October 26, 2026
ਖਾਸ ਖ਼ਬਰਪੰਜਾਬਮਨੋਰੰਜਨਰਾਸ਼ਟਰੀ

ਮੂਸਾ ਹਵੇਲੀ ‘ਚ ਮਨਾਇਆ ਗਿਆ ਮਰਹੂਮ Sidhu Moosewala ਦਾ ਜਨਮਦਿਨ; ਛੋਟੇ ਸਿੱਧੂ ਨੇ ਕੱਟਿਆ ਕੇਕ

ਮੂਸਾ ਹਵੇਲੀ 'ਚ ਮਨਾਇਆ ਗਿਆ ਮਰਹੂਮ Sidhu Moosewala ਦਾ ਜਨਮਦਿਨ; ਛੋਟੇ ਸਿੱਧੂ ਨੇ ਕੱਟਿਆ ਕੇਕ

ਮਾਨਸਾ-  ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਜਨਮਦਿਨ ਅੱਜ ਮੂਸਾ ਹਵੇਲੀ ਵਿੱਚ ਸਿੱਧੂ ਮੂਸੇਵਾਲਾ ਦੇ ਮਾਪਿਆਂ ਅਤੇ ਉਸ ਦੇ ਪ੍ਰਸ਼ੰਸਕਾਂ ਵੱਲੋਂ ਮਨਾਇਆ ਗਿਆ। ਛੋਟੇ ਸ਼ੁਭਦੀਪ ਸਿੱਧੂ ਨੇ ਵੱਡੇ ਭਰਾ ਸਿੱਧੂ ਮੂਸੇਵਾਲਾ ਦੇ ਜਨਮਦਿਨ ਦਾ ਕੇਕ ਕੱਟਿਆ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਆਪਣੇ ਪੁੱਤ ਦੇ ਇਸ ਦੁਨੀਆਂ ਤੋਂ ਚਲੇ ਜਾਣ ਬਾਅਦ ਅੱਜ ਮੈਂ ਉਸ ਦਾ ਚੌਥਾ ਜਨਮਦਿਨ ਮਨਾ ਰਿਹਾ ਹਾਂ ਅਤੇ ਵੱਡੀ ਗਿਣਤੀ ਵਿੱਚ ਮੂਸੇਵਾਲਾ ਨੂੰ ਚਾਹੁਣ ਵਾਲੇ ਉਸ ਦੇ ਪ੍ਰਸ਼ੰਸਕ ਉਨ੍ਹਾਂ ਦਾ ਹਮੇਸ਼ਾ ਸਾਥ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਪੁੱਤ ਇਸ ਦੁਨੀਆਂ ਤੋਂ ਚਲਾ ਗਿਆ ਹੈ, ਪਰ ਉਸ ਦੀਆਂ ਯਾਦਾਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਬਲਕੌਰ ਸਿੰਘ ਨੇ ਕਿਹਾ ਕਿ ਅੱਜ ਵੀ ਉਨ੍ਹਾਂ ਨੂੰ ਕਈ ਲੋਕ ਡਰਾ ਧਮਕਾ ਰਹੇ ਹਨ ਅਤੇ ਉਨ੍ਹਾਂ ਦੀ ਪ੍ਰੋਪਰਟੀ ਦਾ ਵੀ ਹੱਕ ਨਹੀਂ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਸਿੱਧੂ ਮੂਸੇਵਾਲਾ ਦੇ ਖ਼ਿਲਾਫ਼ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਬਲਕੌਰ ਸਿੰਘ ਨੇ ਨਸੀਹਤ ਦਿੰਦੇ ਹੋਏ ਕਿਹਾ ਕਿ ਅਜਿਹਾ ਨਾ ਕਰਿਆ ਕਰੋ, ਜਿਸ ਨਾਲ ਕਿਸੇ ਦੇ ਮਾਤਾ-ਪਿਤਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ।ਛੋਟੇ ਸਿੱਧੂ ਨੇ ਕੱਟਿਆ ਆਪਣੇ ਵੱਡੇ ਬਾਈ ਸਿੱਧੂ ਮੂਸੇਵਾਲਾ ਦੇ ਜਨਮਦਿਨ ਦਾ ਕੇਕ, ਸਿੱਧੂ ਦੀ  ਹਵੇਲੀ 'ਚ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਪਰਿਵਾਰਿਕ ਮੈਂਬਰਾਂ ਨਾਲ ...

ਉਨ੍ਹਾਂ ਕਿਹਾ, ”ਕੁਝ ਗੈਂਗਸਟਰ ਅੱਜ ਵੀ ਉਨ੍ਹਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਅਤੇ ਕਹਿੰਦੇ ਨੇ ਕਿ ਉਨ੍ਹਾਂ ਦੀ ਬਾਪੂ ਬਲਕੌਰ ਨਾਲ ਗੱਲ ਕਰਵਾ ਦਿਓ, ਅਸੀਂ ਗੋਲਡੀ ਬਰਾੜ ਨੂੰ ਮਾਰ ਦੇਵਾਂਗੇ, ਪਰ ਮੈਂ ਨਹੀਂ ਚਾਹੁੰਦਾ ਕਿਸੇ ਨੂੰ ਗੋਲੀ ਦੇ ਨਾਲ ਮਾਰਿਆ ਜਾਵੇ, ਕਿਉਂਕਿ ਮੇਰਾ ਪੁੱਤ ਤਾਂ ਇਸ ਦੁਨੀਆਂ ਵਿੱਚ ਨਹੀਂ ਰਿਹਾ ਅਤੇ ਕਿਸੇ ਹੋਰ ਮਾਂ ਦਾ ਪੁੱਤ ਇਸ ਦੁਨੀਆ ਤੋਂ ਗੋਲੀ ਦੇ ਨਾਲ ਨਾ ਚਲਾ ਜਾਵੇ।” ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਅੱਜ ਵੀ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਅਤੇ  ਉਹ ਲਗਾਤਾਰ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ।

Related posts

ਭਾਜਪਾ ਲੀਗਲ ਸੈੱਲ ਦਾ ਸਾਬਕਾ ਪ੍ਰਧਾਨ ਰਿਹਾ ਵਕੀਲ ਅਤੇ ਸਹਾਇਕ ਆਈਸ ਡਰੱਗ ਤੇ ਹੈਰੋਇਨ ਸਮੇਤ ਕਾਬੂ

Current Updates

ਹੁਣ ਮੈਡੀਕਲ ਦੀਆਂ ਦੁਕਾਨਾਂ ‘ਤੇ CCTV ਲਾਜ਼ਮੀ; 90 ਦਿਨਾਂ ਤੱਕ ਸੁਰੱਖਿਅਤ ਰੱਖਣੀ ਪਵੇਗੀ ਰਿਕਾਰਡਿੰਗ

Current Updates

ਉੱਤਰਾਖੰਡ ‘ਆਲ ਸੀਜ਼ਨ’ ਸੈਰ-ਸਪਾਟਾ ਕੇਂਦਰ ਬਣੇ: ਮੋਦੀ

Current Updates

Leave a Comment