October 28, 2026
ਖਾਸ ਖ਼ਬਰਰਾਸ਼ਟਰੀ

ਤੇਂਦੂਏ ਦੇ ਹਮਲੇ ’ਤੇ ਭਾਰੀ ਪਈ ਨੌਜਵਾਨ ਦੀ ਬਹਾਦਰੀ: 12 ਮਿੰਟ ਹੋਏ ਮੁਕਾਬਲੇ ਵਿੱਚ ਤੇਂਦੂਏ ਦੀ ਮੌਤ

ਤੇਂਦੂਏ ਦੇ ਹਮਲੇ ’ਤੇ ਭਾਰੀ ਪਈ ਨੌਜਵਾਨ ਦੀ ਬਹਾਦਰੀ: 12 ਮਿੰਟ ਹੋਏ ਮੁਕਾਬਲੇ ਵਿੱਚ ਤੇਂਦੂਏ ਦੀ ਮੌਤ

ਹਿਮਾਚਲ ਪ੍ਰਦੇਸ਼- ਹਿਮਾਚਲ ਪ੍ਰਦੇਸ਼ ਦੇ ਅਰਕੀ ਅਧੀਨ ਪੈਂਦੇ ਪਿੰਡ ਸਰਲੀ ਵਿੱਚ ਇੱਕ ਨੌਜਵਾਨ ਵੱਲੋਂ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਖ਼ੂਨੀ ਤੇਂਦੂਏ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਸਵੇਰੇ ਕਰੀਬ 7 ਵਜੇ, ਆਈ.ਟੀ.ਆਈ. ਅਰਕੀ ਦਾ ਵਿਦਿਆਰਥੀ ਪਰਵੇਸ਼ ਸ਼ਰਮਾ ਜਦੋਂ ਦੁੱਧ ਲੈਣ ਲਈ ਖੇਤਾਂ ਵਿੱਚੋਂ ਲੰਘ ਰਿਹਾ ਸੀ, ਤਾਂ ਘਾਤ ਲਗਾ ਕੇ ਬੈਠੇ ਕਰੀਬ ਡੇਢ ਸਾਲ ਦੇ ਤੇਂਦੂਏ ਨੇ ਉਸ ’ਤੇ ਅਚਾਨਕ ਹਮਲਾ ਕਰ ਦਿੱਤਾ।

ਅਚਨਚੇਤ ਹੋਏ ਇਸ ਖ਼ੂਨੀ ਹਮਲੇ ਤੋਂ ਪਰਵੇਸ਼ ਘਬਰਾਇਆ ਨਹੀਂ ਅਤੇ ਉਸ ਨੇ ਤੇਂਦੂਏ ਨਾਲ ਕਰੀਬ 10-12 ਮਿੰਟ ਤੱਕ ਮੌਤ-ਜੰਦ ਲੜੀ। ਸੰਘਰਸ਼ ਦੌਰਾਨ ਪਰਵੇਸ਼ ਨੇ ਤੇਂਦੂਏ ਦਾ ਜਬਾੜਾ ਫੜ ਲਿਆ ਅਤੇ ਉਸ ਦੀ ਗਰਦਨ ਮਰੋੜ ਕੇ ਉਸ ਨੂੰ ਬੇਹਾਲ ਕਰ ਦਿੱਤਾ। ਅਖੀਰ ਨੌਜਵਾਨ ਨੇ ਤੇਂਦੂਏ ਦੇ ਸਿਰ ’ਤੇ ਵਾਰ ਕਰਕੇ ਉਸ ਨੂੰ ਮਾਰ ਮੁਕਾਇਆ। ਇਸ ਲੜਾਈ ਵਿੱਚ ਪਰਵੇਸ਼ ਦੇ ਸਰੀਰ ’ਤੇ ਕਈ ਥਾਵਾਂ ’ਤੇ ਤੇਂਦੂਏ ਦੇ ਪੰਜਿਆਂ ਦੇ ਨਿਸ਼ਾਨ ਪਏ ਹਨ, ਪਰ ਉਹ ਗੰਭੀਰ ਜ਼ਖ਼ਮੀ ਹੋਣ ਤੋਂ ਬਚ ਗਿਆ।

ਪਰਵੇਸ਼ ਦੇ ਚਾਚਾ ਸ਼ਿਆਮ ਲਾਲ ਨੇ ਦੱਸਿਆ ਕਿ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਤੇਂਦੂਏ ਦੀ ਹਲਚਲ ਦੇਖੀ ਜਾ ਰਹੀ ਸੀ ਅਤੇ ਜੰਗਲਾਤ ਵਿਭਾਗ ਨੂੰ ਪਿੰਜਰਾ ਲਗਾਉਣ ਦੀ ਅਪੀਲ ਵੀ ਕੀਤੀ ਗਈ ਸੀ। ਜੰਗਲਾਤ ਅਫ਼ਸਰ ਰਾਜਕੁਮਾਰ ਸ਼ਰਮਾ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਨੌਜਵਾਨ ਨੂੰ 5,000 ਰੁਪਏ ਦੀ ਤੁਰੰਤ ਮਾਲੀ ਸਹਾਇਤਾ ਪ੍ਰਦਾਨ ਕੀਤੀ। ਅਧਿਕਾਰੀਆਂ ਅਨੁਸਾਰ ਜੰਗਲੀ ਰਿਹਾਇਸ਼ਾਂ ਦੇ ਖ਼ਤਮ ਹੋਣ ਕਾਰਨ ਜਾਨਵਰ ਰਿਹਾਇਸ਼ੀ ਇਲਾਕਿਆਂ ਵੱਲ ਆ ਰਹੇ ਹਨ। ਇਲਾਕੇ ਵਿੱਚ ਪਰਵੇਸ਼ ਦੀ ਬਹਾਦਰੀ ਦੀਆਂ ਚਰਚਾਵਾਂ ਹਨ ਅਤੇ ਉਸ ਦੇ ਸਕੂਲ ਤੇ ਆਈ.ਟੀ.ਆਈ. ਦੇ ਅਧਿਆਪਕਾਂ ਨੇ ਉਸ ਦਾ ਹਾਲ-ਚਾਲ ਜਾਣਿਆ।

Related posts

ਸੈਂਸੈਕਸ ’ਚ 1 ਫੀਸਦੀ ਤੋਂ ਵੱਧ ਦਾ ਉਛਾਲ

Current Updates

ਅਮਰੀਕਾ ਤੋਂ ਕੱਢੇ 200 ਭਾਰਤੀ ਅੱਜ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਨਗੇ

Current Updates

ਬਜਟ ਵਿੱਚ 16ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਸ਼ਾਮਲ ਕੀਤਾ ਜਾਵੇਗਾ

Current Updates

Leave a Comment