December 27, 2025
ਅੰਤਰਰਾਸ਼ਟਰੀਖਾਸ ਖ਼ਬਰ

ਪੀਟ ਹੇਗਸੇਥ ਬਣੇ ਅਮਰੀਕਾ ਦੇ ਰੱਖਿਆ ਮੰਤਰੀ, ਟਾਈਬ੍ਰੇਕਰ ਵੋਟ ਨਾਲ ਮਿਲੀ ਮੰਜ਼ੂਰੀ; ਜਿਣਸੀ ਸ਼ੋਸ਼ਣ ਦਾ ਲੱਗ ਚੁੱਕਾ ਹੈ ਦੋਸ਼

ਪੀਟ ਹੇਗਸੇਥ ਬਣੇ ਅਮਰੀਕਾ ਦੇ ਰੱਖਿਆ ਮੰਤਰੀ, ਟਾਈਬ੍ਰੇਕਰ ਵੋਟ ਨਾਲ ਮਿਲੀ ਮੰਜ਼ੂਰੀ; ਜਿਣਸੀ ਸ਼ੋਸ਼ਣ ਦਾ ਲੱਗ ਚੁੱਕਾ ਹੈ ਦੋਸ਼

 ਵਾਸ਼ਿੰਗਟਨ : ਪੀਟ ਹੇਗਸੇਥ ਅਮਰੀਕਾ ਦੇ ਨਵੇਂ ਰੱਖਿਆ ਮੰਤਰੀ ਬਣ ਗਏ ਹਨ। ਅਮਰੀਕੀ ਸੈਨੇਟ ਨੇ ਪੀਟ ਹੇਗਸੈਥ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪੈਂਟਾਗਨ ਦੀ ਅਗਵਾਈ ਕਰਨ ਲਈ ਚੁਣੇ ਗਏ ਪੀਟ ਨੂੰ ਬਹੁਤ ਮੁਸ਼ਕਲ ਨਾਲ ਮਨਜ਼ੂਰੀ ਮਿਲੀ ਹੈ।ਦਰਅਸਲ, ਪੀਟ ‘ਤੇ ਔਰਤ ਦੇ ਜਿਣਸੀ ਸ਼ੋਸ਼ਣ ਦਾ ਦੋਸ਼ ਹੈ, ਜਿਸ ਕਾਰਨ ਉਨ੍ਹਾਂ ਦੀ ਆਪਣੀ ਪਾਰਟੀ ਦੇ ਸੰਸਦ ਮੈਂਬਰ ਉਨ੍ਹਾਂ ਦੇ ਖਿਲਾਫ ਸਨ।

ਸ਼ਨਿਚਰਵਾਰ ਨੂੰ ਸੈਨੇਟ ‘ਚ ਅਮਰੀਕੀ ਰੱਖਿਆ ਸਕੱਤਰ (US Defence Minsiter) ਚੁਣਨ ਲਈ ਵੋਟਿੰਗ ਹੋਈ ਜਿੱਥੇ ਉਪ-ਰਾਸ਼ਟਰਪਤੀ ਜੇ ਡੀ ਵੈਂਸ ਵੱਲੋਂ ਇਕ ਟਾਈਬ੍ਰੇਕਰ ਵੋਟ ਪਾਉਣ ਤੋਂ ਬਾਅਦ ਪੀਟ ਹੇਗਸੇਥ ਦੇ ਨਾਂ ਦੀ ਪੁਸ਼ਟੀ ਹੋਈ।

ਵਿਵਾਦਾਂ ‘ਚ ਰਹੇ ਹਨ ਪੀਟ-ਹੇਗਸੇਥ ਕਾਫੀ ਵਿਵਾਦਾਂ ‘ਚ ਰਹੇ ਹਨ। ਉਨ੍ਹਾਂ ‘ਤੇ ਜਿਨਸੀ ਸ਼ੋਸ਼ਣ, ਸ਼ਰਾਬ ਦੇ ਆਦੀ ਹੋਣ ਤੇ ਦਿੱਗਜਾਂ ਦੀ ਚੈਰਿਟੀ ਦੇ ਵਿੱਤੀ ਕੁ-ਪ੍ਰਬੰਧਾਂ ਦੇ ਦੋਸ਼ ਲੱਗ ਚੁੱਕੇ ਹਨ। ਹਾਲਾਂਕਿ, ਪੀਟ ਇਸ ਤੋਂ ਇਨਕਾਰ ਕਰਦੇ ਰਹੇ ਹਨ। ਦਰਅਸਲ, ਪੀਟ ਨੂੰ ਨਾਮਜ਼ਦ ਕਰਨ ਦੇ ਟਰੰਪ ਦੇ ਫੈਸਲੇ ਦਾ ਵੀ ਵਿਰੋਧ ਕੀਤਾ ਗਿਆ ਸੀ ਕਿਉਂਕਿ ਪੀਟ ਹੇਗਸੇਥ ਕੋਲ ਤਜਰਬੇ ਦੀ ਘਾਟ ਹੈ ਤੇ ਉਨ੍ਹਾਂ ‘ਤੇ ਦੋਸ਼ ਲੱਗੇ ਹਨ।

Related posts

ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਗ੍ਰਿਫ਼ਤਾਰ

Current Updates

ਸ਼ਬਦਾਂ ਦੇ ਹੇਰਫੇਰ ਨਾਲ ਪੰਜਾਬੀਆਂ ਨੂੰ ਮੂਰਖ ਨਾ ਬਣਾਓ, ਪੰਜਾਬ ਯੂਨੀਵਰਸਿਟੀ ਬਾਰੇ ਫੈਸਲਾ ਤੁਰੰਤ ਵਾਪਸ ਲਓ: ਮੁੱਖ ਮੰਤਰੀ ਵੱਲੋਂ ਭਾਰਤ ਸਰਕਾਰ ਪਾਸੋਂ ਮੰਗ

Current Updates

ਚੰਡੀਗੜ੍ਹ ਕਿਸਾਨ ਧਰਨਾ: ਪੁਲੀਸ ਨੇ ਸੀਲ ਕੀਤੀਆਂ ਚੰਡੀਗੜ੍ਹ ਦੀਆਂ ਹੱਦਾਂ

Current Updates

Leave a Comment