September 26, 2026
ਖਾਸ ਖ਼ਬਰਰਾਸ਼ਟਰੀ

ਗਾਇਕ ਜ਼ੁਬੀਨ ਗਰਗ ਦੀ ਮੌਤ ਦੀ ਜਾਂਚ ਕਰੇਗੀ ਅਸਾਮ ਸਰਕਾਰ

ਗਾਇਕ ਜ਼ੁਬੀਨ ਗਰਗ ਦੀ ਮੌਤ ਦੀ ਜਾਂਚ ਕਰੇਗੀ ਅਸਾਮ ਸਰਕਾਰ

ਅਸਾਮ- ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗਾਇਕ ਜ਼ੁਬੀਨ ਗਰਗ ਦੀ ਮੌਤ ਦੀ ਜਾਂਚ ਕਰੇਗੀ। ਨੌਰਥ ਈਸਟ ਇੰਡੀਆ ਫੈਸਟੀਵਲ ਦੇ ਪ੍ਰਬੰਧਕ ਸ਼ਿਆਮਕਾਨੂ ਮਹੰਤ ਅਤੇ ਗਾਇਕਾ ਦੇ ਮੈਨੇਜਰ ਸਿਧਾਰਥ ਸ਼ਰਮਾ ਖ਼ਿਲਾਫ਼ ਮੋਰੀਗਾਓਂ ਪੁਲੀਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ।

ਇਸੇ ਦੌਰਾਨ ਸੂਬਾ ਸਰਕਾਰ ਨੇ ਸੂਬੇ ਵਿੱਚ ਤਿੰਨ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਹਿਮੰਤਾ ਬਿਸਵਾ ਸਰਮਾ ਨੇ ਕਿਹਾ, ‘‘ਅਸਾਮ ਪੁਲੀਸ ਜ਼ੁਬੀਨ ਗਰਗ ਦੀ ਮੌਤ ਦੀ ਜਾਂਚ ਕਰੇਗੀ ਅਤੇ ਸ਼ਿਆਮਕਾਨੂ ਮਹੰਤ ਤੇ ਸਿਧਾਰਥ ਸ਼ਰਮਾ ਦੋਵਾਂ ਤੋਂ ਇਲਾਵਾ ਉਨ੍ਹਾਂ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਜੋ ਗਾਇਕ ਦੇ ਆਖਰੀ ਪਲਾਂ ਵਿੱਚ ਉਸ ਦੇ ਨਾਲ ਮੌਜੂਦ ਸਨ।’’

ਅਜਿਹੀਆਂ ਰਿਪੋਰਟਾਂ ਹਨ ਕਿ ਗਾਇਕ ਨੂੰ ਉਸ ਦੀ ਮੌਤ ਤੋਂ ਇੱਕ ਰਾਤ ਪਹਿਲਾਂ ਇੱਕ ਪਾਰਟੀ ਵਿੱਚ ਲਿਜਾਇਆ ਗਿਆ ਸੀ। ਮੁੱਖ ਮੰਤਰੀ ਨੇ ਕਿਹਾ, “ਅਸੀਂ ਇਸ ਦੀ ਸੱਚਾਈ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ।’’ ਜ਼ੁਬੀਨ ਗਰਗ ਦੀ ਸਿੰਗਾਪੁਰ ਵਿੱਚ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ, ਜਦੋਂ ਉਹ ‘ਲਾਈਫ ਜੈਕੇਟ ਤੋਂ ਬਿਨਾਂ ਸਮੁੰਦਰ ਵਿੱਚ ਤੈਰ ਰਿਹਾ ਸੀ’।

ਸਿੰਗਾਪੁਰ ਦੇ ਅਧਿਕਾਰੀਆਂ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ, ‘‘ਕਿਉਂਕਿ ਘਟਨਾ ਵਾਲੀ ਥਾਂ ਭਾਰਤ ਨਹੀਂ ਹੈ, ਇਸ ਲਈ ਅਸੀਂ ਉਸ ਦੇਸ਼ ਤੋਂ ਅਪਰਾਧਿਕ ਹਿੱਸਾ, ਜੇ ਕੋਈ ਹੈ, ਪ੍ਰਾਪਤ ਕਰਾਂਗੇ ਅਤੇ ਜੇਕਰ ਉਸ ਨੂੰ ਅਸਾਮ ਤੋਂ ਗਲਤ ਇਰਾਦੇ ਨਾਲ ਲਿਜਾਇਆ ਗਿਆ ਸੀ, ਤਾਂ ਅਸੀਂ ਰਾਜ ਤੋਂ ਇਹ ਪਹਿਲੂ ਪ੍ਰਾਪਤ ਕਰਾਂਗੇ।’’

ਉਨ੍ਹਾਂ ਕਿਹਾ, ‘‘ਰਾਜ ਸਰਕਾਰ ਨਿਰਪੱਖਤਾ ਨਾਲ ਉਸ ਦੀ ਮੌਤ ਨਾਲ ਸਬੰਧਤ ਸਾਰੇ ਪਹਿਲੂਆਂ ਦਾ ਪਤਾ ਲਗਾਵੇਗੀ ਅਤੇ ਜੇਕਰ ਕੋਈ ਕੋਈ ਜਾਣਕਾਰੀ ਦੇਣਾ ਚਾਹੁੰਦਾ ਹੈ ਜਾਂ ਗਵਾਹ ਬਣਨਾ ਚਾਹੁੰਦਾ ਹੈ ਤਾਂ ਸਾਰੇ ਪ੍ਰਬੰਧ ਕੀਤੇ ਜਾਣਗੇ।’’ ਹਿੰਮਤਾ ਬਿਸਵਾ ਸਰਮਾ ਨੇ ਕਿਹਾ ਕਿ ਇਹ ਮਾਮਲਾ ਸੂਬੇ ਦੇ ਲੋਕਾਂ ਲਈ ਬਿਲਕੁਲ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਤਾਂ ਜੋ ਪ੍ਰਸਿੱਧ ਗਾਇਕ ਦੀ ਮੌਤ ਸਬੰਧੀ ਕੁਝ ਵੀ ਲੁਕਿਆ ਨਾ ਰਹੇ।

Related posts

ਫੌਜ ਨੇ ਹੜ੍ਹ ’ਚ ਘਿਰੇ ਪੰਜਾਬ ਦੇ ਪਿੰਡ ’ਚੋਂ CRPF ਦੇ 22 ਜਵਾਨਾਂ ਤੇ ਤਿੰਨ ਆਮ ਨਾਗਰਿਕਾਂ ਨੂੰ ਬਚਾਇਆ

Current Updates

ਭ੍ਰਿਸ਼ਟਾਚਾਰ ਮਾਮਲਾ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਪਤਨੀ ਨੂੰ ਕੈਦ

Current Updates

ਕਰਨ ਔਜਲਾ ਵਨ ਰਿਪਬਲਿਕ ਗਰੁੱਪ ਨਾਲ ਗਾਏਗਾ ਗੀਤ

Current Updates

Leave a Comment