July 21, 2026
ਖਾਸ ਖ਼ਬਰਪੰਜਾਬਰਾਸ਼ਟਰੀ

ਹੁਣ ਮੈਡੀਕਲ ਦੀਆਂ ਦੁਕਾਨਾਂ ‘ਤੇ CCTV ਲਾਜ਼ਮੀ; 90 ਦਿਨਾਂ ਤੱਕ ਸੁਰੱਖਿਅਤ ਰੱਖਣੀ ਪਵੇਗੀ ਰਿਕਾਰਡਿੰਗ

ਹੁਣ ਮੈਡੀਕਲ ਦੀਆਂ ਦੁਕਾਨਾਂ 'ਤੇ CCTV ਲਾਜ਼ਮੀ; 90 ਦਿਨਾਂ ਤੱਕ ਸੁਰੱਖਿਅਤ ਰੱਖਣੀ ਪਵੇਗੀ ਰਿਕਾਰਡਿੰਗ

ਧਰਮਕੋਟ-  ਮੋਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਡੀਕਲ ਸਟੋਰਾਂ ਉੱਤੇ ਦਵਾਈਆਂ ਦੀ ਗੈਰ ਕਾਨੂੰਨੀ ਵਿਕਰੀ ਅਤੇ ਦੁਰਵਰਤੋਂ ਨੂੰ ਮੁੱਖ ਰੱਖਦੇ ਹੋਏ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਤਹਿਤ ਹੁਣ ਦਵਾਈਆਂ ਦੀ ਵਿਕਰੀ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੀ ਹੋ ਸਕੇਗੀ।

ਡਿਪਟੀ ਕਮਿਸ਼ਨਰ ਵੱਲੋਂ ਧਾਰਾ 163 ਤਹਿਤ ਹੁਕਮ ਜਾਰੀ- ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਨਤਕ ਹਿੱਤ, ਕਾਨੂੰਨ ਅਤੇ ਅਮਨ-ਸ਼ਾਂਤੀ ਨੂੰ ਬਣਾਈ ਰੱਖਣ ਅਤੇ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਤੇ ਪ੍ਰਭਾਵਸ਼ਾਲੀ ਨਿਯੰਤਰਣ ਲਈ ਜ਼ਿਲ੍ਹੇ ਦੀ ਹਦੂਦ ਅੰਦਰ ਸਥਿਤ ਸਮੂਹ ਕੈਮਿਸਟਾਂ ਦੀਆਂ ਦੁਕਾਨਾਂ ਲਈ ਉਕਤ ਅਹਿਮ ਹੁਕਮ ਜਾਰੀ ਕੀਤੇ ਹਨ।

ਕਾਊਂਟਰ, ਸਟੋਰੇਜ ਅਤੇ ਐਂਟਰੀ ‘ਤੇ ਕੈਮਰੇ ਹੋਣਗੇ ਲਾਜ਼ਮੀ- ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਹਰ ਦਵਾਈਆਂ ਵੇਚਣ ਵਾਲੀ ਦੁਕਾਨ ਵਿੱਚ ਕਾਰਜਸ਼ੀਲ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣੇ ਲਾਜ਼ਮੀ ਹਨ। ਦਵਾਈਆਂ ਦੀ ਵਿਕਰੀ ਕੇਵਲ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹੀ ਕੀਤੀ ਜਾਵੇਗੀ। ਵਿਕਰੀ ਕਾਊਂਟਰ, ਨਸ਼ੀਲੀਆਂ ਅਤੇ ਨਿਯੰਤਰਿਤ ਦਵਾਈਆਂ ਦਾ ਸਟੋਰੇਜ ਏਰੀਆ ਅਤੇ ਦੁਕਾਨ ਦੇ ਪ੍ਰਵੇਸ਼/ਨਿਕਾਸ ਦੁਆਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਕਵਰੇਜ ਹੇਠ ਹੋਣੇ ਲਾਜ਼ਮੀ ਹੋਣਗੇ।

90 ਦਿਨਾਂ ਦੀ ਰਿਕਾਰਡਿੰਗ ਰੱਖਣੀ ਪਵੇਗੀ ਸੁਰੱਖਿਅਤ- ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਘੱਟੋ-ਘੱਟ 90 ਦਿਨਾਂ ਤੱਕ ਸੁਰੱਖਿਅਤ ਰੱਖੀ ਜਾਵੇਗੀ ਅਤੇ ਮੰਗੇ ਜਾਣ ’ਤੇ ਡਰੱਗ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੂੰ ਉਪਲੱਬਧ ਕਰਵਾਈ ਜਾਵੇਗੀ।

ਕੈਮਰੇ ਖਰਾਬ ਹੋਣ ‘ਤੇ ਦਵਾਈ ਵੇਚਣ ‘ਤੇ ਪੂਰਨ ਮਨਾਹੀ- ਹੁਕਮਾਂ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਸਮੇਂ ਸੀ.ਸੀ.ਟੀ.ਵੀ. ਸਿਸਟਮ ਖਰਾਬ ਜਾਂ ਗੈਰ-ਕਾਰਜਸ਼ੀਲ ਹੋ ਜਾਂਦਾ ਹੈ ਤਾਂ ਉਸ ਸਮੇਂ ਦੌਰਾਨ ਦਵਾਈਆਂ ਦੀ ਵਿਕਰੀ ਨਹੀਂ ਕੀਤੀ ਜਾਵੇਗੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਵਿਕਰੀ ਕਰਨੀ ਪੂਰਨ ਤੌਰ ‘ਤੇ ਮਨਾਹੀ ਹੋਵੇਗੀ।

Related posts

ਅਦਾਕਾਰਾ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਬਣਾਉਣ ‘ਤੇ ਸੰਤਾਂ ‘ਚ ਨਰਾਜ਼ਗੀ, ਮੁਕੱਦਮਾ ਦਰਜ ਕਰਨ ਦੀ ਮੰਗ

Current Updates

ਖਨੌਰੀ ਬਾਰਡਰ ਤੋਂ ਹਰਿਆਣਾ ਨੇ ਬੈਰੀਕੇਡ ਹਟਾ ਕੇ ਆਵਾਜਾਈ ਬਹਾਲ ਕੀਤੀ

Current Updates

ਵੜਿੰਗ ਵੱਲੋਂ ਸੁਖਬੀਰ ਨੂੰ ਇਕੱਲੇ ਗਿੱਦੜਬਾਹਾ ਹਲਕੇ ਤੋਂ ਚੋਣ ਲੜਨ ਦੀ ਚੁਣੌਤੀ

Current Updates

Leave a Comment