December 28, 2025
ਖਾਸ ਖ਼ਬਰਖੇਡਾਂਰਾਸ਼ਟਰੀ

ਪੰਜਾਬੀ ਜੁਝਾਰ ਸਿੰਘ ਨੇ ਰਸ਼ੀਅਨ ਖਿਡਾਰੀ ਕੀਤਾ ਚਿੱਤ, ਬਣਿਆ ਚੈਂਪੀਅਨ

ਪੰਜਾਬੀ ਜੁਝਾਰ ਸਿੰਘ ਨੇ ਰਸ਼ੀਅਨ ਖਿਡਾਰੀ ਕੀਤਾ ਚਿੱਤ, ਬਣਿਆ ਚੈਂਪੀਅਨ
ਚਮਕੌਰ ਸਾਹਿਬ- ਯੂਐੱਫਐੱਸਸੀ ਅਮਰੀਕਾ ਵੱਲੋਂ ਆਬੁਧਾਬੀ ’ਚ ਕਰਵਾਈ ਪਹਿਲੀ ਪਾਵਰ ਸਲੈਪ ਚੈਂਪੀਅਨਸ਼ਿਪ ਵਿੱਚ ਚਮਕੌਰ ਸਾਹਿਬ ਦੇ ਸਿੱਖ ਨੌਜਵਾਨ ਖਿਡਾਰੀ ਜੁਝਾਰ ਸਿੰਘ ਟਾਈਗਰ ਨੇ ਰਸ਼ੀਅਨ ਖਿਡਾਰੀ ਐਂਟੀ ਗੁਲਸਕਾ ਨੂੰ ਚਿੱਤ ਕਰਕੇ ਪਹਿਲਾ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ ਹੈ।
ਸੰਗਤ ਸਿੰਘ ਵਾਸੀ ਵਾਰਡ ਨੰਬਰ 13 ਚਮਕੌਰ ਸਾਹਿਬ ਦੇ ਨੌਜਵਾਨ ਜੁਝਾਰ ਸਿੰਘ ਢਿੱਲੋਂ ਉਰਫ ਟਾਈਗਰ ਨੇ ਦੱਸਿਆ ਕਿ ਹੁਣ ਉਹ ਫਰਵਰੀ ਮਹੀਨੇ ਵਿੱਚ ਅਮਰੀਕਾ ਵਿੱਚ ਹੋਣ ਵਾਲੇ ਮੁਕਾਬਲਿਆਂ ਦੌਰਾਨ ਹਿੱਸਾ ਲਵੇਗਾ। ਉਨ੍ਹਾਂ ਦੱਸਿਆ ਕਿ 24 ਅਕਤੂਬਰ ਨੂੰ ਹੋਈ ਇਸ ਚੈਪੀਅਨਸਿ਼ਪ  ਉਸ ਨੂੰ ਐੱਮ ਐੱਮ ਏ ਚੈਂਪੀਅਨ ਪੰਕਜ ਖੰਨਾ (ਦੀ ਬੁੱਲ) ਵੱਲੋਂ ਉਨ੍ਹਾਂ ਤੇ ਭਰੋਸਾ ਕਰਦਿਆਂ ਇਸ ਚੈਂਪੀਅਨਸ਼ਿਪ ਲਈ ਉਤਾਰਿਆ। ਜੁਝਾਰ ਸਿੰਘ ਨੇ ਦੱਸਿਆ ਕਿ ਉਹ ਰਿੰਗ ਵਿੱਚ ਅਰਦਾਸ ਕਰਕੇ ਅਤੇ ਸਰਦਾਰ ਹਰੀ ਸਿੰਘ ਨਲੂਆ ਦੀ ਵਾਰ ਪੜ੍ਹ ਕੇ ਰਿੰਗ ਵਿੱਚ ਉਤਰਿਆ ਅਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲਾ ਵਰਲਡ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਇਹ ਖ਼ਿਤਾਬ ਜਿੱਤਣ ਤੋਂ ਬਾਅਦ ਜੁਝਾਰ ਸਿੰਘ ਵੱਲੋਂ ਰਿੰਗ ਵਿੱਚ ਪਾਇਆ ਭੰਗੜਾ ਅਤੇ ਮਾਰੀ ਥਾਪੀ ਦੀ ਵੀਡੀਓ ਵਿਸ਼ਵ ਪੱਧਰ ’ਤੇ ਵਾਇਰਲ ਹੋ ਰਹੀ ਹੈ।
ਜੁਝਾਰ ਸਿੰਘ ਟਾਈਗਰ ਇਸ ਤੋਂ ਪਹਿਲਾਂ ਕਈ ਐੱਮ ਐੱਮ ਏ ਦੇ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਜਿੱਤ ਚੁੱਕਾ ਹੈ, ਉਹ ਇੱਕ ਚੰਗੇ ਪਹਿਲਵਾਨ ਵਜੋਂ ਵੀ ਜਾਣਿਆ ਜਾਂਦਾ ਹੈ। ਜਿੱਤ ਤੋਂ ਬਾਅਦ ਜੁਝਾਰ ਦੇ ਘਰ ਵਧਾਈਆ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਜਦੋ ਜੁਝਾਰ ਸਿੰਘ ਪਹਿਲਾਂ ਇਹ ਖੇਡ ਜਿੱਤ ਕੇ ਚਮਕੌਰ ਸਾਹਿਬ ਵਿਖੇ ਆਇਆ ਸੀ ਤਾਂ ਉਸ ਦਾ ਪੂਰਾ ਮਾਣ ਸਨਮਾਨ ਕੀਤਾ ਗਿਆ ਸੀ ਅਤੇ ਹੁਣ ਵੀ ਜੁਝਾਰ ਸਿੰਘ ਦਾ ਸਨਮਾਨ ਕੀਤਾ ਜਾਵੇਗਾ।

Related posts

ਨੇਪਾਲ: ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਰਕੀ ਬਣ ਸਕਦੀ ਹੈ ਅੰਤਰਿਮ ਸਰਕਾਰ ਦੀ ਮੁਖੀ

Current Updates

ਜ਼ੀਰਕਪੁਰ ਚੰਡੀਗੜ੍ਹ ਬੈਰੀਅਰ ’ਤੇ ਸੜਕ ਹਾਦਸੇ ’ਚ ਪੁਲੀਸ ਕਾਂਸਟੇਬਲ ਤੇ ਹੋਮ ਗਾਰਡ ਵਲੰਟੀਅਰ ਸਣੇ ਤਿੰਨ ਹਲਾਕ

Current Updates

ਗ਼ੈਰਮਿਆਰੀ ਸੜਕਾਂ ਦਾ ਨਿਰਮਾਣ ਗ਼ੈਰ-ਜ਼ਮਾਨਤੀ ਅਪਰਾਧ ਹੋਵੇ: ਗਡਕਰੀ

Current Updates

Leave a Comment