September 30, 2026
ਅੰਤਰਰਾਸ਼ਟਰੀਖਾਸ ਖ਼ਬਰ

ਸਿਵਲ ਸਰਵਿਸ ਪ੍ਰੀਖਿਆ: ਉਮਰ ਹੱਦ ਵਧਾਉਣ ਤੋਂ ਬਾਅਦ 37 ਲੱਖ ਚੀਨੀਆਂ ਨੇ ਦਿੱਤੀ ਪ੍ਰੀਖਿਆ

ਸਿਵਲ ਸਰਵਿਸ ਪ੍ਰੀਖਿਆ: ਉਮਰ ਹੱਦ ਵਧਾਉਣ ਤੋਂ ਬਾਅਦ 37 ਲੱਖ ਚੀਨੀਆਂ ਨੇ ਦਿੱਤੀ ਪ੍ਰੀਖਿਆ

ਪੇਈਚਿੰਗ-  ਚੀਨ ਵਿੱਚ ਵੱਧ ਰਹੇ ਬੇਰੁਜ਼ਗਾਰੀ ਦੇ ਦਬਾਅ ਦੇ ਵਿਚਕਾਰ 35 ਸਾਲਾਂ ਤੋਂ ਉੱਪਰ ਦੀ ਯੋਗਤਾ ਉਮਰ ਹੱਦ ਵਧਾਉਣ ਤੋਂ ਬਾਅਦ ਅੱਜ 37 ਲੱਖ ਤੋਂ ਵੱਧ ਚੀਨੀਆਂ ਨੇ ਪਹਿਲੀ ਕੌਮੀ ਸਿਵਲ ਸਰਵਿਸ ਪ੍ਰੀਖਿਆ ਦਿੱਤੀ, ਜੋ ਇਹ ਜ਼ਾਹਰ ਕਰਦਾ ਹੈ ਕਿ ਚੀਨ ਵਿੱਚ ਸਰਕਾਰੀਆਂ ਨੌਕਰੀਆਂ ਦੀ ਮੰਗ ਤੇਜ਼ੀ ਨਾਲ ਵਧੀ ਹੈ। ਇਹ ਪ੍ਰੀਖਿਆ ਦੇਸ਼ ਦੀ ਕੇਂਦਰ ਸਰਕਾਰ ਅਤੇ ਇਸ ਦੀਆਂ ਸ਼ਾਖਾਵਾਂ ਵਿੱਚ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕਰਦੀ ਹੈ। ਨਿਊਜ਼ ਏਜੰਸੀ Xinhua ਦੀ ਰਿਪੋਰਟ ਅਨੁਸਾਰ, ਇਸ ਪ੍ਰੀਖਿਆ ਵਿੱਚ 37 ਲੱਖ ਤੋਂ ਵੱਧ ਚੀਨੀਆਂ ਨੇ ਹਿੱਸਾ ਲਿਆ, ਜਿਸ ਦਾ ਮਤਲਬ ਹੈ ਕਿ ਔਸਤਨ ਇੱਕ ਅਸਾਮੀ ਲਈ ਲਗਭਗ 98 ਬਿਨੈਕਾਰ ਮੁਕਾਬਲਾ ਕਰ ਰਹੇ ਹਨ।

ਅਧਿਕਾਰੀਆਂ ਮੁਤਾਬਕ, ਇਨ੍ਹਾਂ ਅਸਾਮੀਆਂ ਵਿੱਚੋਂ ਲਗਭਗ 70 ਫੀਸਦੀ ਨਵੇਂ ਕਾਲਜ ਗ੍ਰੈਜੂਏਟਾਂ ਲਈ ਰਾਖਵੀਆਂ ਹਨ। ਚੀਨ ਨੇ ਇਸ ਪ੍ਰੀਖਿਆ ਲਈ ਯੋਗਤਾ ਦੀ ਉਮਰ ਹੱਦ ਆਮ ਤੌਰ ’ਤੇ 38 ਸਾਲ ਤੱਕ ਵਧਾ ਦਿੱਤੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਮਾਸਟਰਜ਼ ਅਤੇ ਡਾਕਟੋਰਲ ਪ੍ਰੋਗਰਾਮਾਂ ਦੇ ਨਵੇਂ ਗ੍ਰੈਜੂਏਟਾਂ ਲਈ, ਉਮਰ ਹੱਦ ਨੂੰ ਹੋਰ ਢਿੱਲ ਦਿੰਦੇ ਹੋਏ 43 ਸਾਲ ਤੱਕ ਕਰ ਦਿੱਤਾ ਗਿਆ ਹੈ।

ਇਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨਵੇਂ ਐੱਚ-1ਬੀ (H-1B) ਵੀਜ਼ਾ ਲਈ ਇੱਕ ਲੱਖ ਡਾਲਰ ਫੀਸ ਦੇ ਐਲਾਨ ਤੋਂ ਬਾਅਦ, ਵਿਦੇਸ਼ੀ ਸਟੈਮ (STEM – ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ, ਅਤੇ ਮੈਥੇਮੈਟਿਕਸ) ਪੇਸ਼ੇਵਰਾਂ ਲਈ ਚੀਨ ਦੁਆਰਾ ਹਾਲ ਹੀ ਵਿੱਚ ਕੇ-ਵੀਜ਼ਾ (K-Visa) ਜਾਰੀ ਕਰਨ ਤੋਂ ਬਾਅਦ ਦੀ ਪਹਿਲੀ ਪ੍ਰੀਖਿਆ ਵੀ ਹੈ।

ਚੀਨ ਦੇ ਐੱਚ-1ਬੀ (H-1B) ਵਜੋਂ ਜਾਣੇ ਜਾਂਦੇ ਇਸ ਨਵੇਂ ਵੀਜ਼ੇ ਨੂੰ ਚੀਨੀ ਸੋਸ਼ਲ ਮੀਡੀਆ ’ਤੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿੱਥੇ ਨਾਗਰਿਕਾਂ ਨੇ ਦੇਸ਼ ਵਿੱਚ ਪ੍ਰਚਲਿਤ ਉੱਚ ਬੇਰੁਜ਼ਗਾਰੀ ਦਰ ਦੇ ਮੱਦੇਨਜ਼ਰ ਇਸ ਦੇ ਸਮੇਂ ’ਤੇ ਸਵਾਲ ਚੁੱਕੇ। ਦੱਸ ਦਈਏ ਕਿ ਚੀਨ ਵਿੱਚ ਬੇਰੁਜ਼ਗਾਰੀ ਦਰ ਲਗਭਗ 19 ਫੀਸਦੀ ਦੱਸੀ ਜਾਂਦੀ ਹੈ ਅਤੇ ਸਥਾਨਕ ਨੌਕਰੀਆਂ ’ਤੇ ਪਹਿਲਾਂ ਹੀ ਬਹੁਤ ਜ਼ਿਆਦਾ ਦਬਾਅ ਹੈ।

Related posts

ਯੂਕੇ: ਦੋ ਕਾਰਾਂ ਦੀ ਟੱਕਰ; ਦੋ ਭਾਰਤੀ ਵਿਦਿਆਰਥੀ ਹਲਾਕ, ਪੰਜ ਦੀ ਹਾਲਤ ਗੰਭੀਰ

Current Updates

ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਸਾਹਿਲੀ ਸ਼ਹਿਰ ’ਚ ਗੋਲੀਬਾਰੀ, 11 ਜ਼ਖ਼ਮੀ

Current Updates

ਚੰਡੀਗੜ੍ਹ ਦੇ ਸੈਕਟਰ-36 ਪਾਰਕ ’ਚ ਨੌਜਵਾਨ ਕੁੜੀ ਦੀ ਚਾਕੂ ਮਾਰ ਕੇ ਹੱਤਿਆ

Current Updates

Leave a Comment