September 29, 2026
ਖਾਸ ਖ਼ਬਰਪੰਜਾਬਰਾਸ਼ਟਰੀ

ਨਾਭਾ ਸਰਕੂਲਰ ਰੋਡ ਉੱਪਰ ਲੋਕਾਂ ਨੇ ਖ਼ੁਦ ਲਗਾਏ ਰਿਫਲੈਕਟਰ

ਨਾਭਾ ਸਰਕੂਲਰ ਰੋਡ ਉੱਪਰ ਲੋਕਾਂ ਨੇ ਖ਼ੁਦ ਲਗਾਏ ਰਿਫਲੈਕਟਰ

ਨਾਭਾ-  ਅੱਜ ਨਾਭਾ ਨਿਵਾਸੀਆਂ ਨੇ ਸਥਾਨਕ ਸਰਕੂਲਰ ਰੋਡ ਦੇ ਬੌੜਾਂ ਗੇਟ ਚੌਕ ਵਿਖੇ ਡਿਵਾਈਡਰ ਉੱਪਰ ਆਪ ਰਿਫਲੈਕਟਰ ਤਿਆਰ ਕਰਕੇ ਲਗਾਏ। ਪੁਰਾਣੇ ਘਸੇ ਟਾਇਰ ਲੈਕੇ ਉਨ੍ਹਾਂ ਉੱਪਰ ਰਿਫਲੈਕਟਰ ਟੇਪ ਲਗਾਕੇ ਟਾਇਰ ਡਿਵਾਈਡਰ ਉੱਪਰ ਜੜ ਦਿੱਤੇ ਗਏ। 40 ਦਿਨਾਂ ਵਿੱਚ 4 ਮੌਤਾਂ ਅਤੇ ਅਨੇਕਾਂ ਹਾਦਸਿਆਂ ਨੂੰ ਲੈਕੇ ਰੋਹ ਵਿੱਚ ਆਏ ਲੋਕਾਂ ਨੇ ਅੱਜ ਸੰਵਾਦ ਗਰੁੱਪ ਦੀ ਅਗਵਾਈ ਵਿੱਚ ਸੜਕ ਕਿਨਾਰੇ ਬੈਨਰ ਲੈਕੇ ਮੁਜ਼ਾਹਰਾ ਵੀ ਕੀਤਾ। ਸੰਵਾਦ ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਅੱਜ ਲਗਾਏ ਗਏ ਰਿਫਲੈਕਟਰ ਦਾ ਬਿੱਲ ਸਰਕਾਰ ਨੂੰ ਭੇਜਾਂਗੇ ਤੇ ਸਰਕਾਰ ਕੋਲੋਂ ਇਸਦੀ ਅਦਾਇਗੀ ਦੀ ਮੰਗ ਕਰਾਂਗੇ।

ਲੋਕਾਂ ਮੁਤਾਬਕ ਧੁੰਦਾਂ ਦੇ ਮੌਸਮ ਵਿੱਚ ਗੱਡੀਆਂ ਡਿਵਾਈਡਰ ਵਿੱਚ ਜਾ ਵੱਜਦੀਆਂ ਹਨ। ਹਾਲਾਂਕਿ ਪ੍ਰਸ਼ਾਸਨ ਨੂੰ ਇਹ ਰਿਫਲੈਕਟਰ ਲਗਾਉਣੇ ਚਾਹੀਦੇ ਸਨ ਪਰ ਅਜੇ ਤੱਕ ਕੋਈ ਕਾਰਵਾਈ ਨਾ ਦੇਖਦੇ ਹੋਏ ਲੋਕਾਂ ਨੇ ‘ਆਪ’ ਇਹ ਬੀੜਾ ਚੁੱਕਿਆ। ਲੋਕ ਅੱਜ ਬੈਨਰ ਲੈਕੇ ਸੜਕ ਕਿਨਾਰੇ ਵੀ ਖੜੇ ਜਿਨ੍ਹਾਂ ਰਾਹੀਂ ਰਾਹਗੀਰਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਲਈ ਪ੍ਰੇਰਿਤ ਕੀਤਾ ਤੇ ਨਾਲ ਹੀ ਪ੍ਰਸ਼ਾਸਨ ਦੇ ਕਥਿਤ ਢਿੱਲੇ ਰਵਈਏ ਦੀ ਨਿੰਦਾ ਵੀ ਕੀਤੀ।

ਜ਼ਿਕਰਯੋਗ ਹੈ ਕਿ 2 ਨਵੰਬਰ ਨੂੰ ਲੋਕਾਂ ਵੱਲੋਂ ਸਰਕੂਲਰ ਰੋਡ ਉੱਪਰ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ। ਇਸ ਮਗਰੋਂ ਪ੍ਰਸ਼ਾਸਨ ਨੇ ਇਸ 5 ਕਿਲੋਮੀਟਰ ਦੀ ਸੜਕ ਉੱਪਰ 8 ਸਪੀਡ ਬ੍ਰੇਕਰ ਅਤੇ 2 ਟ੍ਰੈਫ਼ਿਕ ਲਾਈਟਾਂ ਲਈ 58 ਲੱਖ ਦਾ ਬਜਟ ਨਗਰ ਕੌਂਸਲ ਨਾਭਾ ਤੋਂ ਪਾਸ ਕਰਵਾ ਲਿਆ ਹੈ।

Related posts

कार्यकर्ताओं द्वारा विकास कार्यों का उद्घाटन

Current Updates

ਕੇਂਦਰ ਨੇ ਓਲਾ ਇਲੈਕਟ੍ਰਿਕ ਤੋਂ ਵਾਹਨ ਰਜਿਸਟਰੇਸ਼ਨ ਅਤੇ ਵਿਕਰੀ ਵਿੱਚ ਅੰਤਰ ਤੇ ਸਪਸ਼ਟੀਕਰਨ ਮੰਗਿਆ

Current Updates

ਦਿੱਲੀ ਧਮਾਕਾ ਦੀ ਨਵੀਂ ਸੀਸੀਟੀਵੀ ਫੁਟੇਜ, ਭੀੜ-ਭੜੱਕੇ ਵਾਲੀ ਸੜਕ ’ਤੇ ਆਈ20 ’ਚ ਧਮਾਕੇ ਦੀ ਫੁਟੇਜ ਕੈਦ ਹੋਈ

Current Updates

Leave a Comment