December 27, 2025
ਅੰਤਰਰਾਸ਼ਟਰੀਖਾਸ ਖ਼ਬਰ

ਡੋਨਾਲਡ ਟਰੰਪ ਦੀ ਟੀਮ ‘ਚ ਭਾਰਤੀਆਂ ਦਾ ਦਬਦਬਾ, ਕੁਸ਼ ਦੇਸਾਈ ਸਣੇ ਤਿੰਨ ਜਣਿਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

ਡੋਨਾਲਡ ਟਰੰਪ ਦੀ ਟੀਮ 'ਚ ਭਾਰਤੀਆਂ ਦਾ ਦਬਦਬਾ, ਕੁਸ਼ ਦੇਸਾਈ ਸਣੇ ਤਿੰਨ ਜਣਿਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਸ਼ਾਸਨ ਵਿਚ ਤਿੰਨ ਭਾਰਤੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਹਨ। ਇਨ੍ਹਾਂ ਵਿੱਚ ਰਿੱਕੀ ਗਿੱਲ, ਸੌਰਭ ਸ਼ਰਮਾ ਅਤੇ ਕੁਸ਼ ਦੇਸਾਈ ਸ਼ਾਮਲ ਹਨ। ਰਿੱਕੀ ਗਿੱਲ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਸੀਨੀਅਰ ਡਾਇਰੈਕਟਰ ਵਜੋਂ ਰਾਸ਼ਟਰੀ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੇ ਨਾਲ ਅਹਿਮ ਭੂਮਿਕਾ ਨਿਭਾਉਣਗੇ।ਗਿੱਲ ਨੇ ਪਹਿਲਾਂ ਟਰੰਪ ਪ੍ਰਸ਼ਾਸਨ ਵਿੱਚ ਰਾਸ਼ਟਰੀ ਸੁਰੱਖਿਆ ਪਰਿਸ਼ਦ ਵਿੱਚ ਰੂਸ ਅਤੇ ਯੂਰਪੀਅਨ ਊਰਜਾ ਸੁਰੱਖਿਆ ਦੇ ਨਿਰਦੇਸ਼ਕ ਅਤੇ ਵਿਦੇਸ਼ ਵਿਭਾਗ ਵਿੱਚ ਬਿਊਰੋ ਆਫ ਓਵਰਸੀਜ਼ ਬਿਲਡਿੰਗ ਓਪਰੇਸ਼ਨਜ਼ ਵਿੱਚ ਇੱਕ ਸੀਨੀਅਰ ਸਲਾਹਕਾਰ ਵਜੋਂ ਸੇਵਾ ਕੀਤੀ ਸੀ।

ਇਸ ਸੰਸਥਾ ਦਾ ਮਿਸ਼ਨ ਕੀ ਹੈ?

ਸੌਰਭ ਸ਼ਰਮਾ ਰਾਸ਼ਟਰਪਤੀ ਦੇ ਪਰਸੋਨਲ ਦਫ਼ਤਰ ਦਾ ਹਿੱਸਾ ਹੋਣਗੇ। ਭਾਰਤੀ-ਅਮਰੀਕੀ ਸਾਬਕਾ ਪੱਤਰਕਾਰ ਕੁਸ਼ ਦੇਸਾਈ ਨੂੰ ਟਰੰਪ ਨੇ ਆਪਣਾ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਹੈ। ਬੇਂਗਲੁਰੂ ਵਿੱਚ ਜਨਮੇ ਸ਼ਰਮਾ ਵਾਸ਼ਿੰਗਟਨ ਸਥਿਤ ਅਮਰੀਕਨ ਮੋਮੈਂਟ ਦੇ ਸਹਿ-ਸੰਸਥਾਪਕ ਅਤੇ ਚੇਅਰਮੈਨ ਸਨ।ਇਸ ਸੰਸਥਾ ਦਾ ਮਿਸ਼ਨ ਨੌਜਵਾਨ ਅਮਰੀਕੀਆਂ ਦੀ ਪਛਾਣ ਕਰਨਾ, ਸਿੱਖਿਅਤ ਕਰਨਾ ਅਤੇ ਸ਼ਕਤੀਕਰਨ ਕਰਨਾ ਹੈ। ਦੇਸਾਈ ਨੇ ਪਹਿਲਾਂ 2024 ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਲਈ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ ਅਤੇ ਰਿਪਬਲਿਕਨ ਪਾਰਟੀ ਆਫ ਆਇਓਵਾ ਲਈ ਕਮਿਊਨੀਕੇਸ਼ਨ ਡਾਇਰੈਕਟਰ ਦੇ ਤੌਰ ‘ਤੇ ਸੇਵਾ ਕੀਤੀ ਸੀ।

Related posts

ਕਟਕ ਹਿੰਸਾ: ਵਿਸ਼ਵ ਹਿੰਦੂ ਪਰਿਸ਼ਦ ਦੀ ਰੈਲੀ ਮਗਰੋਂ ਮੁੜ ਤਣਾਅ

Current Updates

Chandigarh ਦਾ AQI ਦਿੱਲੀ ਦੇ ਨੇੜੇ; ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

Current Updates

ਦਿਲਜੀਤ ਦੋਸਾਂਝ ਦੇ ਹੱਕ ’ਚ ਨਿੱਤਰੇ ਮੁੱਖ ਮੰਤਰੀ ਭਗਵੰਤ ਮਾਨ

Current Updates

Leave a Comment