April 9, 2025
ਖਾਸ ਖ਼ਬਰਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਤਰ ਦੇ ਆਮੀਰ ਨਾਲ ਮੁਲਾਕਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਤਰ ਦੇ ਆਮੀਰ ਨਾਲ ਮੁਲਾਕਤ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇੱਥੇ ਹੈਦਰਾਬਾਦ ਹਾਊਸ ਵਿਖੇ ਕਤਰ ਦੇ ਆਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਹ ਮਿਲਣੀ ਵਿਸ਼ੇਸ਼ ਦੁਵੱਲੀ ਭਾਈਵਾਲੀ ਲਈ ਇੱਕ ਨਵਾਂ ਮੀਲ ਪੱਥਰ ਹੈ। ਇਸ ਤੋਂ ਪਹਿਲਾਂ ਦਿਨ ਵਿੱਚ ਕਤਰ ਦੇ ਆਮੀਰ ਨੂੰ ਰਾਸ਼ਟਰਪਤੀ ਦਰੋਪਤੀ ਮੁਰਮੂ ਦੀ ਮੌਜੂਦਗੀ ਵਿਚ ਰਾਸ਼ਟਰਪਤੀ ਭਵਨ ’ਚ ਰਸਮੀ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਵੀ ਮੌਜੂਦ ਸਨ। ਵਿਦੇਸ਼ ਮੰਤਰਾਲਾ ਨੇ ‘ਐਕਸ’ ’ਤੇ ਪੋਸਟ ਕੀਤਾ, “ਪ੍ਰਧਾਨ ਮੰਤਰੀ ਨੇ ਹੈਦਰਾਬਾਦ ਹਾਊਸ ਵਿਖੇ ਕਤਰ ਰਾਜ ਦੇ ਆਮੀਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕਤਰ ਦੇ ਆਮੀਰ ਦੀ ਭਾਰਤ ਫੇਰੀ ਸਾਡੀ ਵਧਦੀ ਬਹੁਪੱਖੀ ਭਾਈਵਾਲੀ ਨੂੰ ਹੋਰ ਗਤੀ ਪ੍ਰਦਾਨ ਕਰੇਗੀ।

Related posts

ਹਮੀਰਪੁਰ ਐੱਨਆਈਟੀ ’ਚ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ

Current Updates

ਕੌਮੀ ਸ਼ਾਹਰਾਹ ’ਤੇ ਖੜ੍ਹੇ ਟਰੱਕ ’ਚ ਐਕਟਿਵਾ ਵੱਜਣ ਕਾਰਨ ਦੋ ਹਲਾਕ, ਦੋ ਗੰਭੀਰ ਜ਼ਖਮੀ

Current Updates

ਫਿਲਮਾਂ ਦੇ ਮਾਮਲੇ ’ਚ ਦਿਲਜੀਤ ਤੇ ਕੰਗਨਾ ਦਾ ਹਾਲ ਇੱਕੋ ਜਿਹਾ

Current Updates

Leave a Comment