September 26, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਦੇਵ ਮਾਨ ਤੇ ਵਰਿੰਦਰ ਬਾਜਵਾ ਕੋਰ ਕਮੇਟੀ ਮੈਂਬਰ ਨਿਯੁਕਤ

ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਦੇਵ ਮਾਨ ਤੇ ਵਰਿੰਦਰ ਬਾਜਵਾ ਕੋਰ ਕਮੇਟੀ ਮੈਂਬਰ ਨਿਯੁਕਤ
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਿਸਥਾਰ ਕਰਦਿਆਂ ਬਲਦੇਵ ਸਿੰਘ ਮਾਨ ਅਤੇ ਵਰਿੰਦਰ ਸਿੰਘ ਬਾਜਵਾ ਨੂੰ ਪਾਰਟੀ ਕੋਰ ਕਮੇਟੀ ਦਾ ਮੈਂਬਰ ਲਗਾਇਆ ਗਿਆ ਹੈ। ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਿਆ ਗਿਆ ਹੈ।। ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਗੁਰਮੀਤ ਸਿੰਘ ਦਾਦੂਵਾਲ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ, ਬਲਬੀਰ ਸਿੰਘ ਮੈਣੀ ਅਤੇ ਸੋਹਣ ਸਿੰਘ ਠੰਡਲ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿੰਦਰ ਸਿੰਘ ਢੀਂਡਸਾ ਨੂੰ ਜਲੰਧਰ ਉੱਤਰੀ ਦਾ ਹਲਕਾ ਇੰਚਾਰਜ, ਹਰਮੋਨ ਸਿੰਘ ਸੰਧੂ ਨੂੰ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਅਤੇ ਪਾਰਟੀ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇਪੀ ਅਤੇ ਕੁਲਵੰਤ ਸਿੰਘ ਨੂੰ ਵਿਧਾਨ ਸਭਾ ਹਲਕਾ ਕਰਤਾਰਪੁਰ ਦਾ ਅਬਜਰਵਰ ਨਿਯੁਕਤ ਕੀਤਾ ਹੈ। ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਨੂੰ ਵੇਖਦਿਆਂ ਗੁਰਮੀਤ ਸਿੰਘ ਦਾਦੂਵਾਲ ਅਤੇ ਹਰਿੰਦਰ ਸਿੰਘ ਢੀਡਸਾ ਨੂੰ ਵਿਧਾਨ ਸਭਾ ਹਲਕਾ ਆਦਮਪੁਰ ਦਾ ਅਬਜਰਵਰ ਅਤੇ ਰਾਜ ਕਮਲ ਸਿੰਘ ਭੁੱਲਰ ਨੂੰ ਨਕੋਦਰ ਹਲਕੇ ਦਾ ਕੁਆਰਡੀਨੇਟਰ ਲਗਾਇਆ ਹੈ।

Related posts

ਅਦਾਲਤ ਦੇ ਦਖਲ ਤੋਂ ਬਾਅਦ ਪੁਲੀਸ ਨੇ Bikram Majithia ਦੀ ਕਾਨੂੰਨੀ ਟੀਮ ਨੂੰ ਸੌਂਪੀ FIR ਦੀ ਕਾਪੀ

Current Updates

ਆਈਸੀਸੀ ਨੇ ਅਰਸ਼ਦੀਪ ਨੂੰ ਸਾਲ ਦਾ ਸਰਬੋਤਮ ਟੀ-20 ਕ੍ਰਿਕਟਰ ਐਲਾਨਿਆ

Current Updates

ਲੋਕ ਸਭਾ ’ਚ ਹੰਗਾਮੇ ਕਾਰਨ 8 ਕਾਂਗਰਸੀ ਸੰਸਦ ਮੈਂਬਰ ਮੁਅੱਤਲ

Current Updates

Leave a Comment