September 13, 2026
ਅੰਤਰਰਾਸ਼ਟਰੀਖਾਸ ਖ਼ਬਰ

ਰੂਸ ਅਤੇ ਯੂਕਰੇਨ ਜੰਗੀ ਕੈਦੀਆਂ ਦੀ ਅਦਲਾ-ਬਦਲੀ ’ਤੇ ਕੰਮ ਕਰ ਰਹੇ: ਜ਼ੇਲੇਂਸਕੀ

ਰੂਸ ਅਤੇ ਯੂਕਰੇਨ ਜੰਗੀ ਕੈਦੀਆਂ ਦੀ ਅਦਲਾ-ਬਦਲੀ ’ਤੇ ਕੰਮ ਕਰ ਰਹੇ: ਜ਼ੇਲੇਂਸਕੀ

ਯੂਕਰੇਨ- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਕੈਦੀਆਂ ਦੀ ਅਦਲਾ-ਬਦਲੀ ਮੁੜ ਸ਼ੁਰੂ ਕਰਨ ਲਈ ਕੰਮ ਕਰ ਰਹੇ ਹਨ, ਜਿਸ ਨਾਲ 1,200 ਯੂਕਰੇਨੀ ਕੈਦੀਆਂ ਦੀ ਵਾਪਸੀ ਸੰਭਵ ਹੋਵੇਗੀ। ਜ਼ੇਲੇਂਸਕੀ ਦਾ ਇਹ ਬਿਆਨ ਕੌਂਮੀ ਸੁਰੱਖਿਆ ਮੁਖੀ ਦੁਆਰਾ ਗੱਲਬਾਤ ਵਿੱਚ ਪ੍ਰਗਤੀ ਦੀ ਘੋਸ਼ਣਾ ਦੇ ਇੱਕ ਦਿਨ ਬਾਅਦ ਆਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕਿਹਾ, “ ਸਾਨੂੰ ਜੰਗੀ ਕੈਦੀਆਂ ਦੀ ਅਦਲਾ-ਬਦਲੀ ਦੀ ਪ੍ਰਕਿਰਿਆ ਬਹਾਲ ਹੋਣ ਦਾ ਭਰੋਸਾ ਹੈ। ਇਸ ਨੂੰ ਯਕੀਨੀ ਬਣਾਉਣ ਲਈ ਵਰਤਮਾਨ ਵਿੱਚ ਕਈ ਮੀਟਿੰਗਾਂ, ਗੱਲਬਾਤ ਅਤੇ ਫੋਨ ’ਤੇ ਗੱਲਬਾਤ ਹੋ ਰਹੀ ਹੈ।”

ਯੂਕਰੇਨ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ ਦੇ ਸਕੱਤਰ ਰੁਸਤਮ ਉਮੇਰੋਵ ਨੇ ਕਿਹਾ ਸੀ ਕਿ ਉਨ੍ਹਾਂ ਨੇ ਤੁਰਕੀਏ ਅਤੇ ਸੰਯੁਕਤ ਅਰਬ ਅਮੀਰਾਤ ਦੀ ਵਿਚੋਲਗੀ ਨਾਲ ਜੰਗੀ ਕੈਦੀਆਂ ਦੀ ਅਦਲਾ-ਬਦਲੀ ਦੁਬਾਰਾ ਸ਼ੁਰੂ ਕਰਨ ਲਈ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਤੁਰਕੀਏ ਦੀ ਵਿਚੋਲਗੀ ਨਾਲ 1,200 ਯੂਕਰੇਨੀਆਂ ਨੂੰ ਰਿਹਾਅ ਕਰਨ ਲਈ ਕੈਦੀ ਵਟਾਂਦਰਾ ਸਮਝੌਤਿਆਂ ਨੂੰ ਬਹਾਲ ਕਰਨ ਲਈ ਸਹਿਮਤ ਹੋ ਗਈਆਂ ਹਨ। ਹਾਲਾਂਕਿ ਰੂਸ ਨੇ ਇਸ ਦਾਅਵੇ ’ਤੇਕੋਈ ਟਿੱਪਣੀ ਨਹੀਂ ਕੀਤੀ।

Related posts

ਮਹਾਰਾਸ਼ਟਰ ’ਚ ਬੱਸ ਪਲਟਣ ਨਾਲ 11 ਲੋਕਾਂ ਦੀ ਮੌਤ, 25 ਜ਼ਖਮੀ

Current Updates

ਚਾਰ ਰਾਜਾਂ ’ਚ ਪੰਜ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ

Current Updates

ਮਸਲੇ ਹੱਲ ਨਾ ਹੋਣ ’ਤੇ ਕਿਸਾਨਾਂ ਨੇ ਮੁਕਤਸਰ ਦਾ ਡੀਸੀ ਦਫਤਰ ਘੇਰਿਆ

Current Updates

Leave a Comment