October 5, 2026
ਖਾਸ ਖ਼ਬਰਚੰਡੀਗੜ੍ਹਪੰਜਾਬ

ਜੱਜ ਬਣ ਕੇ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ : ਆਰਜੂ ਗਿੱਲ PCS

judge

ਪਟਿਆਲਾ: “ਮੰਜ਼ਿਲ ਉਹੀ ਹਾਸਿਲ ਕਰਦੇ ਹਨ ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ, ਖੰਭ ਹੀ ਕਾਫੀ ਨਹੀਂ ਹੁੰਦੇ, ਹੌਂਸਲੇ ਨਾਲ ਉਡਾਣ ਹੁੰਦੀ ਹੈ” – ਪ੍ਰਤਾਪ ਕਲੋਨੀ ਰਾਜਪੁਰਾ ਟਾਊਨ ਵਾਸੀ ਆਰਜੂ ਗਿੱਲ ਨੇ ਇਹ ਗੱਲ ਪੂਰੀ ਤਰ੍ਹਾਂ ਸਾਬਤ ਕਰ ਦਿੱਤੀ ਹੈ। ਆਰਜ਼ੂ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਪੰਜਾਬ ਸਿਵਲ ਸਰਵਿਸ ਪ੍ਰੀਖਿਆ ਦਾ ਪੇਪਰ ਪਾਸ ਕਰ ਜੱਜ ਬਣ ਕੇ ਆਪਣੇ ਪਰਿਵਾਰ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਆਰਜ਼ੂ ਦੇ ਪਿਤਾ ਰਵੀ ਕੁਮਾਰ ਬੀ.ਐਸ.ਐਨ.ਐਲ ਵਿੱਚ ਡਰਾਈਵਰ ਵਜੋਂ ਕੰਮ ਕਰਦੇ ਹਨ ਅਤੇ ਮਾਂ ਮਮਤਾ ਦੇਵੀ ਇੱਕ ਘਰੇਲੂ ਔਰਤ ਹੈ। ਅੱਜ ਪੰਜਾਬ ਦੀ ਮੁੱਖ ਸਮਾਜ ਸੇਵੀ ਸੰਸਥਾ ਪਬਲਿਕ ਹੈਲਪ ਫਾਊਂਡੇਸ਼ਨ (ਰਜਿ.) ਪੰਜਾਬ, ਵੱਲੋਂ ਆਰਜ਼ੂ ਗਿੱਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰ ਜਗਦੀਸ਼ ਬੇਦੀ, ਕੈਪਟਨ ਬਲਬੀਰ ਸਿੰਘ, ਸੁਰਿੰਦਰ ਸਿੰਘ, ਪ੍ਰਥਮ ਕੁਮਾਰ, ਸ਼ੋਭਾ ਲੋਹਟ ਅਤੇ ਸਾਕਸ਼ੀ ਆਦਿ ਹਾਜ਼ਰ ਸਨ। ਪੀ.ਐਚ.ਐਫ ਦੇ ਪ੍ਰਧਾਨ ਮੱਘਰ ਸਿੰਘ ਅਤੇ ਜਨਰਲ ਸਕੱਤਰ ਰਵਿੰਦਰ ਰਵੀ ਨੇ ਕਿਹਾ ਕਿ ਆਪਣੀ ਮਿਹਨਤ ਅਤੇ ਲਗਨ ਨਾਲ ਉੱਚੇ ਮੁਕਾਮ ਹਾਸਲ ਕਰਕੇ ਆਰਜ਼ੂ ਵਰਗੇ ਵਿਦਿਆਰਥੀ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਅਜਿਹੇ ਵਿਦਿਆਰਥੀਆਂ ਦੀ ਸਮੇਂ-ਸਮੇਂ ‘ਤੇ ਮਦਦ ਕਰਨ ਲਈ ਯਤਨਸ਼ੀਲ ਹੈ ਅਤੇ ਵਚਨਬੱਧ ਹੈ।

Related posts

ਸੰਭਲ ਮੰਦਰ-ਮਸਜਿਦ ਵਿਵਾਦ: ਯੂਪੀ ਅਦਾਲਤ ਨੇ ਅਗਲੀ ਸੁਣਵਾਈ ਲਈ 24 ਮਾਰਚ ਦੀ ਤਰੀਕ ਤੈਅ ਕੀਤੀ ਹੈ

Current Updates

ਵਕਫ਼ ਬਿੱਲ ਘੱਟਗਿਣਤੀ ਮਾਮਲਿਆਂ ’ਚ ਸਿੱਧੀ ਦਖ਼ਲਅੰਦਾਜ਼ੀ: ਧਾਮੀ

Current Updates

ਫਿਲਮ ਨਾ ਚੱਲਣ ’ਤੇ ਦੋ ਹਫ਼ਤੇ ਉਦਾਸ ਰਹਿੰਦਾ ਹਾਂ: ਆਮਿਰ

Current Updates

Leave a Comment