December 1, 2025
ਖਾਸ ਖ਼ਬਰਰਾਸ਼ਟਰੀ

ਜੰਮੂ-ਕਸ਼ਮੀਰ: ਸੋਪੋਰ ’ਚ ਅਤਿਵਾਦ ਵਿਰੋਧੀ ਅਪਰੇਸ਼ਨ ਖਤਮ

ਜੰਮੂ-ਕਸ਼ਮੀਰ: ਸੋਪੋਰ ’ਚ ਅਤਿਵਾਦ ਵਿਰੋਧੀ ਅਪਰੇਸ਼ਨ ਖਤਮ

ਸ੍ਰੀਨਗਰ-ਜੰਮੂ-ਕਸ਼ਮੀਰ ਦੇ ਸੋਪੋਰ ਇਲਾਕੇ ’ਚ ਅਤਿਵਾਦ ਵਿਰੋਧੀ ਮੁਹਿੰਮ ਦਹਿਸ਼ਤਗਰਦਾਂ ਦੇ ਮੌਕੇ ਤੋਂ ਫਰਾਰ ਹੋਣ ਮਗਰੋਂ ਅੱਜ ਤੀਜੇ ਦਿਨ ਸਮਾਪਤ ਕਰ ਦਿੱਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਅਪਰੇਸ਼ਨ ਦੌਰਾਨ ਫੌਜ ਦਾ ਜਵਾਨ ਸ਼ਹੀਦ ਹੋਇਆ ਹੈ। ਸਿਪਾਹੀ ਪੰਗਾਲਾ ਕਾਰਤਿਕ ਸੋਪੋਰ ਜ਼ਿਲ੍ਹੇ ਦੇ ਜ਼ਾਲੂਰਾ ਗੁੱਜਰਪਤੀ ’ਚ ਦਹਿਸ਼ਤਗਰਦਾਂ ਦੇ ਇੱਕ ਟਿਕਾਣੇ ’ਤੇ ਮੁਕਾਬਲੇ ’ਚ ਜ਼ਖਮੀ ਹੋ ਗਿਆ ਸੀ ਅਤੇ ਸੋਮਵਾਰ ਨੂੰ ਘਟਨਾ ਸਥਾਨ ਤੋਂ ਬਾਹਰ ਕੱਢਦੇ ਸਮੇਂ ਉਸ ਨੇ ਦਮ ਤੋੜ ਦਿੱਤਾ ਸੀ।

ਕਸ਼ਮੀਰ ਜ਼ੋਨ ਦੇ ਆਈਜੀਪੀ ਵੀਕੇ ਬਿਰਦੀ ਨੇ ਦੱਸਿਆ, ‘‘ਖਾਸ ਖੁਫ਼ੀਆ ਸੂਹ ਦੇ ਆਧਾਰ ’ਤੇ (ਸੋਪੋਰ ’ਚ) ਅਪਰੇਸ਼ਨ ਸ਼ੁਰੂ ਕੀਤਾ ਗਿਆ। ਦੁਵੱਲੀ ਗੋਲੀਬਾਰੀ ਦੌਰਾਨ ਫੌਜ ਦਾ ਇੱਕ ਜਵਾਨ ਜ਼ਖਮੀ ਤੇ ਬਾਅਦ ’ਚ ਸ਼ਹੀਦ ਹੋ ਗਿਆ ਸੀ। ਅਪਰੇਸ਼ਨ ਸਮਾਪਤ ਹੋ ਗਿਆ ਹੈ।’’ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਜ਼ਾਲੂਰਾ ਗੁੱਜਰਪਤੀ ’ਚ ਤਲਾਸ਼ੀ ਫਿਰ ਸ਼ੁਰੂ ਕੀਤੀ ਪਰ ਬਾਅਦ ’ਚ ਅਪਰੇਸ਼ਨ ਬੰਦ ਕਰ ਦਿੱਤਾ। ਸੁਰੱਖਿਆ ਬਲਾਂ ਵੱਲੋਂ ਐਤਵਾਰ ਨੂੰ ਇੱਕ ਜਗ੍ਹਾ ’ਤੇ ਅੱਗ ਬਲਦੀ ਦੇਖੇ ਜਾਣ ਮਗਰੋਂ ਇਹ ਅਪਰੇਸ਼ਨ ਸ਼ੁਰੂ ਕੀਤਾ ਗਿਆ ਸੀ।

ਇਸੇ ਦੌਰਾਨ ਸ਼ਹੀਦ ਹੋਏ ਸੈਨਿਕ ਦੀ ਡਰੋਨ ਫੁਟੇਜ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਪੁਲੀਸ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਅਜਿਹੀਆਂ ਵੀਡੀਓਜ਼ ਸਾਂਝੀਆਂ ਨਾ ਕਰਨ ਦੀ ਅਪੀਲ ਕੀਤੀ ਜੋ ਸੂਬੇ ਸੁਰੱਖਿਆ ਨਾਲ ਸਮਝੌਤੇ ਦਾ ਕਾਰਨ ਬਣ ਸਕਦੀਆਂ ਹਨ। ਦੂਜੇ ਪਾਸੇ ਆਈਜੀਪੀ ਬਿਰਦੀ ਨੇ ਕਿਹਾ ਕਿ ਕਸ਼ਮੀਰ ’ਚ ਗਣਤੰਤਰ ਦਿਵਸ ਦੇ ਜਸ਼ਨਾਂ ਸਬੰਧੀ ਸਮਾਗਮਾਂ ਲਈ ਸੁਰੱਖਿਆ ਦੇ ਬਹੁ-ਪਰਤੀ ਪ੍ਰਬੰਧ ਕੀਤੇ ਗਏ ਹਨ। ਜੰਮੂ ਵਿੱਚ ਗਣਤੰਤਰ ਦਿਵਸ ਸਮਾਗਮ ਦੀ ਪ੍ਰਧਾਨਗੀ ਉਪ ਰਾਜਪਾਲ ਮਨੋਜ ਸਿਨਹਾ ਕਰਨਗੇ। ਜਦਕਿ ਕਸ਼ਮੀਰ ਘਾਟੀ ’ਚ ਗਣਤੰਤਰ ਦਿਵਸ ਸਬੰਧੀ ਮੁੱਖ ਸਮਾਗਮ 26 ਜਨਵਰੀ ਨੂੰ ਬਖਸ਼ੀ ਸਟੇਡੀਅਮ ’ਚ ਹੋਵੇਗਾ।

ਪੁਣਛ ’ਚ ਬਾਰੂਦੀ ਸੁਰੰਗ ਫਟਣ ਕਾਰਨ ਜਵਾਨ ਜ਼ਖ਼ਮੀ-ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਅੱਜ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਫਟਣ ਕਾਰਨ ਫੌਜ ਦਾ ਇੱਕ ਜਵਾਨ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 32 ਵਰ੍ਹਿਆਂ ਦਾ ਇਹ ਜਵਾਨ ਗਸ਼ਤ ਕਰਨ ਵਾਲੇ ਇੱਕ ਦਸਤੇ ’ਚ ਸ਼ਾਮਲ ਸੀ, ਜਿਸ ਵੱਲੋਂ ਕ੍ਰਿਸ਼ਨਾ ਘਾਟੀ ਸੈਕਟਰ ’ਚ ਗਲਤੀ ਨਾਲ ਬਾਰੂਦੀ ਸੁਰੰਗ ’ਤੇ ਪੈਰ ਰੱਖੇ ਜਾਣ ਕਾਰਨ ਇਹ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਬਾਰੂਦੀ ਸੁਰੰਗ ਫਟਣ ਕਾਰਨ ਗੰਭੀਰ ਜ਼ਖਮੀ ਹੋਏ ਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

Related posts

ਲੈਂਡ ਪੂਲਿੰਗ: ਸੁਖਬੀਰ ਬਾਦਲ ਸਮੇਤ ਅਕਾਲੀ ਆਗੂਆਂ ਵੱਲੋਂ ਬਠਿੰਡਾ ’ਚ ਰੋਸ ਧਰਨਾ

Current Updates

ਕੋਬਰਾ ਨਾਗ ਨੇ ਟਰੱਕ ਡਰਾਈਵਰ ਦੀ ਸੀਟ ਦੇ ਪਿੱਛੇ ਬੈਠ ਕੇ ਗਾਜ਼ੀਆਬਾਦ ਤੋਂ ਅੰਬਾਲਾ ਤੱਕ ਕੀਤਾ ਸਫ਼ਰ

Current Updates

ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਐਸ.ਐਸ.ਐਫ. ਦੇ ਮੁਲਾਜ਼ਮ ਨੇ ਦਮ ਤੋੜਿਆ

Current Updates

Leave a Comment