April 9, 2025
ਖਾਸ ਖ਼ਬਰਰਾਸ਼ਟਰੀ

ਸ਼ਕਤੀਕਾਂਤ ਦਾਸ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨਿਯੁਕਤ

ਸ਼ਕਤੀਕਾਂਤ ਦਾਸ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨਿਯੁਕਤ

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਸ਼ਕਤੀਕਾਂਤ ਦਾਸ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੂਜਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਗੁਜਰਾਤ ਕਾਡਰ ਦੇ ਸੇਵਾਮੁਕਤ ਆਈਏਐੱਸ ਅਫਸਰ ਪੀਕੇ ਮਿਸ਼ਰਾ ਇਸ ਸਮੇਂ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਹਨ।

ਇੱਕ ਅਧਿਕਾਰਤ ਹੁਕਮ ਅਨੁਸਾਰ, ਤਾਮਿਲਨਾਡੂ ਕਾਡਰ ਦੇ ਸੇਵਾਮੁਕਤ ਆਈਏਐੱਸ ਅਧਿਕਾਰੀ ਸ਼ਕਤੀਕਾਂਤ ਦਾਸ ਦਾ ਕਾਰਜਕਾਲ ਪ੍ਰਧਾਨ ਮੰਤਰੀ ਦੇ ਕਾਰਜਕਾਲ ਤੱਕ ਜਾਂ ਅਗਲੇ ਹੁਕਮਾਂ ਤੱਕ ਹੋਵੇਗਾ। ਇਹ ਪਹਿਲੀ ਵਾਰ ਹੈ ਜਦੋਂ ਦੋ ਵਿਅਕਤੀ ਇੱਕੋ ਸਮੇਂ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਹੋਣਗੇ। ਮਿਸ਼ਰਾ ਤੇ ਦਾਸ ਦੋਵੇਂ ਹੀ ਉੜੀਸਾ ਨਾਲ ਸਬੰਧਤ ਹਨ। ਹੁਕਮਾਂ ’ਚ ਕਿਹਾ ਗਿਆ, ‘ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਸ਼ਕਤੀਕਾਂਤ ਦਾਸ, ਆਈਏਐੱਸ (ਸੇਵਾਮੁਕਤ) ਨੂੰ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ-2 ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਦੀ ਨਿਯੁਕਤੀ ਕਾਰਜਭਾਰ ਸੰਭਾਲਣ ਦੀ ਤਰੀਕ ਤੋਂ ਅਮਲ ਵਿੱਚ ਹੋਵੇਗੀ।’
ਦਾਸ ਨੇ ਇੱਕ ਸਿਵਲ ਸੇਵਕ ਵਜੋਂ ਮੁੱਖ ਤੌਰ ’ਤੇ ਵਿੱਤ, ਟੈਕਸੇਸ਼ਨ, ਨਿਵੇਸ਼ ਤੇ ਬੁਨਿਆਦੀ ਢਾਂਚਾ ਖੇਤਰਾਂ ’ਚ ਕੰਮ ਕੀਤਾ ਹੈ। ਉਹ ਭਾਰਤੀ ਰਿਜ਼ਰਵ ਬੈਂਚ ਦੇ 25ਵੇਂ ਗਵਰਨਰ ਬਣੇ ਅਤੇ ਉਨ੍ਹਾਂ ਭਾਰਤ ਦੇ ਜੀ20 ਸ਼ੇਰਪਾ ਤੇ 15ਵੇਂ ਵਿੱਤ ਕਮਿਸ਼ਨ ਦੇ ਮੈਂਬਰ ਵਜੋਂ ਵੀ ਕੰਮ ਕੀਤਾ। 2016 ’ਚ ਆਰਥਿਕ ਮਾਮਲਿਆਂ ਦੇ ਸਕੱਤਰ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਮੋਦੀ ਸਰਕਾਰ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ। ਦਾਸ ਨੇ ਉਸ ਸਮੇਂ ਅਹਿਮ ਭੂਮਿਕਾ ਨਿਭਾਈ ਜਦੋਂ ਕਈ ਅਸਿੱਧੇ ਟੈਕਸਾਂ ਨੂੰ ਇੱਕ ਜੀਐੱਸਟੀ ’ਚ ਮਿਲਾ ਦਿੱਤਾ ਗਿਆ ਸੀ। ਉਰਜਿਤ ਪਟੇਲ ਦੇ ਅਸਤੀਫਾ ਦੇਣ ਮਗਰੋਂ ਦਾਸ ਨੇ 2018 ’ਚ ਆਰਬੀਆਈ ਦੇ 25ਵੇਂ ਗਵਰਨਰ ਵਜੋਂ ਅਹੁਦਾ ਸੰਭਾਲਿਆ। ਸ਼ੁਰੂਆਤ ’ਚ ਉਨ੍ਹਾਂ ਨੂੰ ਤਿੰਨ ਸਾਲ ਲਈ ਨਿਯੁਕਤ ਕੀਤਾ ਗਿਆ। ਉਨ੍ਹਾਂ ਦਾ ਕਾਰਜਕਾਲ 2021 ’ਚ ਤਿੰਨ ਸਾਲ ਲਈ ਵਧਾ ਦਿੱਤਾ ਗਿਆ। ਉਨ੍ਹਾਂ ਦਸੰਬਰ 2024 ’ਚ ਅਹੁਦਾ ਛੱਡਿਆ। ਆਰਬੀਆਈ ਦੇ 90 ਸਾਲ ਦੇ ਇਤਿਹਾਸ ’ਚ ਦਾਸ ਦੂਜੇ ਸਭ ਤੋਂ ਲੰਮਾ ਸਮਾਂ ਗਵਰਨਰ ਦੇ ਅਹੁਦੇ ’ਤੇ ਰਹਿਣ ਵਾਲੇ ਵਿਅਕਤੀ ਹਨ। ਉਨ੍ਹਾਂ ਦੋਂ ਪਹਿਲਾਂ ਬੈਨੇਗਲ ਰਾਮਾ ਰਾਓ ਸਨ, ਜੋ 1950ਵਿਆਂ ਵਿੱਚ ਸਾਢੇ ਸਾਲ ਤੱਕ ਆਰਬੀਆਈ ਦੇ ਗਵਰਨਰ ਰਹੇ।

Related posts

ਏਅਰਪੋਰਟ ਤੇ 26 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ ਯਾਤਰੀ ਗ੍ਰਿਫਤਾਰ

Current Updates

ਯੂਨੀਅਨ ਕਾਰਬਾਈਡ ਦੀ ਜ਼ਹਿਰੀਲੀ ਰਹਿੰਦ-ਖੂੰਹਦ ਨੂੰ ਗੈਸ ਕਾਂਡ ਦੇ 40 ਸਾਲਾਂ ਬਾਅਦ ਭੋਪਾਲ ਤੋਂ ਬਾਹਰ ਭੇਜਿਆ

Current Updates

ਕੈਨੇਡਾ ਚੋਣਾਂ ’ਚ ਵਿਦੇਸ਼ੀ ਦਖ਼ਲ ਦੇ ਸੰਕੇਤ, ਪਰ ਸਬੂਤ ਨਹੀਂ: ਜਾਂਚ ਕਮਿਸ਼ਨਰ

Current Updates

Leave a Comment