ਨਵੀਂ ਦਿੱਲੀ:ਦੇਸ਼ ਦਾ ਵਿਦੇਸ਼ੀ ਕਰਜ਼ਾ ਸਤੰਬਰ ਵਿੱਚ ਵਧ ਕੇ 711.8 ਅਰਬ ਡਾਲਰ ਹੋ ਗਿਆ ਹੈ। ਇਹ ਜੂਨ 2024 ਦੀ ਤੁਲਨਾ ਵਿੱਚ 4.3 ਫ਼ੀਸਦੀ ਵੱਧ ਹੈ। ਵਿੱਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸਤੰਬਰ 2023 ਦੇ ਅਖੀਰ ਵਿੱਚ ਵਿਦੇਸ਼ੀ ਕਰਜ਼ਾ 637.1 ਅਰਬ ਡਾਲਰ ਸੀ। ‘ਭਾਰਤ ਦਾ ਤਿਮਾਹੀ ਵਿਦੇਸ਼ੀ ਕਰਜ਼ਾ’ ਸਿਰਲੇਖ ਨਾਲ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਤੰਬਰ 2024 ਵਿੱਚ ਦੇਸ਼ ਦਾ ਵਿਦੇਸ਼ੀ ਕਰਜ਼ਾ 711.8 ਅਰਬ ਡਾਲਰ ਸੀ। ਇਹ ਜੂਨ 2024 ਦੇ ਮੁਕਾਬਲੇ 29.6 ਅਰਬ ਡਾਲਰ ਵੱਧ ਹੈ। ਰਿਪੋਰਟ ਮੁਤਾਬਕ ਸਤੰਬਰ 2024 ਵਿੱਚ ਵਿਦੇਸ਼ੀ ਕਰਜ਼ਾ ਕੁੱਲ ਘਰੇਲੂ ਉਤਪਾਦਨ ਦਾ 19.4 ਫੀਸਦੀ ਸੀ ਜੋ ਜੂਨ 2024 ਵਿੱਚ 18.8 ਫ਼ੀਸਦੀ ਸੀ। ਰਿਪੋਰਟ ਮੁਤਾਬਕ ਸਤੰਬਰ 2024 ਦੀ ਸਥਿਤੀ ਅਨੁਸਾਰ ਭਾਰਤ ਦੇ ਵਿਦੇਸ਼ੀ ਕਰਜ਼ੇ ਵਿੱਚ 53.4 ਫ਼ੀਸਦੀ ਨਾਲ ਅਮਰੀਕੀ ਡਾਲਰ ਦੀ ਕਰਜ਼ੇ ਵਿੱਚ ਸਭ ਤੋਂ ਵੱਧ ਹਿੱਸੇਦਾਰੀ ਰਹੀ ਹੈ।