December 27, 2025
ਅੰਤਰਰਾਸ਼ਟਰੀਖਾਸ ਖ਼ਬਰਖੇਡਾਂ

ਆਸਟਰੇਲਿਆਈ ਬੱਲੇਬਾਜ਼ ਕੋਨਸਟਾਸ ਨਾਲ ਭਿੜਨ ਕਾਰਨ ਕੋਹਲੀ ਨੂੰ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ

ਆਸਟਰੇਲਿਆਈ ਬੱਲੇਬਾਜ਼ ਕੋਨਸਟਾਸ ਨਾਲ ਭਿੜਨ ਕਾਰਨ ਕੋਹਲੀ ਨੂੰ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ

ਮੈਲਬਰਨ-ਕੌਮਾਂਤਰੀ ਕ੍ਰਿਕਟ ਕੌਂਸਲ (ICC) ਨੇ ਵੀਰਵਾਰ  ਨੂੰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ’ਤੇ ਆਸਟਰੇਲੀਆ ਖ਼ਿਲਾਫ਼ ਚੌਥੇ ਕ੍ਰਿਕਟ ਟੈਸਟ ਮੈਚ (Fourth Test) ਦੇ ਪਹਿਲੇ ਦਿਨ ਇੱਥੇ ਮੇਜ਼ਬਾਨ ਟੀਮ ਦੇ ਸਲਾਮੀ ਬੱਲੇਬਾਜ਼ ਸੈਮ ਕੋਨਸਟਾਸ (Sam Konstas) ਨਾਲ ਭਿੜਨ ਕਾਰਨ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਾਇਆ ਤੇ ਉਸ ਦੇ ਖਾਤੇ ’ਚ ਡੀਮੈਰਿਟ (ਔਗੁਣ) ਅੰਕ ਵੀ ਜੋੜਿਆ ਹੈ।

ਮੈਲਬਰਨ ਕ੍ਰਿਕਟ ਗਰਾਊਂਡ (Melbourne Cricket Ground) ’ਚ ਖੇਡੇ ਜਾ ਰਹੇ ਇਸ ਟੈਸਟ ਮੈਚ ਦੇ 10ਵੇਂ ਓਵਰ ’ਚ ਇਹ ਘਟਨਾ ਵਾਪਰੀ ਜਦੋਂ ਕੋਹਲੀ ਤੇ ਕੋਨਸਟਾਸ ਨੇ ਇੱਕ ਦੂਜੇ ਨੂੰ ਮੋਢਾ ਮਾਰਿਆ, ਜਿਸ ਮਗਰੋਂ ਦੋਵਾਂ ਵਿਚਾਲੇ ਮਾਮੂਲੀ ਬਹਿਸ ਵੀ ਹੋਈ। ਉਂਝ ਬਾਅਦ ਵਿਚ ਕੋਟਸਟਾਸ, ਜਿਸ ਦਾ ਇਹ ਪਹਿਲਾ ਟੈਸਟ ਮੈਚ ਸੀ, ਨੇ ਇਸ ਨੂੰ ਇਕ ਅਚਨਚੇਤੀ ਵਾਪਰੀ ਘਟਨਾ ਕਰਾਰ ਦਿੱਤਾ।

ਆਈਸੀਸੀ ਨੇ ਆਪਣੀ ਵੈੱਬਸਾਈਟ ’ਤੇ ਜਾਰੀ ਬਿਆਨ ’ਚ ਕਿਹਾ, ‘‘ਆਈਸੀਸੀ ਜ਼ਾਬਤੇ ਦੀ ਧਾਰਾ 2.12 ਕਿਸੇ ਖਿਡਾਰੀ, ਖਿਡਾਰੀ ਦੇ ਸਹਿਯੋਗੀ ਸਟਾਫ, ਅੰਪਾਇਰ, ਮੈਚ ਰੈਫਰੀ ਜਾਂ ਕਿਸੇ ਹੋਰ ਵਿਅਕਤੀ (ਕੌਮਾਂਤਰੀ ਮੈਚ ਦੌਰਾਨ ਇੱਕ ਦਰਸ਼ਕ ਸਣੇ) ਨਾਲ ਅਢੁੱਕਵੇਂ ਸਰੀਰਕ ਸੰਪਰਕ ਨਾਲ ਸਬੰਧਤ ਹੈ।’’ ਇਸ ਵਿੱਚ ਕਿਹਾ ਗਿਆ, ‘‘ਕਿਸੇ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ ਕਿਉਂਕਿ ਕੋਹਲੀ ਨੇ ਮੈਚ ਰੈਫਰੀ ਐਂਡੀ ਪਾਈਕਰਾਫਟ ਵੱਲੋਂ ਲਾਈ ਗਈ ਸਜ਼ਾ ਸਵੀਕਾਰ ਕਰ ਲਈ ਹੈ। ਇਹ ਦੋਸ਼ ਮੈਦਾਨੀ ਅੰਪਾਇਰ ਜੋਏਲ ਵਿਲਸਨ ਤੇ ਮਾਈਕਲ ਗਫ, ਥਰਡ ਅੰਪਾਇਰ ਸ਼ਰਫਉਦਦੌਲਾ ਇਬਨੇ, ਸ਼ਾਹਿਦ ਤੇ ਫੋਰਥ ਅੰਪਾਇਰ ਸ਼ਾਨ ਕਰੇਗ ਵੱਲੋਂ ਲਾਏ ਗਏ।’’

ਹਾਲਾਂਕਿ ਕੋਨਸਟਾਸ ਨੇ ਇਸ ਘਟਨਾ ਨੂੰ  ਬਹੁਤੀ ਤਵੱਜੋ ਨਹੀਂ ਦਿੱਤੀ ਅਤੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਮਗਰੋਂ ਕਿਹਾ, ‘‘ਵਿਰਾਟ ਕੋਹਲੀ ਗਲਤੀ ਨਾਲ ਮੇਰੇ ਨਾਲ ਟਕਰਾ ਗਏ ਸਨ। ਇਹ ਕ੍ਰਿਕਟ ਹੈ ਅਤੇ ਤਣਾਅ ਭਰੇ ਸਮੇਂ ’ਚ ਅਜਿਹਾ ਹੋ ਜਾਂਦਾ ਹੈ।’

Related posts

Pushpa 2 Trailer Out : 3 ਸਾਲ ਬਾਅਦ ਵੀ ਫਾਇਰ ਨਿਕਲਿਆ ‘ਪੁਸ਼ਪਾ ਰਾਜ’, ਪਾਰਟ 2 ਦਾ ਧਮਾਕੇਦਾਰ ਟ੍ਰੇਲਰ ਆਊਟ

Current Updates

ਝੀਂਡਾ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਰਾਣੀਆਂ ਜਨਰਲ ਸਕੱਤਰ

Current Updates

ਲਹਿੰਦੇ ਪੰਜਾਬ ਦੀ ਹਕੂਮਤ ਨੇ ਲਾਹੌਰ ਦੇ ਪੁੰਛ ਹਾਊਸ ’ਚ ਸ਼ਹੀਦ ਭਗਤ ਸਿੰਘ ਗੈਲਰੀ ਸੈਲਾਨੀਆਂ ਲਈ ਖੋਲ੍ਹੀ

Current Updates

Leave a Comment