ਮੁੰਬਈ: ਅਦਾਕਾਰ ਅਜੈ ਦੇਵਗਨ ਨੇ ਅੱਜ ਆਪਣੇ ਭਾਣਜੇ ਅਮਨ ਦੇਵਗਨ ਦੇ ਜਨਮ ਦਿਨ ’ਤੇ ਉਸ ਦੀ ਜ਼ਿੰਦਗੀ ਦੇ ਸ਼ੁਰੂਆਤੀ ਪਲਾਂ ਨੂੰ ਯਾਦ ਕੀਤਾ। ਅਜੈ ਨੇ ਇੰਸਟਾਗ੍ਰਾਮ ’ਤੇ ਅਮਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ’ਚ ਉਹ ਘੋੜ ਸਵਾਰੀ ਕਰਦਾ ਨਜ਼ਰ ਆ ਰਿਹਾ ਹੈ। ਇੰਸਟਾਗ੍ਰਾਮ ’ਤੇ ਭਾਵੁਕ ਪੋਸਟ ਸਾਂਝੀ ਕਰਦਿਆਂ ਅਜੈ ਦੇਵਗਨ ਨੇ ਕਿਹਾ, ‘‘ਤੈਨੂੰ ਵੱਡਾ ਹੁੰਦੇ ਦੇਖਣ ਤੱਕ ਤੇਰੀ ਮਿਹਨਤ ਅਤੇ ਕੰਮ ਪ੍ਰਤੀ ਜਨੂੰਨ ਕੁਝ ਅਜਿਹਾ ਹੈ, ਜਿਸ ’ਤੇ ਮੈਨੂੰ ਬਹੁਤ ਮਾਣ ਹੈ। ਤੇਰੀ ਮਿਹਨਤ ਤੇ ਦੂਜਿਆਂ ਪ੍ਰਤੀ ਦਿਆਲੂ ਭਾਵਨਾ ਤੈਨੂੰ ਬਹੁਤ ਅੱਗੇ ਤੱਕ ਲੈ ਕੇ ਜਾਵੇਗੀ। ਮੇਰੇ ਬੱਚੇ ਜਨਮ ਦਿਨ ਮੁਬਾਰਕ। ਤੇਰੇ ਸਾਰੇ ਸੁਫ਼ਨੇ ਪੂਰੇ ਹੋਣ।’’ ਇਸੇ ਦੌਰਾਨ ਕਾਜੋਲ ਨੇ ਇੰਸਟਾਗ੍ਰਾਮ ’ਤੇ ਅਮਨ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ।’’ ਕਾਜੋਲ ਨੇ ਕਿਹਾ, ‘‘ਇਹ ਤੇਰੇ ਲਈ ਸ਼ਾਨਦਾਰ ਸਾਲ ਹੋਵੇ’’। ਜ਼ਿਕਰਯੋਗ ਹੈ ਕਿ ਅਮਨ ਅਜੈ ਦੇਵਗਨ ਦੀ ਭੈਣ ਨੀਲਮ ਦਾ ਪੁੱਤਰ ਹੈ, ਜਿਸ ਨੇ ਰਵੀਨਾ ਟੰਡਨ ਦੀ ਧੀ ਰਾਸ਼ਾ ਥਡਾਨੀ ਨਾਲ ਫ਼ਿਲਮ ‘ਆਜ਼ਾਦ’ ਵਿੱਚ ਭੂਮਿਕਾ ਨਿਭਾਈ ਹੈ।
previous post