ਸੁਕਮਾ (ਛੱਤੀਸਗੜ੍ਹ): ਨਕਸਲੀਆਂ ਨੇ ਰਾਏਗੁਡਾਮ ਅਤੇ ਤੁਮਾਲਪਾੜ ਦਰਮਿਆਨ ਆਈਈਡੀ ਧਮਾਕਾ ਕੀਤਾ ਜਿਸ ਨਾਲ ਇਕ ਜਵਾਨ ਜ਼ਖਮੀ ਹੋ ਗਿਆ ਹੈ। ਇਸ ਤੋਂ ਦੋ ਦਿਨ ਪਹਿਲਾਂ ਸੁਕਮਾ ਜ਼ਿਲ੍ਹੇ ਵਿੱਚ ਸੁਰੱਖਿਆ ਕਰਮੀਆਂ ਨਾਲ ਹੋਏ ਮੁਕਾਬਲੇ ਵਿੱਚ ਦਸ ਨਕਸਲੀ ਮਾਰੇ ਗਏ ਸਨ। ਪੁਲੀਸ ਦੇ ਇੰਸਪੈਕਟਰ ਜਨਰਲ (ਬਸਤਰ ਰੇਂਜ) ਸੁੰਦਰਰਾਜ ਪੀ ਨੇ ਦੱਸਿਆ ਕਿ ਭੱਜੀ ਪੁਲੀਸ ਸਟੇਸ਼ਨ ਦੇ ਅਧਿਕਾਰ ਖੇਤਰ ਦੇ ਇੱਕ ਜੰਗਲ ਵਿੱਚ ਉਸ ਵੇਲੇ ਗੋਲੀਬਾਰੀ ਕੀਤੀ ਗਈ, ਜਦੋਂ ਸੁਰੱਖਿਆ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਨਕਸਲ ਵਿਰੋਧੀ ਮੁਹਿੰਮ ’ਤੇ ਸੀ।