April 9, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਮੈਂ ਲੰਮੇ ਸਮੇਂ ਤੋਂ ‘ਡੈਡੀ ਡਿਊਟੀ’ ’ਤੇ ਹਾਂ: ਰਣਵੀਰ ਸਿੰਘ

ਮੈਂ ਲੰਮੇ ਸਮੇਂ ਤੋਂ ‘ਡੈਡੀ ਡਿਊਟੀ’ ’ਤੇ ਹਾਂ: ਰਣਵੀਰ ਸਿੰਘ

ਮੁੰਬਈ: ਅਦਾਕਾਰ ਰਣਵੀਰ ਸਿੰਘ ਨੇ ਹਾਲ ਹੀ ’ਚ ਇੱਕ ਸਮਾਗਮ ਦੌਰਾਨ ਆਪਣੇ ਪਿਤਾ ਬਣਨ ਦੇ ਆਪਣੇ ਸਫ਼ਰ ਬਾਰੇ ਗੱਲਬਾਤ ਕੀਤੀ ਅਤੇ ਇਸ ਨੂੰ ਬੇਅੰਤ ਖ਼ੁਸ਼ੀ ਦਾ ਸਰੋਤ ਕਰਾਰ ਦਿੱਤਾ। ਸੋਸ਼ਲ ਮੀਡੀਆ ’ਤੇ ਅੱਜ-ਕੱਲ੍ਹ ਇੱਕ ਵੀਡੀਓ ਚੱਲ ਰਹੀ ਹੈ, ਜਿਸ ਵਿੱਚ ਰਣਵੀਰ ਸਿੰਘ ਪਿਤਾ ਬਣਨ ਦਾ ਆਪਣਾ ਅਨੁਭਵ ਸਾਂਝਾ ਕਰ ਰਹੇ ਹਨ। ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘‘ਹੁਣ ਮੈਂ ਲੰਮੇ ਸਮੇਂ ਤੋਂ ਡੈਡੀ ਡਿਊਟੀ ’ਤੇ ਹਾਂ। ਇਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਲਈ ਤਿਆਰ ਹਾਂ। ਉਹ ਬੇਅੰਤ ਖੁਸ਼ੀ ਜੋ ਮੈਂ ਇਸ ਸਮੇਂ ਅਨੁਭਵ ਕਰ ਰਿਹਾ ਹਾਂ, ਮੈਂ ਚਾਹੁੰਦਾ ਹਾਂ ਕਿ ਮੇਰੇ ਕੋਲ ਇਹ ਬਿਆਨ ਕਰਨ ਲਈ ਸ਼ਬਦ ਹੋਣ, ਪਰ ਕਿਸੇ ਵੀ ਭਾਸ਼ਾ ਵਿੱਚ ਅਜਿਹੇ ਸ਼ਬਦ ਨਹੀਂ ਹਨ, ਜੋ ਇਸ ਖੁਸ਼ੀ ਨੂੰ ਬਿਆਨ ਕਰ ਸਕਣ।’’

ਫ਼ਿਲਮ ‘83’ ਦੇ ਅਦਾਕਾਰ ਨੇ ਆਪਣੀ ਪਤਨੀ ਅਤੇ ਅਦਾਕਾਰਾ ਦੀਪਿਕਾ ਪਾਦੂਕੋਣ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, ‘‘ਜਦੋਂ ਤੁਸੀਂ ਉਦਾਸੀ ਮਹਿਸੂਸ ਕਰਦੇ ਹੋ ਅਤੇ ਇਸ ਨੂੰ ਕਿਸੇ ਨਾਲ ਸਾਂਝਾ ਕਰਦੇ ਹੋ ਤਾਂ ਇਹ ਘਟ ਜਾਂਦੀ ਹੈ ਅਤੇ ਜਦੋਂ ਤੁਸੀਂ ਖੁਸ਼ੀ ਦਾ ਤਜ਼ਰਬਾ ਸਾਂਝਾ ਕਰਦੇ ਹੋ ਤਾਂ ਇਹ ਦੁੱਗਣੀ ਹੋ ਜਾਂਦੀ ਹੈ। ਇਹ ਜਾਦੂ ਵਰਗਾ ਹੈ।” ਜ਼ਿਕਰਯੋਗ ਹੈ ਕਿ ਰਣਵੀਰ ਅਤੇ ਦੀਪਿਕਾ ਨੂੰ ‘ਰਾਮ-ਲੀਲਾ’, ‘ਬਾਜੀਰਾਓ ਮਸਤਾਨੀ’ ਅਤੇ ‘83’ ਵਰਗੀਆਂ ਫ਼ਿਲਮਾਂ ਵਿੱਚ ਸ਼ਾਨਦਾਰ ਕੰਮ ਲਈ ਜਾਣਿਆ ਜਾਂਦਾ ਹੈ।

Related posts

ਸੁਖਬੀਰ ਨੇ ਅਕਾਲੀ ਦਲ ਦੀ ਪ੍ਰਧਾਨਗੀ ਛੱਡੀ

Current Updates

ਸਤਰੰਗ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ Garry Sandhu ’ਤੇ ਹਮਲਾ

Current Updates

ਅਕਾਲੀ ਦਲ ਦੀ ਭਰਤੀ ਸਬੰਧੀ ਵਿਵਾਦ: ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਨੇ 28 ਨੂੰ ਸੱਦੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ

Current Updates

Leave a Comment