September 11, 2026
ਖਾਸ ਖ਼ਬਰਪੰਜਾਬਰਾਸ਼ਟਰੀ

ਮੋਹਣਜੀਤ ਸਿੰਘ ਨੂੰ ਰਾਜਿੰਦਰਾ ਹਸਪਤਾਲ ’ਚੋਂ ਛੁੱਟੀ ਮਿਲੀ

ਮੋਹਣਜੀਤ ਸਿੰਘ ਨੂੰ ਰਾਜਿੰਦਰਾ ਹਸਪਤਾਲ ’ਚੋਂ ਛੁੱਟੀ ਮਿਲੀ

ਪਟਿਆਲਾ-  ਰਾਜਿੰਦਰਾ ਹਸਪਤਾਲ ’ਚੋਂ ਮੋਹਣਜੀਤ ਸਿੰਘ ਨੂੰ ਵੀਰਵਾਰ ਨੂੰ ਭਾਵੇਂ ਛੁੱਟੀ ਮਿਲ ਗਈ ਹੈ ਪਰ ਮੋਹਣਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਸਿਰ ਦਾ ਦਰਦ ਹਾਲੇ ਦੂਰ ਨਹੀਂ ਹੋਇਆ ਤੇ ਕੰਨਾਂ ਤੋਂ ਉੱਚਾ ਸੁਣਨ ਲੱਗ ਪਿਆ ਹੈ| ਅਜਿਹੇ ’ਚ ਉਸ ਨੇ ਆਪਣਾ ਇਲਾਜ ਪ੍ਰਾਈਵੇਟ ਹਸਪਤਾਲ ਤੋਂ ਕਰਵਾਉਣ ਦੀ ਗੱਲ ਆਖੀ ਹੈ| ਇਸ ਦੌਰਾਨ ਅਕਾਲੀ ਆਗੂ ਗੁਰਧਿਆਨ ਸਿੰਘ ਭਾਨਰੀ ਵੱਲੋਂ ਉਸ ਦਾ ਸਨਮਾਨ ਵੀ ਕੀਤਾ ਗਿਆ|

ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਮੋਹਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਰਾਜਿੰਦਰਾ ਹਸਪਤਾਲ ’ਚ ਵੀ ਚਿੱਟਾ ਵਿਕ ਰਿਹਾ ਹੈ, ਉਸ ਕੋਲ ਬਕਾਇਦਾ ਇਸ ਸਬੰਧੀ ਵੀਡੀਓ ਵਜੋਂ ਸਬੂਤ ਮੌਜੂਦ ਹਨ| ਆਪਣਾ ਪ੍ਰਾਈਵੇਟ ਇਲਾਜ ਕਰਵਾਉਣ ਸਬੰਧੀ ਉਸ ਦਾ ਤਰਕ ਸੀ ਕਿ ਰਾਜਿੰਦਰਾ ਹਸਪਤਾਲ ’ਚ ਤਾਂ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਲਈ ਵੈਂਟੀਲੇਟਰ ਤੱਕ ਮੌਜੂਦ ਨਹੀਂ ਸੀ| ਉਸ ਦਾ ਕਹਿਣਾ ਸੀ ਕਿ ਜੇ ਗੁਲਜ਼ਾਰ ਸਿੰਘ ਦਾ ਸਮੇਂ ਸਿਰ ਵੈਂਟੀਲੇਟਰ ਸਹੂਲਤ ਨਾਲ ਇਲਾਜ ਸ਼ੁਰੂ ਹੋ ਜਾਂਦਾ ਤਾਂ ਸ਼ਾਇਦ ਉਸ ਦੀ ਜਾਨ ਬਚ ਸਕਦੀ ਸੀ| ਦੂਜੇ ਪਾਸੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਮੋਹਣਜੀਤ ਸਿੰਘ ਦੇ ਹਸਪਤਾਲ ਸਬੰਧੀ ਲਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ|

ਰਾਹੁਲ ਗਾਂਧੀ ਨੇ ਮੋਹਣਜੀਤ ਦਾ ਹਾਲ ਚਾਲ ਪੁੱਛਿਆ- ਕਥਿਤ ਪੁਲੀਸ ਤੱਸ਼ਦਦ ਮਾਮਲੇ ’ਚ ਮੋਹਣਜੀਤ ਸਿੰਘ ਦਾ ਕਈ ਅਹਿਮ ਹਸਤੀਆਂ ਨੇ ਹਾਲ-ਚਾਲ ਪੁੱਛਿਆ ਹੈ। ਇਥੋਂ ਤੱਕ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਮੋਹਣਜੀਤ ਸਿੰਘ ਪਾਸੋਂ ਹੱਡਬੀਤੀ ਸੁਣੀ| ਮੋਹਣਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਦਾਖ਼ਲ ਦੌਰਾਨ ਜਿੱਥੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਫੋਨ ’ਤੇ ਉਸ ਦਾ ਹਾਲ-ਚਾਲ ਪੁੱਛਿਆ, ਉਥੇ ਰਾਹੁਲ ਗਾਂਧੀ ਨੇ ਵੀ ਫੋਨ ’ਤੇ ਉਸ ਨਾਲ ਗੱਲਬਾਤ ਕੀਤੀ ਤੇ ਪੰਜਾਬ ਸਰਕਾਰ ਦੇ ਰਵੱਈਏ ਦੀ ਨਿਖੇਧੀ ਕੀਤੀ| ਮੋਹਣਜੀਤ ਨੇ ਦੱਸਿਆ ਕਿ ਰਾਜਾ ਵੜਿੰਗ ਦੇ ਫੋਨ ਰਾਹੀਂ ਰਾਹੁਲ ਗਾਂਧੀ ਨੇ ਉਸ ਦਾ ਹਾਲ-ਚਾਲ ਪੁੱਛਿਆ ਅਤੇ ਪੰਜਾਬ ’ਚ ਨਸ਼ਿਆਂ ’ਤੇ ਚਿੰਤਾ ਜ਼ਾਹਿਰ ਕੀਤੀ ਸੀ|

Related posts

NCLT ਨੇ ਅਡਾਨੀ ਦੇ ਜੈਪ੍ਰਕਾਸ਼ ਨੂੰ ਹਾਸਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ

Current Updates

ਕਸ਼ਮੀਰ : ਗਾਂਦਰਬਲ ਜ਼ਿਲ੍ਹੇ ’ਚ ਸੜਕ ਕਿਨਾਰੇ ਮਿਲਿਆ ਆਈ.ਈ.ਡੀ.

Current Updates

ਪੀਯੂ ਸੈਨੇਟ ਮਾਮਲਾ: ਕੇਂਦਰ ਦੇ ਕਦਮ ਵਿਰੁੱਧ ਹਾਈਕੋਰਟ ਜਾਵੇਗੀ ਪੰਜਾਬ ਸਰਕਾਰ

Current Updates

Leave a Comment