ਮੁਆਫੀ ਮੰਗੀ

ਲੰਡਨ- ਬੀਬੀਸੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੋਂ ‘ਪੈਨੋਰਾਮਾ’ ਐਪੀਸੋਡ ਲਈ ਮੁਆਫੀ ਮੰਗੀ ਹੈ, ਜਿਸ ਵਿੱਚ ਉਨ੍ਹਾਂ ਦੇ 6 ਜਨਵਰੀ 2021 ਦੇ ਭਾਸ਼ਣ ਦੇ ਕੁਝ ਹਿੱਸਿਆਂ ਨੂੰ ਕੱਟ-ਵੱਢ ਕੇ ਦਿਖਾਇਆ ਗਿਆ ਸੀ। ਪਰ ਉਨ੍ਹਾਂ ਦੀ ਮੁਆਵਜ਼ੇ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਕਾਰਪੋਰੇਸ਼ਨ ਨੇ ਕਿਹਾ ਕਿ ਕੱਟ-ਵੱਢ ਨੇ “ਇਹ ਗਲਤ ਪ੍ਰਭਾਵ ਦਿੱਤਾ ਸੀ ਕਿ ਰਾਸ਼ਟਰਪਤੀ ਟਰੰਪ ਨੇ ਹਿੰਸਕ ਕਾਰਵਾਈ ਲਈ ਸਿੱਧਾ ਸੱਦਾ ਦਿੱਤਾ ਸੀ” ਅਤੇ ਕਿਹਾ ਕਿ ਉਹ 2024 ਦੇ ਪ੍ਰੋਗਰਾਮ ਨੂੰ ਦੁਬਾਰਾ ਨਹੀਂ ਦਿਖਾਏਗੀ। ਟਰੰਪ ਨੇ ਧਮਕੀ ਦਿੱਤੀ ਹੈ ਕਿ ਉਹ ਇੱਕ ਅਰਬ ਅਮਰੀਕੀ ਡਾਲਰ ਦੇ ਹਰਜਾਨੇ ਲਈ ਮੁਕੱਦਮਾ ਕਰਨਗੇ, ਜਦੋਂ ਤੱਕ ਕਾਰਪੋਰੇਸ਼ਨ ਅਕਤੂਬਰ 2024 ਦੀ ਡਾਕੂਮੈਂਟਰੀ ਨੂੰ ਵਾਪਸ ਨਹੀਂ ਲੈਂਦੀ, ਮੁਆਫੀ ਨਹੀਂ ਮੰਗਦੀ ਅਤੇ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਦਿੰਦੀ।

ਇਸ ਮਾਮਲੇ ਕਾਰਨ ਐਤਵਾਰ ਨੂੰ ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਅਤੇ ਖ਼ਬਰਾਂ ਦੀ ਮੁਖੀ ਡੇਬੋਰਾ ਟਰਨੈੱਸ ਨੇ ਅਸਤੀਫਾ ਦੇ ਦਿੱਤਾ। ਮੁਆਫੀ ਤੋਂ ਕੁਝ ਘੰਟੇ ਪਹਿਲਾਂ 2022 ਦੇ ‘ਨਿਊਜ਼ਨਾਈਟ’ ਪ੍ਰਸਾਰਣ ਤੋਂ ਇੱਕ ਹੋਰ ਗੁੰਮਰਾਹਕੁੰਨ ਕੱਟ-ਵੱਢ ਸਾਹਮਣੇ ਆਈ, ਜਿਸ ਨਾਲ ਜਾਂਚ ਹੋਰ ਵਧ ਗਈ। ਸੀਐੱਨਐੱਨ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੀਬੀਸੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਬ੍ਰੌਡਕਾਸਟਰ ਦੇ ਵਕੀਲਾਂ ਨੇ ਐਤਵਾਰ ਨੂੰ ਪ੍ਰਾਪਤ ਹੋਏ ਇੱਕ ਪੱਤਰ ਦੇ ਜਵਾਬ ਵਿੱਚ ਟਰੰਪ ਦੀ ਕਾਨੂੰਨੀ ਟੀਮ ਨੂੰ ਲਿਖਿਆ ਸੀ।

ਸੀਐੱਨਐੱਨ ਦੇ ਹਵਾਲੇ ਨਾਲ ਬੁਲਾਰੇ ਨੇ ਕਿਹਾ, ‘‘ਬੀਬੀਸੀ ਦੇ ਚੇਅਰ ਸਮੀਰ ਸ਼ਾਹ ਨੇ ਵ੍ਹਾਈਟ ਹਾਊਸ ਨੂੰ ਇੱਕ ਵੱਖਰਾ ਨਿੱਜੀ ਪੱਤਰ ਭੇਜਿਆ ਹੈ ਜਿਸ ਵਿੱਚ ਰਾਸ਼ਟਰਪਤੀ (ਡੋਨਲਡ) ਟਰੰਪ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਅਤੇ ਕਾਰਪੋਰੇਸ਼ਨ 6 ਜਨਵਰੀ 2021 ਨੂੰ ਰਾਸ਼ਟਰਪਤੀ ਦੇ ਭਾਸ਼ਣ ਦੀ ਕੱਟ-ਵੱਢ ਲਈ ਮੁਆਫੀ ਮੰਗਦੇ ਹਨ, ਜੋ ਪ੍ਰੋਗਰਾਮ ਵਿੱਚ ਦਿਖਾਇਆ ਗਿਆ ਸੀ।’’

ਬੁਲਾਰੇ ਨੇ ਕਿਹਾ ਕਿ ਬੀਬੀਸੀ ਦੀ ਕਿਸੇ ਵੀ ਬੀਬੀਸੀ ਪਲੇਟਫਾਰਮ ‘ਤੇ ਡਾਕੂਮੈਂਟਰੀ ਨੂੰ ਦੁਬਾਰਾ ਪ੍ਰਸਾਰਿਤ ਕਰਨ ਦੀ ਕੋਈ ਯੋਜਨਾ ਨਹੀਂ ਹੈ, ਜਦਕਿ ਇਸ ਨੂੰ ਮਾਣਹਾਨੀ ਵਾਲਾ ਹੋਣ ਤੋਂ ਇਨਕਾਰ ਕਰ ਦਿੱਤਾ। ਸੀਐਨਐਨ ਨੇ ਕਿਹਾ ਕਿ ਬੀਬੀਸੀ ਨੇ ਇਸ ਤੋਂ ਪਹਿਲਾਂ ‘ਟਰੰਪ: ਏ ਸੈਕਿੰਡ ਚਾਂਸ?’ ਨਾਂ ਦੀ ਡਾਕੂਮੈਂਟਰੀ ਵਿੱਚ ਇੱਕ ਗਲਤੀ ਲਈ ਮੁਆਫੀ ਮੰਗੀ ਸੀ, ਜੋ 2024 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਪ੍ਰਸਾਰਿਤ ਕੀਤੀ ਗਈ ਸੀ, ਜਿਸ ਨੂੰ ਟਰੰਪ ਨੇ ਜਿੱਤਿਆ ਸੀ।

ਇਸ ਤੋਂ ਪਹਿਲਾਂਟਰੰਪ ਨੇ ਕਿਹਾ ਸੀ ਕਿ , ‘‘ਬੀਬੀਸੀ ਦੇ ਚੋਟੀ ਦੇ ਲੋਕ, ਜਿਨ੍ਹਾਂ ਵਿੱਚ ਬੌਸ ਟਿਮ ਡੇਵੀ ਵੀ ਸ਼ਾਮਲ ਹੈ, ਸਾਰੇ ਅਸਤੀਫਾ ਦੇ ਰਹੇ ਹਨ/ਬਰਖਾਸਤ ਕੀਤੇ ਗਏ ਹਨ, ਕਿਉਂਕਿ ਉਹ 6 ਜਨਵਰੀ ਦੇ ਮੇਰੇ ਬਹੁਤ ਚੰਗੇ (ਸੰਪੂਰਨ!) ਭਾਸ਼ਣ ਨੂੰ ‘ਡਾਕਟਰਿੰਗ’ ਕਰਦੇ ਫੜੇ ਗਏ ਸਨ। ‘ਦ ਟੈਲੀਗ੍ਰਾਫ’ ਦਾ ਧੰਨਵਾਦ ਇਨ੍ਹਾਂ ਭ੍ਰਿਸ਼ਟ ‘ਪੱਤਰਕਾਰਾਂ’ ਨੂੰ ਬੇਨਕਾਬ ਕਰਨ ਲਈ। ਇਹ ਬਹੁਤ ਬੇਈਮਾਨ ਲੋਕ ਹਨ ਜਿਨ੍ਹਾਂ ਨੇ ਰਾਸ਼ਟਰਪਤੀ ਚੋਣ ਦੇ ਪੈਮਾਨੇ ‘ਤੇ ਕਦਮ ਰੱਖਣ ਦੀ ਕੋਸ਼ਿਸ਼ ਕੀਤੀ। ਹੋਰ ਸਭ ਤੋਂ ਉੱਪਰ, ਉਹ ਇੱਕ ਵਿਦੇਸ਼ੀ ਦੇਸ਼ ਤੋਂ ਹਨ, ਜਿਸ ਨੂੰ ਬਹੁਤ ਸਾਰੇ ਸਾਡਾ ਨੰਬਰ ਇੱਕ ਸਹਿਯੋਗੀ ਮੰਨਦੇ ਹਨ। ਲੋਕਤੰਤਰ ਲਈ ਕਿੰਨੀ ਭਿਆਨਕ ਗੱਲ ਹੈ!”

Related posts

ਟਰੰਪ ਅੱਜ ਲੈਣਗੇ ਰਾਸ਼ਟਰਪਤੀ ਵਜੋਂ ਹਲਫ਼

Current Updates

ਪਟਨਾ ਹਵਾਈ ਅੱਡੇ ਨੂੰ ਬੰਬ ਦੀ ਧਮਕੀ ਜਾਂਚ ਉਪਰੰਤ ਝੂਠੀ ਨਿੱਕਲੀ

Current Updates

ਹੱਜ ਲਈ ਦੁਨੀਆ ਭਰ ਤੋਂ 15 ਲੱਖ ਤੋਂ ਵੱਧ ਮੁਸਲਮਾਨ ਸਾਉਦੀ ਅਰਬ ਪੁੱਜੇ

Current Updates

Leave a Comment