September 24, 2026
ਖਾਸ ਖ਼ਬਰਰਾਸ਼ਟਰੀ

ਸਿਆਸੀ ਹਲਚਲ: ਮਮਤਾ ਤੇ ਅਭਿਸ਼ੇਕ ਬੈਨਰਜੀ ਦੇ ਘਰਾਂ ਤੋਂ ਵਾਧੂ ਸੁਰੱਖਿਆ ਹਟਾਈ; ਤਾਮਿਲਨਾਡੂ ‘ਚ ਕਾਂਗਰਸ ਨੇ DMK ਨਾਲ ਤੋੜਿਆ ਨਾਤਾ

ਸਿਆਸੀ ਹਲਚਲ: ਮਮਤਾ ਤੇ ਅਭਿਸ਼ੇਕ ਬੈਨਰਜੀ ਦੇ ਘਰਾਂ ਤੋਂ ਵਾਧੂ ਸੁਰੱਖਿਆ ਹਟਾਈ; ਤਾਮਿਲਨਾਡੂ 'ਚ ਕਾਂਗਰਸ ਨੇ DMK ਨਾਲ ਤੋੜਿਆ ਨਾਤਾ

ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਦੋ ਦਿਨ ਬਾਅਦ ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਦੇ ਘਰਾਂ ਅਤੇ ਕੈਮੈਕ ਸਟਰੀਟ ‘ਤੇ ਪਾਰਟੀ ਹੈੱਡਕੁਆਰਟਰ ਤੋਂ ਸੁਰੱਖਿਆ ਹਟਾ ਦਿੱਤੀ ਗਈ ਹੈ। ਬੁੱਧਵਾਰ ਨੂੰ ਤਿੰਨੋਂ ਥਾਵਾਂ ਤੋਂ ਵਾਧੂ ਪੁਲਿਸ ਤਾਇਨਾਤੀ ਹਟਾ ਦਿੱਤੀ ਗਈ। ਹਰੀਸ਼ ਮੁਖਰਜੀ ਰੋਡ ‘ਤੇ ਅਭਿਸ਼ੇਕ ਬੈਨਰਜੀ ਦੇ ਘਰ ‘ਸ਼ਾਂਤੀਨਿਕੇਤਨ’ ਦੇ ਬਾਹਰ ਫੁੱਟਪਾਥ ‘ਤੇ ਸਿਰਫ਼ ਇੱਕ ਬੈਰੀਕੇਡ ਦਿਖਾਈ ਦੇ ਰਿਹਾ ਸੀ, ਜਦੋਂ ਕਿ ਕੋਈ ਪੁਲਿਸ ਕਰਮਚਾਰੀ ਮੌਜੂਦ ਨਹੀਂ ਸੀ। ਉਸ ਨੂੰ ਅਜੇ ਵੀ ਜ਼ੈੱਡ-ਸ਼੍ਰੇਣੀ ਦੀ ਸੁਰੱਖਿਆ ਪ੍ਰਾਪਤ ਹੈ ਜੋ ਕਿ ਜਾਰੀ ਰਹੇਗੀ ਕਿਉਂਕਿ ਅਭਿਸ਼ੇਕ ਡਾਇਮੰਡ ਹਾਰਬਰ ਹਲਕੇ ਤੋਂ ਸੰਸਦ ਮੈਂਬਰ ਹਨ। ਉਧਰ ਕਾਂਗਰਸ ਨੇ ਬੁੱਧਵਾਰ ਨੂੰ ਤਾਮਿਲਨਾਡੂ ਵਿੱਚ ਸਰਕਾਰ ਬਣਾਉਣ ਲਈ ਟੀ.ਵੀ.ਕੇ. ਮੁਖੀ ਵਿਜੇ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ । ਕਾਂਗਰਸੀ ਆਗੂਆਂ ਵੱਲੋਂ ਟੀ.ਵੀ.ਕੇ. ਹੈੱਡਕੁਆਰਟਰ ਦਾ ਦੌਰਾ ਕੀਤਾ ਅਤੇ ਵਿਜੇ ਨੂੰ ਸਮਰਥਨ ਪੱਤਰ ਭੇਟ ਕੀਤਾ । ਇਸ ਦੇ ਨਾਲ ਕਾਂਗਰਸ ਪਾਰਟੀ ਨੇ ਡੀ.ਐਮ.ਕੇ. ਨਾਲ ਆਪਣਾ ਸਾਲਾਂ ਪੁਰਾਣਾ ਗਠਜੋੜ ਵੀ ਤੋੜ ਦਿੱਤਾ

Related posts

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਿਹਤ ਤੇ ਸਿੱਖਿਆ ਖੇਤਰ ਦੇ ਮਾਹਿਰਾਂ ਨਾਲ ਮੀਟਿੰਗ

Current Updates

ਮਾਲੇਰਕੋਟਲਾ: ਕੂੜੇ ਦੇ ਢੇਰ ‘ਚ ਜ਼ਬਰਦਸਤ ਧਮਾਕਾ

Current Updates

ਬੀਐੱਸਐੱਫ ਏਅਰ ਵਿੰਗ ਨੂੰ ਮਿਲੀ ਪਹਿਲੀ ਮਹਿਲਾ ਫਲਾਈਟ ਇੰਜਨੀਅਰ

Current Updates

Leave a Comment