November 9, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

“ਭਗਵੰਤ ਮਾਨ ਜੀ, ਅਸਤੀਫ਼ਾ ਦਿਓ ਤੇ ਇਲਾਜ ਕਰਵਾਓ” – ਬੰਬ ਧਮਾਕਿਆਂ ਦੇ ਦੋਸ਼ਾਂ ‘ਤੇ ਅਸ਼ਵਨੀ ਸ਼ਰਮਾ ਦਾ ਮੁੱਖ ਮੰਤਰੀ ‘ਤੇ ਤਿੱਖਾ ਪਲਟਵਾਰ

"ਭਗਵੰਤ ਮਾਨ ਜੀ, ਅਸਤੀਫ਼ਾ ਦਿਓ ਤੇ ਇਲਾਜ ਕਰਵਾਓ" – ਬੰਬ ਧਮਾਕਿਆਂ ਦੇ ਦੋਸ਼ਾਂ 'ਤੇ ਅਸ਼ਵਨੀ ਸ਼ਰਮਾ ਦਾ ਮੁੱਖ ਮੰਤਰੀ 'ਤੇ ਤਿੱਖਾ ਪਲਟਵਾਰ

ਚੰਡੀਗੜ੍ਹ: “ਨਾ ਘਸੁੰਨ ਮਾਰਦਾ, ਨਾ ਲੱਤ ਮਾਰਦਾ – ਰੱਬ ਜਦੋਂ ਵੀ ਮਾਰਦਾ, ਮੱਤ ਹੀ ਮਾਰਦਾ। ਭਗਵੰਤ ਮਾਨ ਜੀ, ਲੱਗਦਾ ਹੈ ਤੁਹਾਡੀ ਮਾਨਸਿਕ ਹਾਲਤ ਠੀਕ ਨਹੀਂ ਰਹੀ। ਤੁਹਾਨੂੰ ਅਸਤੀਫ਼ਾ ਦੇ ਕੇ ਆਪਣਾ ਢੰਗ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ,” ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ, ਜੋ ਪੰਜਾਬ ਵਿੱਚ ਹੋ ਰਹੇ ਬੰਬ ਧਮਾਕਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਜਪਾ ‘ਤੇ ਲਗਾਏ ਗਏ ਦੋਸ਼ਾਂ ‘ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਸਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇਸਦੀ ਸੁਰੱਖਿਆ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ, ਪਰ ਮਾਨ ਸਰਕਾਰ ਹਰ ਮੋਰਚੇ ‘ਤੇ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਭਾਜਪਾ ‘ਤੇ ਚਿੱਕੜ ਸੁੱਟਣਾ ਘਟੀਆ ਅਤੇ ਗੈਰ-ਜ਼ਿੰਮੇਵਾਰਾਨਾ ਰਾਜਨੀਤੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਦੀ ਜਨਤਾ ਗੋਲੀਆਂ, ਬੰਬ ਧਮਾਕਿਆਂ, ਕਤਲਾਂ ਅਤੇ ਨਿੱਤ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਦਾ ਸੰਤਾਪ ਭੋਗ ਰਹੀ ਹੈ, ਜੋ ਆਮ ਆਦਮੀ ਪਾਰਟੀ ਸਰਕਾਰ ਦੀ ਨਿਕੰਮੀ ਕਾਨੂੰਨ-ਵਿਵਸਥਾ ਦੀ ਸਿੱਧੀ ਨਿਸ਼ਾਨੀ ਹੈ। ਅਸ਼ਵਨੀ ਸ਼ਰਮਾ ਨੇ ਦੋਹਰਾਇਆ ਕਿ ਭਾਜਪਾ ਲਈ ਪੰਜਾਬ ਦੀ ਅਮਨ-ਸ਼ਾਂਤੀ, ਸੁਰੱਖਿਆ ਅਤੇ ਭਾਈਚਾਰਕ ਸਾਂਝ ਸਭ ਤੋਂ ਪਹਿਲਾਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਡੱਟ ਕੇ ਖੜ੍ਹੀ ਰਹੇਗੀ।

Related posts

ਹੁਸ਼ਿਆਰਪੁਰ ਗੋਲੀ ਕਾਂਡ ਦੇ ਤਿੰਨ ਮੁਲਜ਼ਮ ਮੁਕਾਬਲੇ ਤੋਂ ਬਾਅਦ ਕਾਬੂ

Current Updates

ਕੈਨੇਡਾ ’ਚ ਮਾਰਕ ਕਾਰਨੇ ਦੀ ਕਮਾਂਡ ਹੇਠ ਲਿਬਰਲ ਪਾਰਟੀ ਦਾ ਹੋਇਆ ਉਭਾਰ

Current Updates

ਕੇਦਾਰਨਾਥ ਨੇੜੇ ਜ਼ਮੀਨ ਖਿਸਕਣ ਤੋਂ ਬਾਅਦ 6,500 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

Current Updates

Leave a Comment