September 25, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਸ਼ੇਰ-ਏ-ਪੰਜਾਬ ਟੀ-20 ਲੀਗ: ਬਠਿੰਡਾ ਦੇ ਉਦੈ ਪ੍ਰਤਾਪ ਸਹਾਰਨ ‘ਤੇ ਲੱਗੀ 4.20 ਲੱਖ ਰੁਪਏ ਦੀ ਬੋਲੀ

ਸ਼ੇਰ-ਏ-ਪੰਜਾਬ ਟੀ-20 ਲੀਗ: ਬਠਿੰਡਾ ਦੇ ਉਦੈ ਪ੍ਰਤਾਪ ਸਹਾਰਨ 'ਤੇ ਲੱਗੀ 4.20 ਲੱਖ ਰੁਪਏ ਦੀ ਬੋਲੀ
ਚੰਡੀਗੜ੍ਹ: ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਨਿਲਾਮੀ ਦੌਰਾਨ ਉੱਭਰਦੇ ਖਿਡਾਰੀਆਂ ‘ਤੇ ਪੈਸਿਆਂ ਦੀ ਜ਼ਬਰਦਸਤ ਬਾਰਿਸ਼ ਦੇਖਣ ਨੂੰ ਮਿਲੀ। ਇਸ ਨਿਲਾਮੀ ਵਿੱਚ ਬਠਿੰਡਾ ਦੇ ਪ੍ਰਤਿਭਾਸ਼ਾਲੀ ਬੱਲੇਬਾਜ਼ ਅਤੇ ਭਾਰਤ ਦੀ ਅੰਡਰ-19 ਟੀਮ ਦੀ ਕਪਤਾਨੀ ਕਰ ਚੁੱਕੇ ਉਦੈ ਪ੍ਰਤਾਪ ਸਹਾਰਨ ‘ਤੇ 4.20 ਲੱਖ ਰੁਪਏ ਦੀ ਵੱਡੀ ਬੋਲੀ ਲੱਗੀ ਹੈ। ਉਸਨੂੰ ਆਪਣੇ ਨਾਲ ਜੋੜਨ ਲਈ ਕਈ ਫ੍ਰੈਂਚਾਈਜ਼ੀਆਂ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ, ਪਰ ਆਖਰਕਾਰ ਉਸਨੂੰ 4.20 ਲੱਖ ਰੁਪਏ ਦੀ ਕੀਮਤ ‘ਤੇ ਟੀਮ ਵਿੱਚ ਸ਼ਾਮਲ ਕਰ ਲਿਆ ਗਿਆ।
ਉਦੈ ਸਹਾਰਨ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਬਠਿੰਡਾ ਸਮੇਤ ਪੂਰੇ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਖੇਡ ਮਾਹਰਾਂ ਦਾ ਮੰਨਣਾ ਹੈ ਕਿ ਇਹ ਲੀਗ ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਲਈ ਆਪਣੀ ਪ੍ਰਤਿਭਾ ਵਿਖਾਉਣ ਅਤੇ ਰਾਸ਼ਟਰੀ ਪੱਧਰ ‘ਤੇ ਆਪਣੀ ਵੱਖਰੀ ਪਛਾਣ ਬਣਾਉਣ ਲਈ ਇੱਕ ਬਹਤਰੀਨ ਮੰਚ ਸਾਬਤ ਹੋਵੇਗੀ।

Related posts

ਕੈਨੇਡਾ ਵਿੱਚ ਸਿੱਖਾਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਵਿੱਚ ਭਾਰੀ ਵਾਧਾ; 65 ਫੀਸਦੀ ਸਿੱਖ-ਕੈਨੇਡੀਅਨਾਂ ਨੇ ਹੰਢਾਇਆ ਵਿਤਕਰਾ: ਰਿਪੋਰਟ

Current Updates

ਭਾਰਤ ਦੀ ਹਵਾਲਗੀ ਬੇਨਤੀ ‘ਤੇ ਅਮਰੀਕਾ ’ਚ ਨੀਰਵ ਮੋਦੀ ਦਾ ਭਰਾ ਗ੍ਰਿਫ਼ਤਾਰ

Current Updates

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ

Current Updates

Leave a Comment