April 9, 2025
ਖਾਸ ਖ਼ਬਰਮਨੋਰੰਜਨ

ਫਿਲਮ ‘ਹਾਊਸਫੁੱਲ 5’ ਦੀ ਸ਼ੂਟਿੰਗ ਮੁਕੰਮਲ

ਫਿਲਮ ‘ਹਾਊਸਫੁੱਲ 5’ ਦੀ ਸ਼ੂਟਿੰਗ ਮੁਕੰਮਲ

ਨਵੀਂ ਦਿੱਲੀ:ਬੌਲੀਵੁੱਡ ਫਿਲਮ ‘ਹਾਊਸਫੁੱਲ 5’ ਦੇ ਨਿਰਮਾਤਾਵਾਂ ਨੇ ਦੱਸਿਆ ਹੈ ਕਿ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ ਅਤੇ ਇਹ ਅਗਲੇ ਸਾਲ ਰਿਲੀਜ਼ ਕੀਤੀ ਜਾਵੇਗੀ। ਇਸ ਵਿੱਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ ਤੇ ਅਭਿਸ਼ੇਕ ਬੱਚਨ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਇਸੇ ਨਾਂ ਹੇਠ ਚਰਚਿਤ ਫਿਲਮ ਲੜੀ ਤਹਿਤ ਬਣਨ ਵਾਲੀ ਪੰਜਵੀਂ ਫਿਲਮ ਹੈ। ਇਸ ਦਾ ਨਿਰਦੇਸ਼ਨ ਤਰੁਣ ਮਨਸੁਖਾਨੀ ਕੀਤਾ ਹੈ ਅਤੇ ਫਿਲਮ ਦਾ ਨਿਰਮਾਣ ਸਾਜਿਦ ਨਾਡੀਆਡਵਾਲਾ ਦੇ ਪ੍ਰੋਡਕਸ਼ਨ ਬੈਨਰ ਨਾਡੀਆਡਵਾਲਾ ਗਰੈਂਡਸਨ ਐਂਟਰਟੇਨਮੈਂਟ ਨੇ ਕੀਤਾ ਹੈ। ਇਸ ਸਬੰਧੀ ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਫਿਲਮ ਦੇ ਨਿਰਮਾਤਾਵਾਂ ਨੇ ਇਸ ਦੀ ਸ਼ੂਟਿੰਗ ਮੁਕੰਮਲ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਸਾਰੇ ਕਲਾਕਾਰਾਂ ਦੀ ਫੋਟੋ ਵੀ ਪੋਸਟ ਕੀਤੀ ਗਈ ਹੈ। ਇਸ ਫਿਲਮ ਵਿੱਚ ਫ਼ਰਦੀਨ ਖ਼ਾਨ, ਜੈਕਲਿਨ ਫਰਨਾਂਡੇਜ਼, ਸੋਨਮ ਬਾਜਵਾ, ਨਰਗਿਸ ਫਾਖ਼ਰੀ, ਸੰਜੈ ਦੱਤ, ਜੈਕੀ ਸ਼ਰਾਫ, ਨਾਨਾ ਪਾਟੇਕਰ, ਚੰਕੀ ਪਾਂਡੇ, ਜੌਨੀ ਲੀਵਰ, ਡੀਨੋ ਮੋਰਿਆ ਨਜ਼ਰ ਆਉਣਗੇ। ‘ਹਾਊਸਫੁੱਲ 5’ ਫਿਲਮ 6 ਜੂਨ 2025 ਨੂੰ ਰਿਲੀਜ਼ ਕੀਤੀ ਜਾਵੇਗੀ।

Related posts

ਕੇਂਦਰੀ ਬਜਟ ਤੋਂ ਵਿਰੋਧੀ ਧਿਰਾਂ ਤੇ ਕਿਸਾਨ ਨਿਰਾਸ਼

Current Updates

ਮੁੱਖ ਮੰਤਰੀ ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡਾ ਵਿਖੇ ਸ਼ਹੀਦ ਭਗਤ ਸਿੰਘ ਦਾ 30 ਫੁੱਟ ਉੱਚਾ ਬੁੱਤ ਸਮਰਪਿਤ ਕਰਨਗੇ

Current Updates

ਨਿਸ਼ਾਨੇਬਾਜ਼ੀ: ਲਕਸ਼ੈ ਸ਼ਿਓਰਾਨ ਤੇ ਨੀਰੂ ਟਰੈਪ ਚੈਂਪੀਅਨਜ਼ ਬਣੇ

Current Updates

Leave a Comment