September 17, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਯੂਟੀ ਪੁਲੀਸ ਨੇ ਹਰਿਆਣਾ ਦੇ ਆਈ ਪੀ ਐੱਸ ਅਧਿਕਾਰੀ ਦੀ ਖੁਦਕੁਸ਼ੀ ਦੀ ਜਾਂਚ ਲਈ ਸਿੱਟ ਬਣਾਈ

ਯੂਟੀ ਪੁਲੀਸ ਨੇ ਹਰਿਆਣਾ ਦੇ ਆਈ ਪੀ ਐੱਸ ਅਧਿਕਾਰੀ ਦੀ ਖੁਦਕੁਸ਼ੀ ਦੀ ਜਾਂਚ ਲਈ ਸਿੱਟ ਬਣਾਈ

ਚੰਡੀਗੜ੍ਹ- ਚੰਡੀਗੜ੍ਹ ਪੁਲੀਸ ਨੇ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਸਬੰਧ ਵਿੱਚ ਦਰਜ ਐਫਆਈਆਰ ਦੀ ਜਾਂਚ ਲਈ ਛੇ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਹੈ। ਇਸ ਤੋਂ ਪਹਿਲਾਂ ਨਵੀਂ ਦਿੱਲੀ ਦੇ ਹਰਿਆਣਾ ਭਵਨ ਦੇ ਰੈਜ਼ੀਡੈਂਟ ਕਮਿਸ਼ਨਰ ਡੀ ਸੁਰੇਸ਼ ਦੀ ਅਗਵਾਈ ਵਿੱਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਚੰਡੀਗੜ੍ਹ ਪੁਲੀਸ ਹੈੱਡਕੁਆਰਟਰ ਵਿਚ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਮਾਮਲੇ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ ਜਿਸ ਤੋਂ ਕੁਝ ਘੰਟਿਆਂ ਬਾਅਦ ਯੂਟੀ ਪੁਲੀਸ ਵਲੋਂ ਸਿੱਟ ਬਣਾਉਣ ਦਾ ਫੈਸਲਾ ਕੀਤਾ ਗਿਆ। ਸੂਤਰਾਂ ਅਨੁਸਾਰ ਡੀ ਸੁਰੇਸ਼ ਅਤੇ ਮਰਹੂਮ ਆਈਪੀਐਸ ਦੇ ਭਰਾ ਨੇ ਯੂਟੀ ਦੇ ਡੀਜੀਪੀ ਸਾਗਰ ਪ੍ਰੀਤ ਹੁੱਡਾ ਨਾਲ ਚੰਡੀਗੜ੍ਹ ਪੁਲੀਸ ਹੈੱਡਕੁਆਰਟਰ ਵਿੱਚ ਮੁਲਾਕਾਤ ਕੀਤੀ। ਉਨ੍ਹਾਂ ਡੀਜੀਪੀ ਹੁੱਡਾ ਕੋਲ ਆਪਣੀਆਂ ਮੰਗਾਂ ਰੱਖੀਆਂ। ਐਸਸੀ/ਐਸਟੀ ਭਾਈਚਾਰੇ ਦੇ ਇੱਕ ਮੈਂਬਰ ਨੇ ਕਿਹਾ, ‘ਐਸਸੀ/ਐਸਟੀ ਭਾਈਚਾਰਿਆਂ ਦੇ 30 ਤੋਂ ਵੱਧ ਨੁਮਾਇੰਦੇ ਪੁਲੀਸ ਹੈੱਡਕੁਆਰਟਰ ਦੇ ਕਮੇਟੀ ਰੂਮ ਵਿੱਚ ਇਕੱਠੇ ਹੋਏ ਅਤੇ ਡੀਜੀਪੀ ਕੋਲ ਜਾਣ ਤੋਂ ਪਹਿਲਾਂ ਆਪਣੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਬਾਅਦ ਵਿੱਚ ਡੀ ਸੁਰੇਸ਼ ਅਤੇ ਵਾਈ ਪੂਰਨ ਕੁਮਾਰ ਦੇ ਭਰਾ ਨੇ ਤੁਰੰਤ ਕਾਰਵਾਈ ਲਈ ਡੀਜੀਪੀ ਹੁੱਡਾ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਵਾਈ ਪੂਰਨ ਕੁਮਾਰ ਦੇ ਪਰਿਵਾਰ ਨੇ ਐਫਆਈਆਰ ਵਿਚ ਡੀਜੀਪੀ ਹਰਿਆਣਾ ਤੇ ਇਕ ਹੋਰ ਪੁਲੀਸ ਅਧਿਕਾਰੀ ਦਾ ਸਪਸ਼ਟ ਨਾਂ ਨਾ ਹੋਣ ’ਤੇ ਇਤਰਾਜ਼ ਜਤਾਇਆ ਸੀ।

Related posts

ਵਿੱਤ ਮੰਤਰੀ ਚੀਮਾ ਵੱਲੋਂ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਅਤੇ ਜੀ.ਐਸ.ਟੀ ਪ੍ਰਾਈਮ ਦੀ ਸ਼ੁਰੂਆਤ

Current Updates

ਮੁਲਜ਼ਮਾਂ ਦੇ ਚਿਹਰੇ ’ਤੇ ਲਾਏ ਇਮੋਜੀ (ਕਾਰਟੂਨ), ਐਸਪੀ ਦੀ ਸੋਸ਼ਲ ਮੀਡੀਆ ਪੋਸਟ ਵਾਇਰਲ

Current Updates

ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ Sheikh Khaled ਨੇ ਮੁੜ ਕੇ ਭਾਰਤੀ ਡਰਾਈਵਰ ਦਾ ਕੀਤਾ ਧੰਨਵਾਦ, ਵੀਡੀਓ ਵਾਇਰਲ

Current Updates

Leave a Comment