April 9, 2025
ਖਾਸ ਖ਼ਬਰਰਾਸ਼ਟਰੀ

ਚੋਣ ਪਟੀਸ਼ਨ ਦਾਇਰ ਕਰਨ ਦੀ ਮਿਆਦ ਵਧਾਉਣ ਬਾਰੇ ਮੇਨਕਾ ਗਾਂਧੀ ਦੀ ਪਟੀਸ਼ਨ ਸੁਣਨ ਤੋਂ ਸੁਪਰੀਮ ਕੋਰਟ ਦੀ ਨਾਂਹ

ਸੀ.ਬੀ.ਆਈ. ਅਤੇ ਈ.ਡੀ. ਦੀ ਦੁਰਵਰਤੋਂ ਵਿਰੁੱਧ ਕਾਂਗਰਸ ਸਣੇ 14 ਵਿਰੋਧੀ ਦਲਾਂ ਦੇ ਆਗੂ ਪੁਜੇ ਸੁਪਰੀਮ ਕੋਰਟ

ਨਵੀਂ ਦਿੱਲੀ-ਸੁਪਰੀਮ ਕੋਰਟ (Supreme Court of India) ਨੇ ਮੰਗਲਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੀ ਉਸ ਪਟੀਸ਼ਨ ਉਤੇ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ, ਜਿਸ ਵਿਚ ਚੋਣ ਪਟੀਸ਼ਨ (election petition) ਦਾਇਰ ਕਰਨ ਲਈ ਲਗਾਈ ਗਈ 45 ਦਿਨਾਂ ਦੀ ਸੀਮਾ ਦਾ ਵਿਰੋਧ ਕਰਦਿਆਂ ਇਸ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਇਹ ਮਿਆਦ ਸਬੰਧਤ ਕਾਨੂੰਨ ਤਹਿਤ ਮਿਥੀ ਗਈ ਹੈ ਅਤੇ ਕਾਨੂੰਨ ਬਣਾਉਣਾ ਅਦਾਲਤ ਦਾ ਕੰਮ ਨਹੀਂ ਹੈ ਅਤੇ ਇਹ ਰੋਕ ਨੂੰ ਖ਼ਤਮ ਕਰ ਕੇ ਅਦਾਲਤ ਅਜਿਹੀਆਂ ਪਟੀਸ਼ਨਾਂ ਦਾ ਹੜ੍ਹ ਲਿਆਉਣ ਦਾ ਕਾਰਨ ਨਹੀਂ ਬਣ ਸਕਦੀ।

ਉਂਝ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਐਨ. ਕੋਟੀਸ਼ਵਰ ਸਿੰਘ (Justices Surya Kant and N Kotiswar Singh) ਦੇ ਬੈਂਚ ਨੇ ਬੀਤੇ ਜੂਨ ਵਿੱਚ ਹੋਈਆਂ ਆਮ ਚੋਣਾਂ ਦੌਰਾਨ ਯੂਪੀ ਦੇ ਲੋਕ ਸਭਾ ਹਲਕੇ ਸੁਲਤਾਨਪੁਰ ਤੋਂ ਸਮਾਜਵਾਦੀ ਪਾਰਟੀ ਦੇ ਰਾਮ ਭੂਆਲ ਨਿਸ਼ਾਦ ਦੀ ਹੋਈ ਚੋਣ ਨੂੰ ਚੁਣੌਤੀ ਦੇਣ ਵਾਲੀ ਮੇਨਕਾ ਗਾਂਧੀ ਦੀ ਪਟੀਸ਼ਨ ‘ਤੇ ਨੋਟਿਸ ਜਾਰੀ ਕਰ ਦਿੱਤਾ ਅਤੇ ਨਿਸ਼ਾਦ ਸਣੇ ਹੋਰ ਧਿਰਾਂ ਤੋਂ ਚਾਰ ਹਫ਼ਤਿਆਂ ਵਿੱਚ ਜਵਾਬ ਤਲਬ ਕੀਤਾ ਗਿਆ ਹੈ।

ਗ਼ੌਰਤਲਬ ਹੈ ਕਿ ਲੋਕ ਨੁਮਾਇੰਦਗੀ ਐਕਟ (Representation of the People Act) ਦੀ ਧਾਰਾ 81 ਤਹਿਤ ਚੋਣ ਪਟੀਸ਼ਨ ਚੋਣਾਂ ਦੀ ਤਾਰੀਖ਼ ਤੋਂ 45 ਦਿਨਾਂ ਦੀ ਮਿਆਦ ਦੇ ਅੰਦਰ ਹੀ ਦਾਇਰ ਕੀਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਵੱਲੋਂ ਚੋਣ ਲੜ ਰਹੀ ਬੀਬੀ ਗਾਂਧੀ , ਸਪਾ ਦੇ ਨਿਸ਼ਾਦ ਤੋਂ 43,174 ਵੋਟਾਂ ਨਾਲ ਹਾਰ ਗਈ ਸੀ।

ਬੈਂਚ ਨੇ ਕਿਹਾ, “ਅਸੀਂ (ਪਟੀਸ਼ਨਾਂ ਦੇ) ਹੜ੍ਹਾਂ ਲਈ ਫਲੱਡ ਗੇਟ ਨਹੀਂ ਖੋਲ੍ਹਣਾ ਚਾਹੁੰਦੇ। ਅਸੀਂ ਪਟੀਸ਼ਨ ‘ਤੇ ਵਿਚਾਰ ਕਰਨ ਲਈ ਤਿਆਰ ਨਹੀਂ ਹਾਂ ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਅਸੀਂ ਕਾਨੂੰਨ ਬਣਾਈਏ, ਜੋ ਅਸੀਂ ਨਹੀਂ ਕਰ ਸਕਦੇ। ਤੁਸੀਂ ਚਾਹੁੰਦੇ ਹੋ ਕਿ ਕਾਨੂੰਨ ਤਹਿਤ ਤੈਅ 45 ਦਿਨਾਂ ਦੀ ਮਿਆਦ ਨੂੰ ਅਸੀਂ ਗਲਤ ਐਲਾਨੀਏ ਤੁਸੀਂ ਚਾਹੁੰਦੇ ਹੋ ਕਿ ਅਸੀਂ 60 ਦਿਨ ਜਾਂ 90 ਦਿਨ ਤੈਅ ਕਰੀਏ, ਭਾਵ ਕਿਸੇ ਵੀ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਅਸੀਂ ਕਾਨੂੰਨ ਬਣਾਈਏ ਜੋ ਨਹੀਂ ਕੀਤਾ ਜਾ ਸਕਦਾ।”

ਇਸ ’ਤੇ ਗਾਂਧੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿਧਾਰਥ ਲੂਥਰਾ ਨੇ ਪਟੀਸ਼ਨ ਵਾਪਸ ਲੈ ਲਈ, ਜਿਸ ਵਿੱਚ 1973 ਦੇ ਹੁਕਮਦੇਵ ਨਰਾਇਣ ਯਾਦਵ ਦੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਵਿੱਚ ਚੋਣ ਪਟੀਸ਼ਨਾਂ ਲਈ ਲੋਕ ਪ੍ਰਤੀਨਿਧਤਾ ਐਕਟ ਦੇ ਤਹਿਤ ਸਮਾਂ-ਸੀਮਾਵਾਂ ਅਤੇ ਪ੍ਰਕਿਰਿਆਵਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਦਿੱਤੀ ਗਈ ਸੀ।

Related posts

ਰਾਹੁਲ ਗਾਂਧੀ ਦੀ ਨਿੱਜੀ ਪੇਸ਼ੀ ਤੋਂ ਛੋਟ ਦੀ ਪਟੀਸ਼ਨ ’ਤੇ ਸੁਣਵਾਈ ਅੱਜ

Current Updates

ਬਾਘਾਂ ਦੀ ਥਾਂ ਮਨੁੱਖੀ ਆਬਾਦੀ ਨੂੰ ਠੱਲ੍ਹਣ ਦੀ ਲੋੜ: ਰਣਦੀਪ ਹੁੱਡਾ

Current Updates

ਸੈਫ ਅਲੀ ਖਾਨ ’ਤੇ ਹਮਲਾ ਕਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ

Current Updates

Leave a Comment