October 24, 2026
ਖਾਸ ਖ਼ਬਰਰਾਸ਼ਟਰੀ

ਦੋਫਾੜ ਹੋਣ ਦੀ ਕੰਗਾਰ ‘ਤੇ Mamata Banerjee ਦੀ ਪਾਰਟੀ; 58 ਬਾਗੀ ਵਿਧਾਇਕਾਂ ਨੇ ਖੁਦ ਨੂੰ ਦੱਸਿਆ ‘ਅਸਲੀ TMC’

ਦੋਫਾੜ ਹੋਣ ਦੀ ਕੰਗਾਰ 'ਤੇ Mamata Banerjee ਦੀ ਪਾਰਟੀ; 58 ਬਾਗੀ ਵਿਧਾਇਕਾਂ ਨੇ ਖੁਦ ਨੂੰ ਦੱਸਿਆ 'ਅਸਲੀ TMC'

ਨਵੀਂ ਦਿੱਲੀ-  ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਤ੍ਰਿਣਮੂਲ ਕਾਂਗਰਸ (TMC) ਦੋਫਾੜ ਹੋਣ ਦੀ ਕੰਗਾਰ ‘ਤੇ ਹੈ, ਕਿਉਂਕਿ ਪਾਰਟੀ ਵਿੱਚੋਂ ਕੱਢੇ ਗਏ ਵਿਧਾਇਕ ਰਿਤਬਰਤਾ ਬੈਨਰਜੀ ਦੀ ਅਗਵਾਈ ਵਿੱਚ 58 ਪਾਰਟੀ ਵਿਧਾਇਕਾਂ ਨੇ ਖੁਦ ਨੂੰ ਅਸਲੀ ਟੀ ਐੱਮ ਸੀ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਪੀਕਰ ਨੇ ਉਨ੍ਹਾਂ ਦੇ ਇਸ ਦਾਅਵੇ ਨੂੰ ਸਵੀਕਾਰ ਕਰ ਲਿਆ ਹੈ।

ਰਿਤਬਰਤਾ ਬੈਨਰਜੀ ਨੂੰ ਦੋ ਦਿਨ ਪਹਿਲਾਂ ਟੀ ਐੱਮ ਸੀ (TMC) ਮੁਖੀ ਮਮਤਾ ਬੈਨਰਜੀ ਨੇ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਸੀ। ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਕਿ ਵਿਧਾਨ ਸਭਾ ਵਿੱਚ ਸੋਭਨਦੇਵ ਚਟੋਪਾਧਿਆਏ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣ ਦੀ ਸਿਫ਼ਾਰਸ਼ ਵਾਲੀ ਚਿੱਠੀ ‘ਤੇ ਉਨ੍ਹਾਂ ਦੇ ਜਾਅਲੀ ਦਸਤਖਤ ਕੀਤੇ ਗਏ ਹਨ। ਹੁਣ ਬੁੱਧਵਾਰ ਨੂੰ ਰਿਤਬਰਤਾ ਬੈਨਰਜੀ ਨੇ ਦੱਸਿਆ ਕਿ ਪਾਰਟੀ ਦੇ ਇਨ੍ਹਾਂ 58 ਵਿਧਾਇਕਾਂ ਨੇ ਫੈਸਲਾ ਕੀਤਾ ਹੈ ਕਿ ਮਮਤਾ ਬੈਨਰਜੀ ਨੂੰ ਉਨ੍ਹਾਂ ਦੇ ਮੁੱਖ ਸਲਾਹਕਾਰ ਵਜੋਂ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਇਸ ਗਰੁੱਪ ਨਾਲ ਦੋ ਹੋਰ ਵਿਧਾਇਕ ਵੀ ਜਲਦੀ ਹੀ ਜੁੜਨ ਵਾਲੇ ਹਨ।

ਵਿਧਾਇਕਾਂ ਵੱਲੋਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਲਈ ਸਮਰਥਨ ਮਿਲਣ ਤੋਂ ਬਾਅਦ ਰਿਤਬਰਤਾ ਨੇ ਕਿਹਾ, “ਟੀ ਐੱਮ ਸੀ ਪਾਰਟੀ ਉਨ੍ਹਾਂ 58 ਵਿਧਾਇਕਾਂ ਦਾ ਸਮੂਹ ਹੈ ਜੋ ਪਾਰਟੀ ਦੇ ਚੋਣ ਨਿਸ਼ਾਨ ‘ਤੇ ਜਿੱਤੇ ਹਨ ਅਤੇ ਉਮੀਦ ਹੈ ਕਿ ਦੋ ਹੋਰ ਵਿਧਾਇਕ ਵੀ ਜਲਦੀ ਹੀ ਸਾਡੇ ਨਾਲ ਆ ਜਾਣਗੇ।” ਇਸ ਦੇ ਨਾਲ ਹੀ ਰਿਤਬਰਤਾ ਨੇ ਇਹ ਵੀ ਸਾਫ਼ ਕੀਤਾ ਕਿ ਵਿਧਾਨ ਸਭਾ ਸਪੀਕਰ ਨੇ ਉਨ੍ਹਾਂ ਦੇ ਬਾਗੀ ਧੜੇ ਨੂੰ ਅਸਲੀ ਵਿਧਾਇਕ ਪਾਰਟੀ ਵਜੋਂ ਮਾਨਤਾ ਦੇਣ ਦੇ ਦਾਅਵੇ ਨੂੰ ਮਨਜ਼ੂਰ ਕਰ ਲਿਆ ਹੈ।

ਸੰਸਦੀ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਰਿਤਬਰਤਾ ਨੇ ਕਿਹਾ, “ਅਸੀਂ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਅਸਲੀ ਅਤੇ ਮੁੱਖ ਵਿਰੋਧੀ ਧਿਰ ਹਾਂ। ਅਸੀਂ ਮਮਤਾ ਬੈਨਰਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਟੀ ਐੱਮ ਸੀ ਪਾਰਟੀ ਦੇ ਮੁੱਖ ਸਲਾਹਕਾਰ ਦੀ ਭੂਮਿਕਾ ਨਿਭਾਉਣ।” ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰ ਵੱਲੋਂ ਭਾਜਪਾ (BJP) ਦੀਆਂ ਨੀਤੀਆਂ ਦਾ ਵਿਰੋਧ ਜ਼ਰੂਰ ਕੀਤਾ ਜਾਵੇਗਾ, ਪਰ ਉਹ ਵਿਰੋਧ ਦਲੀਲ ਅਤੇ ਸਹੀ ਤਰਕ ਦੇ ਅਧਾਰ ‘ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਵਿਰੋਧ ਕਰਨ ਦੇ ਮਕਸਦ ਨਾਲ ਕਿਸੇ ‘ਤੇ ਕੋਈ ਨਿਸ਼ਾਨਾ ਨਹੀਂ ਸਾਧਣਗੇ। ਬੈਨਰਜੀ ਨੇ ਦੱਸਿਆ ਕਿ ਪਾਰਟੀ ਵਿਧਾਇਕ ਜਾਵੇਦ ਖ਼ਾਨ, ਸੰਦੀਪਨ ਸਾਹਾ, ਸਬੀਨਾ ਯਾਸਮੀਨ ਅਤੇ ਸ਼ਿਊਲੀ ਸਾਹਾ ਟੀ ਐੱਮ ਸੀ ਵਿਧਾਇਕ ਪਾਰਟੀ ਦੇ ਉਪ-ਨੇਤਾ (deputy leaders) ਹੋਣਗੇ।

Related posts

ਨਹਿਰ ਵਿੱਚ ਡੁੱਬਣ ਕਾਰਨ 8 ਸਾਲਾ ਬੱਚੇ ਦੀ ਮੌਤ

Current Updates

ਪੋਹ ਦੇ ਪਹਿਲੇ ਮੀਂਹ ਨੇ ਠੰਢ ਵਧਾਈ

Current Updates

लुप्तप्राय वन्य जीवन की बहाली जरूरी: डीएसपी सिंगला

Current Updates

Leave a Comment