September 28, 2026
ਖਾਸ ਖ਼ਬਰਚੰਡੀਗੜ੍ਹਪੰਜਾਬਮਨੋਰੰਜਨਰਾਸ਼ਟਰੀ

ਸਤਰੰਗ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ Garry Sandhu ’ਤੇ ਹਮਲਾ

ਸਤਰੰਗ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ Garry Sandhu ’ਤੇ ਹਮਲਾ

ਚੰਡੀਗੜ੍ਹ-ਪੰਜਾਬੀ ਗਾਇਕ ਗੈਰੀ ਸੰਧੂ Garry Sandhu ’ਤੇ ਵਿਦੇਸ਼ ਵਿਚ ਲਾਈਵ ਸ਼ੋਅ ਦੌਰਾਨ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗਾਇਕ ਗੈਰੀ ਸੰਧੂ ’ਤੇ ਆਸਟ੍ਰੇਲੀਆ ’ਚ ਲਾਈਵ ਪਰਫਾਰਮੈਂਸ ਦੌਰਾਨ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿਚ ਵਿਅਕਤੀ ਸਟੇਜ ’ਤੇ ਚੜ੍ਹ ਗਿਆ ਅਤੇ ਗੈਰੀ ਸੰਧੂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਮੌਜੂਦ ਸੁਰੱਖਿਆ ਕਰਮੀਆਂ ਅਤੇ ਪੁਲੀਸ ਅਧਿਕਾਰੀਆਂ ਨੇ ਤੁਰੰਤ ਦਖਲ ਦੇ ਕੇ ਹਮਲਾਵਰ ਨੂੰ ਰੋਕਿਆ ਅਤੇ ਪਰ ਉਹ ਸਟੇਜ਼ ਤੋਂ ਫਰਾਰ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਗੈਰੀ ਸੰਧੂ ਆਪਣੇ ਆਸਟ੍ਰੇਲੀਆ ਦੌਰੇ ਦੇ ਹਿੱਸੇ ਵਜੋਂ ਨਿਊ ਸਾਊਥ ਵੇਲਜ਼ ਵਿੱਚ ਲਾਈਵ ਸ਼ੋਅ ਦੋਰਾਨ ਗਾ ਰਿਹਾ ਸੀ। ਇਸ ਦੋਰਾਨ ਜਦੋਂ ਸੰਧੂ ਨੇ ਭੀੜ ਵੱਲ ਇਤਰਾਜ਼ਯੋਗ ਇਸ਼ਾਰਾ ਕੀਤਾ ਤਾਂ ਪ੍ਰਸ਼ੰਸਕ ਭੜਕ ਉੱਠੇ ਅਤੇ ਇਕ ਵਿਅਕਤੀ ਸਟੇਜ਼ ’ਤੇ ਆ ਗਿਆ ਅਤੇ ਗੈਰੀ ਸੰਧੂ ਨੂੰ ਫੜ੍ਹ ਲਿਆ।

ਹਾਲਾਂਕਿ ਸੁਰੱਖਿਆ ਨੇ ਥੋੜੀ ਜੱਦੋ-ਜਹਿਦ ਤੋਂ ਬਾਅਦ ਹਮਲਾਵਰ ਨੂੰ ਹੇਠਾਂ ਸੁੱਟ ਲਿਆ।

ਫਿਲਹਾਲ ਇਸ ਸਬੰਧੀ ਗੈਰੀ ਸੰਧੂ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਰਲੇ-ਮਿਲੇਪ੍ਰਤੀਕਰਮ ਆ ਰਹੇ ਹਨ ਅਤੇ ਕੁਝ ਉਪਭੋਗਤਾਵਾਂ ਗੈਰੀ ਸੰਧੂ ਦੀ ਆਲੋਚਨਾ ਵੀ ਕੀਤੀ ਗਈ ਹੈ।

Related posts

ਵਪਾਰੀ ’ਤੇ ਗੋਲੀਬਾਰੀ ਮਾਮਲੇ ’ਚ ਲੋੜੀਂਦਾ ਮੁਲਜ਼ਮ ਕਾਬੂ

Current Updates

ਈਰਾਨ ‘ਚ ਇੰਟਰਨੈੱਟ ਠੱਪ, ਸੜਕਾਂ ‘ਤੇ ਪ੍ਰਦਰਸ਼ਨ ਅਤੇ ਖ਼ਤਰਨਾਕ ਹਾਲਾਤ

Current Updates

ਚੰਡੀਗੜ੍ਹ: ਮੁੜ ਵਸੇਬਾ ਕਲੋਨੀਆਂ ਦੇ ਵਸਨੀਕਾਂ ਨੂੰ ਨਹੀਂ ਮਿਲਣਗੇ ਮਾਲਕੀ ਹੱਕ

Current Updates

Leave a Comment