October 8, 2026
ਖਾਸ ਖ਼ਬਰਪੰਜਾਬਰਾਸ਼ਟਰੀ

ਕੀ ਬਦਲ ਰਹੀ ਹੈ ਧੂਰੀ ਦੀ ਡੈਮੋਗਰਾਫੀ? ਪਰਵਾਸੀਆਂ ਦੀ ਵਧਦੀ ਗਿਣਤੀ ਨੇ ਵਧਾਈ ਚਿੰਤਾ

ਕੀ ਬਦਲ ਰਹੀ ਹੈ ਧੂਰੀ ਦੀ ਡੈਮੋਗਰਾਫੀ? ਪਰਵਾਸੀਆਂ ਦੀ ਵਧਦੀ ਗਿਣਤੀ ਨੇ ਵਧਾਈ ਚਿੰਤਾ

ਧੂਰੀ-  ਪੰਜਾਬ ਅੰਦਰ ਇੱਕ ਪਾਸੇ ਗ਼ਲਤ ਵੋਟਾਂ ਨੂੰ ਕੱਟਣ ਲਈ ਮੁਹਿੰਮ ਚਲਾਈ ਹੋਈ ਹੈ, ਪਰ ਧੂਰੀ ਸ਼ਹਿਰ ਅੰਦਰ ਯੂ.ਪੀ., ਬਿਹਾਰ, ਬੰਗਲਾਦੇਸ਼ ਤੋਂ ਇਲਾਵਾ ਭਾਰਤ ਦੀਆਂ ਹੋਰ ਸਟੇਟਾਂ ਤੋਂ ਪਰਵਾਸੀ ਵੱਡੇ ਪੱਧਰ ’ਤੇ ਆ ਰਹੇ ਹਨ।  ਕਾਨੂੰਨ ਅਨੁਸਾਰ ਇਨ੍ਹਾਂ ਪਰਵਾਸੀਆਂ ਸੰਬੰਧੀ ਨਾ ਮਕਾਨ ਮਾਲਕ ਅਤੇ ਨਾ ਹੀ ਇਹ ਖ਼ੁਦ ਪਰਵਾਸੀ ਪੁਲੀਸ ਜਾਂਚ ਕਰਵਾਉਣੀ ਠੀਕ ਸਮਝਦੇ ਹਨ, ਜਿਸ ਕਾਰਨ ਸ਼ਹਿਰ ਵਿੱਚ ਕਿਸੇ ਵੀ ਵਾਰਦਾਤ ਤੋਂ ਬਾਅਦ ਇਨ੍ਹਾਂ ਨੂੰ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਜਦੋਂਕਿ ਪੁਲੀਸ ਵੱਲੋਂ ਵੀ ਇਹ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਅਗਰ ਕੋਈ ਬਾਹਰੋਂ ਪਰਵਾਸੀ ਧੂਰੀ ਸ਼ਹਿਰ ਅੰਦਰ ਆ ਕੇ ਰਹਿੰਦਾ ਹੈ, ਤਾਂ ਉਸ ਮਕਾਨ ਮਾਲਕ ਨੂੰ ਉਸ ਪਰਵਾਸੀ ਦੀ ਪੂਰੀ ਜਾਣਕਾਰੀ ਧੂਰੀ ਥਾਣੇ ਦੇਣੀ ਪੈਂਦੀ ਹੈ ਅਤੇ ਪੁਲੀਸ ਉਸ ਪਰਵਾਸੀ ਦੇ ਆਧਾਰ ਕਾਰਡ ਉੱਪਰ ਲਿਖੀ ਜਾਣਕਾਰੀ ਦੀ ਜਾਂਚ ਕਰਨ ਉਪਰੰਤ ਹੀ ਉਸ ਨੂੰ ਸ਼ਹਿਰ ਅੰਦਰ ਦਾਖ਼ਲਾ ਦਿੰਦੀ ਹੈ। ਪਰ ਪੁਲੀਸ ਰਿਕਾਰਡ ਵਿੱਚ ਇਸ ਤਰ੍ਹਾਂ ਦਾ ਅੰਕੜਾ ਘੱਟ ਵੇਖਣ ਨੂੰ ਮਿਲਿਆ ਹੈ।

ਸ਼ਹਿਰ ਦੇ ਕਈ ਵਾਰਡ ਇਸ ਤਰ੍ਹਾਂ ਦੇ ਹਨ ਜਿੱਥੇ ਸ਼ਾਮ-ਸਵੇਰੇ ਪਰਵਾਸੀਆਂ ਦੀ ਗਿਣਤੀ ਵੇਖ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਆਪਾਂ ਕਿਸੇ ਹੋਰ ਸ਼ਹਿਰ ਵਿੱਚ ਆ ਗਏ ਹੋਈਏ। ਜਾਣਕਾਰੀ ਮੁਤਾਬਕ ਵੱਖ-ਵੱਖ ਸੂਬਿਆਂ ਦੇ ਇਹ ਪਰਵਾਸੀ ਧੂਰੀ ਸ਼ਹਿਰ ਅੰਦਰ ਵਪਾਰ ਦੀ ਆੜ ਹੇਠ ਵੱਡੀ ਪੱਧਰ ’ਤੇ ਆ ਰਹੇ ਹਨ। ਵਪਾਰ ਠੀਕ ਚੱਲਣ ਉਪਰੰਤ ਇਹ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਵੀ ਧੂਰੀ ਸ਼ਹਿਰ ਅੰਦਰ ਬੁਲਾ ਲੈਂਦੇ ਹਨ, ਕਿਉਂਕਿ ਇਨ੍ਹਾਂ ਪਰਵਾਸੀਆਂ ਨੂੰ ਪੁਲੀਸ ਦੀ ਸਖ਼ਤੀ ਦਾ ਕੋਈ ਡਰ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਸ਼ਹਿਰ ਦੇ ਹਰ ਹਿੱਸੇ ਵਿੱਚ ਇਨ੍ਹਾਂ ਪਰਵਾਸੀਆਂ ਦੀ ਗਿਣਤੀ ਵਧਦੀ ਦਿਖਾਈ ਦੇ ਰਹੀ ਹੈ। ਇਸ ਸਬੰਧੀ ਧੂਰੀ ਦੇ ਐੱਸ.ਐੱਚ.ਓ. ਰਮਨਦੀਪ ਸਿੰਘ ਬਾਵਾ ਨੇ ਕਿਹਾ ਕਿ ਅਗਰ ਕੋਈ ਮਕਾਨ ਮਾਲਕ ਜਾਂ ਪਰਵਾਸੀ ਧੂਰੀ ਸ਼ਹਿਰ ਅੰਦਰ ਆਪਣੇ ਆਉਣ ਦੀ ਜਾਣਕਾਰੀ ਥਾਣੇ ਨਹੀਂ ਦਿੰਦਾ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਵਾਸੀਆਂ ਦੇ ਆਧਾਰ ਕਾਰਡਾਂ ਦੀ ਜਾਂਚ ਲਈ ਮੁਹਿੰਮ ਚਲਾਈ ਜਾਵੇਗੀ ਅਤੇ ਇਨ੍ਹਾਂ ਬਾਰੇ ਸਾਰੇ ਸਰਕਾਰੀ ਅੰਕੜੇ ਇਕੱਠੇ ਕੀਤੇ ਜਾਣਗੇ।

Related posts

ਐਕਸਾਈਜ਼ ਇੰਸਪੈਕਟਰ ਦੀ ਪ੍ਰੀਖਿਆ ਦੇਣ ਪਹੁੰਚੇ ਉਮੀਦਵਾਰਾਂ ਵੱਲੋਂ ਹੰਗਾਮਾ; ਕੇਂਦਰ ਅੰਦਰ ਦਾਖ਼ਲ ਹੋਣ ਤੋਂ ਰੋਕਿਆ

Current Updates

ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ

Current Updates

ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ: ਭਾਰਤ ਦੂਜੀ ਵਾਰ ਬਣਿਆ ਚੈਂਪੀਅਨ

Current Updates

Leave a Comment