ਚੰਡੀਗੜ੍ਹ:ਮੁਹਾਲੀ ਵਿਚ ਮੰਗਲਵਾਰ ਤੜਕੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਫੂਡ ਡਿਲਵਰੀ ਮਜ਼ਦੂਰ ਦੀ ਮੌਤ ਹੋ ਗਈ ਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਇਹ ਘਟਨਾ ਇਥੇ ਤੜਕੇ ਕਰੀਬ 3.30 ਵਜੇ ਫੇਜ਼ 3B2 ਦੀ ਮਾਰਕੀਟ ਵਿਚ ਵਾਪਰੀ।ਜਾਣਕਾਰੀ ਮੁਤਾਬਕ ਹਾਦਸੇ ਉਦੋਂ ਵਾਪਰਿਆ ਜਦੋਂ ਤੇਜ਼ ਰਫ਼ਤਾਰ ਮਰਸਿਡੀਜ਼ ਕਾਰ ਨੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ ਅਤੇ ਦੋਵਾਂ ਦੇ ਸਵਾਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਬਾਅਦ ਵਿਚ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਹਾਦਸੇ ਤੋਂ ਬਾਅਦ ਕਾਰ ਵੀ ਪਲਟ ਗਈ।
ਮਾਰਿਆ ਗਿਆ ਮਜ਼ਦੂਰ ਜ਼ੋਮੈਟੋ (Zomato) ਦਾ ਡਿਲਿਵਰੀ ਬੁਆਏ ਸੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।