September 28, 2026
ਖਾਸ ਖ਼ਬਰ

ਝਾਰਖੰਡ: ਹੇਮੰਤ ਸੋਰੇਨ ਵੱਲੋਂ ਰਾਜਪਾਲ ਨਾਲ ਮੁਲਾਕਾਤ

ਝਾਰਖੰਡ: ਹੇਮੰਤ ਸੋਰੇਨ ਵੱਲੋਂ ਰਾਜਪਾਲ ਨਾਲ ਮੁਲਾਕਾਤ

ਰਾਂਚੀ-ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਅੱਜ ਰਾਜਪਾਲ ਸੰਤੋਸ਼ ਗੰਗਵਾਰ ਨਾਲ ਮੁਲਾਕਾਤ ਕੀਤੀ ਅਤੇ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਨਾਲ ਝਾਰਖੰਡ ਦੇ ਕਾਂਗਰਸ ਇੰਚਾਰਜ ਜੀਏ ਮੀਰ ਅਤੇ ਇੰਡੀਆ ਗੱਠਜੋੜ ਦੇ ਭਾਈਵਾਲ ਅਤੇ ਉਨ੍ਹਾਂ ਦੇ ਨੁਮਾਇੰਦੇ ਸ਼ਾਮਲ ਸਨ। ਜਾਣਕਾਰੀ ਅਨੁਸਾਰ ਮੌਜੂਦਾ ਮੁੱਖ ਮੰਤਰੀ ਹੇਮੰਤ ਸੋਰੇਨ ਦੇ 26 ਨਵੰਬਰ ਨੂੰ ਮੁੜ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀ ਉਮੀਦ ਹੈ। ਦੱਸਣਾ ਬਣਦਾ ਹੈ ਕਿ ਜੇਐਮਐਮ ਨੇ 81 ਮੈਂਬਰੀ ਝਾਰਖੰਡ ਵਿਧਾਨ ਸਭਾ ਵਿੱਚ ਬਹੁਮਤ ਹਾਸਲ ਕੀਤਾ ਸੀ। ਸ੍ਰੀ ਸੋਰੇਨੇ ਨੇ ਕਿਹਾ ਕਿ ਉਹ ਆਪਣੇ ਸੂਬੇ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨਗੇ ਤੇ ਸਰਕਾਰ ਦੀਆਂ ਨੀਤੀਆਂ ਤੇ ਸਹੂਲਤਾਂ ਘਰ ਘਰ ਪਹੁੰਚਾਈਆਂ ਜਾਣਗੀਆਂ।

 

 

Related posts

ਮੇਅਰ ਲਈ ਜੋੜ-ਤੋੜ: ਸ਼ਿੰਦੇ ਧੜੇ ਨੇ ਸਾਰੇ ਕੌਂਸਲਰ ਪੰਜ ਤਾਰਾ ਹੋਟਲ ਭੇਜੇ

Current Updates

IPL 2026: ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ ਹਰਾਇਆ

Current Updates

ਮਹਾਬੋਧੀ ਮੰਦਰ ਮੁੱਦੇ ‘ਤੇ ਬੋਧੀਆਂ ਦੀ ਹਮਾਇਤ ਦੇ ਐਲਾਨ ਪਿੱਛੋਂ ਨਿਤੀਸ਼ ਨੂੰ ਮਿਲੇ ਅਠਾਵਲੇ

Current Updates

Leave a Comment