September 24, 2026
ਖਾਸ ਖ਼ਬਰਪੰਜਾਬਰਾਸ਼ਟਰੀ

ਲੈਕਚਰਾਰ ਭਰਤੀ ਵਿੱਚ ਰਾਖਵੇਂਕਰਨ ਦਾ ਮੁੱਦਾ ਭਖਿਆ

ਲੈਕਚਰਾਰ ਭਰਤੀ ਵਿੱਚ ਰਾਖਵੇਂਕਰਨ ਦਾ ਮੁੱਦਾ ਭਖਿਆ

ਸੰਗਰੂਰ- ਐੱਸ ਸੀ/ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ਹੇਠ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਨਾਲ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੈਨਲ ਮੀਟਿੰਗ ਹੋਈ। ਮੀਟਿੰਗ ਦੌਰਾਨ 1013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿੱਚ ਐੱਸ ਸੀ/ਬੀ ਸੀ ਵਰਗਾਂ ਨੂੰ ਬਣਦਾ ਰਾਖਵਾਂ ਕੋਟਾ ਨਾ ਮਿਲਣ ਦਾ ਮੁੱਦਾ ਉਠਾਇਆ ਗਿਆ।

ਆਗੂਆਂ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਕੋਲ ਅਧੂਰਾ ਰਿਕਾਰਡ ਹੋਣ ਦੇ ਬਾਵਜੂਦ ਕਈ ਵਿਸ਼ਿਆਂ ਵਿੱਚ ਰਾਖਵੇਂ ਕੋਟੇ ਨੂੰ ਘੱਟ ਜਾਂ ਜ਼ੀਰੋ ਕੀਤਾ ਗਿਆ ਹੈ। ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਭਾਰਤੀ ਨੇ ਰੋਸਟਰ ਸਬੰਧੀ ਵਿਭਾਗ ਦੇ ਦਾਅਵਿਆਂ ’ਤੇ ਸਵਾਲ ਉਠਾਏ, ਜਦਕਿ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਓਪਨ ਮੈਰਿਟ ਵਿੱਚ ਚੁਣੇ ਉਮੀਦਵਾਰਾਂ ਨੂੰ ਰਾਖਵੇਂ ਨੁਕਤਿਆਂ ’ਤੇ ਦਰਜ ਕਰਨ ਦਾ ਮੁੱਦਾ ਰੱਖਿਆ। ਆਗੂਆਂ ਵੱਲੋਂ ਰੋਸਟਰ ਚੈੱਕ ਕਮੇਟੀਆਂ ਦੀ ਕਾਰਗੁਜ਼ਾਰੀ, ਗਲਤ ਰੋਸਟਰਾਂ ਦੀ ਪ੍ਰਵਾਨਗੀ, ਕਮੇਟੀਆਂ ਨੂੰ ਸਿਖਲਾਈ ਦੇਣ ਅਤੇ ਜਵਾਬਦੇਹੀ ਤੈਅ ਕਰਨ ਦੀ ਮੰਗ ਵੀ ਕੀਤੀ ਗਈ।

ਯੂਨੀਅਨ ਅਨੁਸਾਰ ਮੰਤਰੀ ਡਾ. ਬਲਜੀਤ ਕੌਰ ਨੇ ਭਰੋਸਾ ਦਿੱਤਾ ਕਿ ਰਾਖਵਾਂਕਰਨ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰ ਕੇ 1013 ਲੈਕਚਰਾਰ ਭਰਤੀ ਵਿੱਚ ਐੱਸ ਸੀ/ਬੀ ਸੀ ਵਰਗਾਂ ਨੂੰ ਬਣਦਾ ਕੋਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਸਲੇ ਦੇ ਹੱਲ ਅਤੇ ਰਿਕਾਰਡ ਦੀ ਪੜਤਾਲ ਤੱਕ ਭਰਤੀ ਪ੍ਰਕਿਰਿਆ ਰੋਕੀ ਜਾਵੇਗੀ। ਗਲਤ ਪ੍ਰਵਾਨ ਕੀਤੇ ਰੋਸਟਰ ਰਜਿਸਟਰਾਂ ਦਾ ਵੀ ਰਿਵਿਊ ਕਰਵਾਉਣ ਦਾ ਭਰੋਸਾ ਦਿੱਤਾ ਗਿਆ।

Related posts

ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਉਣ ਲਈ ਪੁਖਤਾ ਤਿਆਰੀਆਂ

Current Updates

ਦੇਸ਼ ਭਾਰਤ ਵੱਲੋਂ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਦੀ ਪਰਖ

Current Updates

ਟੈਰਰ ਫੰਡਿੰਗ ਮਾਮਲਾ: ਦਿੱਲੀ ਹਾਈਕੋਰਟ ਵੱਲੋਂ ਹਿਜ਼ਬੁਲ ਮੁਖੀ ਦੇ ਪੁੱਤਰਾਂ ਦੀ ਪਟੀਸ਼ਨ ਖਾਰਜ

Current Updates

Leave a Comment