April 8, 2025
ਖਾਸ ਖ਼ਬਰਚੰਡੀਗੜ੍ਹਪੰਜਾਬ

ਪੰਜਾਬੀ ਯੂ-ਟਿਊਬਕਾਰੀ ਦਾ ਤਿੰਨ ਰੋਜ਼ਾ ਕਰੈਸ਼ ਕੋਰਸ ਸੰਪੰਨ

ਪੰਜਾਬੀ ਯੂ-ਟਿਊਬਕਾਰੀ ਦਾ ਤਿੰਨ ਰੋਜ਼ਾ ਕਰੈਸ਼ ਕੋਰਸ ਸੰਪੰਨ

ਪਟਿਆਲਾ: ਪੰਜਾਬੀ ਯੂ-ਟਿਊਬਕਾਰੀ ਦਾ ਤਿੰਨ ਰੋਜ਼ਾ ਕਰੈਸ਼ ਕੋਰਸ ਸੰਪੰਨ:- ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿਖੇ ਪੰਜਾਬੀ ਯੂ-ਟਿਊਬਕਾਰੀ ਕਰੈਸ਼ ਕੋਰਸ ਸਫਲਤਾ ਪੂਰਵਕ ਸਮਾਪਤ ਹੋ ਗਿਆ। ਕੋਰਸ ਦੇ ਸਮਾਪਤੀ ਸਮਾਰੋਹ ਦੌਰਾਨ ਯੂਨੀਵਰਸਿਟੀ ਕੰਪਿਊਟਰ ਸੈਂਟਰ ਦੇ ਡਾਇਰੈਕਟਰ ਡਾ. ਕੰਵਲਜੀਤ ਸਿੰਘ ਅਤੇ ਪੰਜਾਬੀ ਵਿਭਾਗ ਦੀ ਅਧਿਆਪਕਾ ਤੇ ਉੱਘੀ ਲੇਖਿਕਾ ਰਾਜਵੰਤ ਕੌਰ ਪੰਜਾਬੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਆਉਣ ਵਾਲਾ ਸਮਾਂ ਕੰਪਿਊਟਰ ਨਿਰਮਤ ਬੁੱਧੀ ਦਾ ਹੈ ਤੇ ਵਿਦਿਆਰਥੀਆਂ ਨੂੰ ਏਆਈ ਅਧਾਰਿਤ ਵੀਡੀਓ ਵਿਕਾਸ ਦੇ ਪ੍ਰਯੋਗੀ ਅਭਿਆਸ ਲਈ ਇਹ ਕੋਰਸ ਲਾਹੇਵੰਦ ਸਾਬਤ ਹੋਵੇਗਾ। ਆਪਣੇ ਸੰਬੋਧਨ ਵਿੱਚ ਡਾ. ਰਾਜਵੰਤ ਕੌਰ ਪੰਜਾਬੀ ਨੇ ਵਿਦਿਆਰਥੀਆਂ ਨੂੰ ਚੰਗੇ ਤੇ ਸਮਾਜ ਭਲਾਈ ਦੇ ਵਿਸ਼ਿਆਂ ਉੱਤੇ ਯੂ-ਟਿਊਬ ਚੈਨਲ ਬਣਾ ਕੇ ਵੀਡੀਓ ਪਾਉਣ ਲਈ ਪ੍ਰੇਰਿਤ ਕੀਤਾ। ਵਰਕਸ਼ਾਪ ਦੇ ਸੰਚਾਲਕ ਡਾ. ਸੀ ਪੀ ਕੰਬੋਜ ਨੇ ਕਿਹਾ ਕਿ ਇਹ ਕੋਰਸ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ ਹੈ ਜਿਸ ਵਿਚ ਮੀਡੀਆ ਕਰਮੀਂ ਅਤੇ ਵਕੀਲ ਤੋਂ ਬਿਨਾਂ 12 ਵਿਦਿਆਰਥੀਆਂ, 4 ਅਧਿਆਪਕਾਂ, 3 ਯੂ-ਟਿਊਬਕਾਰਾਂ ਸਮੇਤ 21 ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਤਿੰਨ ਰੋਜ਼ਾ ਕਰੈਸ਼ ਕੋਰਸ ਵਿੱਚ ਕਫ਼ਾਇਤੀ ਕੀਮਤ ਉੱਤੇ ਸਟੂਡੀਓ ਬਣਾਉਣ, ਆਡੀਓ ਅਤੇ ਵੀਡੀਓ ਨੂੰ ਰਿਕਾਰਡ ਅਤੇ ਐਡਿਟ ਕਰਨ ਦੀਆਂ ਤਕਨੀਕੀ ਵਿਧੀਆਂ ਬਾਰੇ ਪ੍ਰਯੋਗੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਕਰੀਨ ਰਿਕਾਰਡ ਸਾਫ਼ਟਵੇਅਰਾਂ ਦੀ ਵਰਤੋਂ, ਵੀਡੀਓ ਵਿੱਚ ਕਰੋਮਾ ਸਕਰੀਨ ਪ੍ਰਭਾਵ ਲਾਉਣ, ਏਆਈ ਅਧਾਰਿਤ ਵੀਡੀਓ ਬਣਾਉਣ, ਚੈਟ ਜੀਪੀਟੀ ਰਾਹੀਂ ਵੀਡੀਓ ਲਈ ਸਮਗਰੀ ਤਿਆਰ ਕਰਨ, ਆਪਣਾ ਚੈਨਲ ਬਣਾ ਕੇ ਵੀਡੀਓ ਪਾਉਣ ਜਾਂ ਸਿੱਧਾ ਪ੍ਰਸਾਰਨ ਕਰਨ, ਥੰਬਨੇਲ, ਅੰਤਿਮ ਸਕਰੀਨ, ਕਾਰਡ, ਗੂਗਲ ਐਡਸੈਂਸ ਰਾਹੀਂ ਕਮਾਈ ਕਰਨ ਵਰਗੇ ਨੁਕਤਿਆਂ ਤੇ ਪ੍ਰਯੋਗੀ ਗਿਆਨ ਦਿੱਤਾ ਗਿਆ। ਡਾ. ਕੰਬੋਜ ਨੇ ਕਿਹਾ ਕਿ ਕੇਂਦਰ ਦੇ ਪੁਰਾਣੇ ਵਿਦਿਆਰਥੀਆਂ ਜੋਤੀ ਕੌਰ ਮਨਪ੍ਰੀਤ ਕੌਰ, ਗੁਰਜੋਤ ਸਿੰਘ ਅਤੇ ਖੋਜਾਰਥੀ ਸੁਰਿੰਦਰ ਕੁਮਾਰ ਨੇ ਇਸ ਮੌਕੇ ਸਿਖਲਾਈ ਦੇਣ ਲਈ ਵਲੰਟੀਅਰ ਵਜੋਂ ਸੇਵਾਵਾਂ ਨਿਭਾਈਆਂ। ਆਖ਼ਰੀ ਦਿਨ ਲਈ ਗਈ ਸਿਧਾਂਤਕ ਅਤੇ ਪ੍ਰਯੋਗੀ ਪ੍ਰੀਖਿਆ ਵਿੱਚੋਂ ਚਮਕੌਰ ਸਿੰਘ, ਰਵਿੰਦਰ ਸਿੰਘ, ਗੁਰਪ੍ਰੀਤ ਵਰਮਾ, ਅਮਿਤ ਕੁਮਾਰ ਅਤੇ ਸੰਦੀਪ ਕੌਰ ਨੇ ਵਧੀਆ ਕਾਰਗੁਜ਼ਾਰੀ ਬਦਲੇ ਸਨਮਾਨ ਹਾਸਲ ਕੀਤਾ। ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਸ. ਮਨਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਨੂੰ ਉੱਤਮ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਕੋਰਸ ਵਿੱਚੋਂ ਸਫਲ ਹੋਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।

Related posts

ਮਲਾਇਕਾ ਅਰੋੜਾ ਖਿਲਾਫ਼ ਮੁੜ ਜ਼ਮਾਨਤੀ ਵਾਰੰਟ ਜਾਰੀ

Current Updates

‘ਪਦਮਾਵਤ’ ਮੁੜ ਹੋਵੇਗੀ ਰਿਲੀਜ਼

Current Updates

ਏਐੱਸਆਈ ਵਲੋਂ ਗੋਲੀਆਂ ਮਾਰ ਕੇ ਪਤਨੀ ਅਤੇ ਨੌਜਵਾਨ ਪੁੱਤਰ ਦੀ ਹੱਤਿਆ, ਕੁੱਤੇ ਨੂੰ ਵੀ ਨਾ ਬਖ਼ਸ਼ਿਆ

Current Updates

Leave a Comment