April 9, 2025
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਜਦੋਂ ਪ੍ਰੈਸ ਰਿਪੋਰਟਰ ਨੇ ਟਰੰਪ ਨੂੰ ਦਿੱਤਾ ਅਜੀਬ ਝਟਕਾ !

ਜਦੋਂ ਪ੍ਰੈਸ ਰਿਪੋਰਟਰ ਨੇ ਟਰੰਪ ਨੂੰ ਦਿੱਤਾ ਅਜੀਬ ਝਟਕਾ !

ਚੰਡੀਗੜ੍ਹ- ਅਮਰੀਕੀ ਸਦਰ ਡੋਨਾਲਡ ਟਰੰਪ (US President Donald Trump) ਆਪਣੇ ਬਿਆਨਾਂ ਅਤੇ ਫੈਸਲਿਆਂ ਲਈ ਅਕਸਰ ਸੁਰਖ਼ੀਆਂ ਵਿੱਚ ਰਹਿੰਦੇ ਹਨ, ਪਰ ਇਸ ਵਾਰ ਉਹ ਇੱਕ ਅਜੀਬ ਘਟਨਾ ਕਾਰਨ ਸੁਰਖ਼ੀਆਂ ਵਿੱਚ ਆ ਗਏ। ਅਜਿਹਾ ਉਦੋਂ ਵਾਪਰਿਆ ਜਦੋਂ ਜੁਆਇੰਟ ਬੇਸ ਐਂਡਰਿਊਜ਼ (Joint Base Andrews) ਵਿਖੇ ਸ਼ੁੱਕਰਵਾਰ ਨੂੰ ਜਹਾਜ਼ ‘ਤੇ ਚੜ੍ਹਨ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਸਮੇਂ ਇੱਕ ਪ੍ਰੈਸ ਰਿਪੋਰਟਰ ਦਾ ਮਾਈਕ੍ਰੋਫੋਨ ਉਨ੍ਹਾਂ ਦੇ ਮੂੰਹ ’ਤੇ ਜਾ ਵੱਜਿਆ।

ਟਰੰਪ ਇਸ ਅਣਕਿਆਸੀ ਘਟਨਾ ਤੋਂ ਹੈਰਾਨ ਰਹਿ ਗਏ ਅਤੇ ਉਨ੍ਹਾਂ ਤੁਰੰਤ ਆਪਣਾ ਸਿਰ ਪਿੱਛੇ ਕੀਤਾ। ਉਂਝ ਉਨ੍ਹਾਂ ਇਸ ਮੌਕੇ ਖ਼ਾਸ ਗੁੱਸਾ ਜ਼ਾਹਰ ਨਾ ਕੀਤਾ। ਟਰੰਪ ਨੇ ਇਸ ਮੌਕੇ ਰਿਪੋਰਟਰ ਵੱਲ ਰਤਾ ਟੇਢੀ ਨਿਗਾਹ ਮਾਰੀ ਅਤੇ ਆਪਣੀਆਂ ਦੋਵੇਂ ਭਵਾਂ ਨੂੰ ਚੜ੍ਹਾਉਂਦਿਆਂ ਥੋੜ੍ਹੀ ਜਿਹੀ ਪ੍ਰਤੀਕਿਰਿਆ ਦਿੱਤੀ। ਹਾਲਾਂਕਿ, ਇਸ ਤੋਂ ਫ਼ੌਰੀ ਬਾਅਦ ਇਸ ਮਹਿਲਾ ਪ੍ਰੈਸ ਰਿਪੋਰਟਰ ਨੂੰ ਮੁਆਫੀ ਮੰਗਦੇ ਸੁਣਿਆ ਗਿਆ। ਟਰੰਪ ਨੇ ਇੱਕ ਰਾਹਗੀਰ ਨੂੰ ਮਜ਼ਾਕ ਵਿੱਚ ਕਹਿੰਦਿਆਂ ਮਾਹੌਲ ਨੂੰ ਹਲਕਾ ਕੀਤਾ, “ਕੀ ਤੁਸੀਂ ਅਜਿਹਾ ਦੇਖਿਆ? ਇਸ ਕੁੜੀ (ਰਿਪੋਰਟਰ) ਨੇ ਅੱਜ ਟੈਲੀਵਿਜ਼ਨ ‘ਤੇ ਹਲਚਲ ਮਚਾ ਦਿੱਤੀ ਹੈ। ਇਹ ਅੱਜ ਰਾਤ ਵੱਡੀ ਖ਼ਬਰ ਹੋਣ ਵਾਲੀ ਹੈ!” ਇਸ ਛੋਟੀ ਜਿਹੀ ਘਟਨਾ ਦੇ ਬਾਵਜੂਦ, ਟਰੰਪ ਮੀਡੀਆ ਨਾਲ ਗੱਲਬਾਤ ਕਰਦੇ ਰਹੇ। ਉਨ੍ਹਾਂ ਗਾਜ਼ਾ ਬੰਧਕ ਸੰਕਟ, ਯੂਕਰੇਨ-ਰੂਸ ਜੰਗ ਅਤੇ ਦਰਾਮਦ ਟੈਰਿਫ ਵਰਗੇ ਅਹਿਮ ਮੁੱਦਿਆਂ ‘ਤੇ ਆਪਣੀ ਰਾਇ ਜ਼ਾਹਰ ਕੀਤੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਸੋਸ਼ਲ ਮੀਡੀਆ ਦੇ ਕਈ ਵਰਤੋਂਕਾਰਾਂ ਨੇ ਇਸ ਨੂੰ ਲੈ ਕੇ ਰਾਸ਼ਟਰਪਤੀ ਦੀ ਸੁਰੱਖਿਆ ਬਾਰੇ ਸਵਾਲ ਖੜ੍ਹੇ ਕੀਤੇ ਹਨ। ਕੁਝ ਲੋਕਾਂ ਨੇ ਇਸ ਨੂੰ ਇੱਕ ਮਜ਼ਾਕੀਆ ਪਲ ਕਿਹਾ, ਜਦੋਂ ਕਿ ਕੁਝ ਲੋਕਾਂ ਨੇ ਇਸ ਨੂੰ ਸੁਰੱਖਿਆ ਵਿੱਚ ਕੁਤਾਹੀ ਕਰਾਰ ਦਿੱਤਾ।

Related posts

ਅਜੈ ਦੇਵਗਨ ਵੱਲੋਂ ਭਾਣਜੇ ਨੂੰ ਜਨਮ ਦਿਨ ਦੀ ਵਧਾਈ

Current Updates

ਮੱਧ-ਪੂਰਬ ਨੂੰ ਦੁਨੀਆ ਲਈ ਅਹਿਮ ਮਾਰਗ ਵਜੋਂ ਦੇਖਦਾ ਹੈ ਭਾਰਤ: ਜੈਸ਼ੰਕਰ

Current Updates

ਗੁਈਲੇਨ-ਬੈਰੇ ਸਿੰਡਰੋਮ ਨਾਲ ਮੁੰਬਈ ਵਿਚ ਪਹਿਲੀ ਮੌਤ ਦਰਜ

Current Updates

Leave a Comment