November 4, 2026
ਖਾਸ ਖ਼ਬਰਚੰਡੀਗੜ੍ਹਪੰਜਾਬਮਨੋਰੰਜਨਰਾਸ਼ਟਰੀ

ਗਿੱਪੀ ਗਰੇਵਾਲ ਨੂੰ ਮਿਲਿਆ ‘ਦਾਦਾ ਸਾਹਿਬ ਫਾਲਕੇ’ ਐਵਾਰਡ

ਗਿੱਪੀ ਗਰੇਵਾਲ ਨੂੰ ਮਿਲਿਆ 'ਦਾਦਾ ਸਾਹਿਬ ਫਾਲਕੇ' ਐਵਾਰਡ

ਚੰਡੀਗੜ੍ਹ- ਪੰਜਾਬੀ ਸਿਨੇਮਾ ਲਈ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ। ‘ਦੇਸੀ ਰੌਕਸਟਾਰ’ ਗਿੱਪੀ ਗਰੇਵਾਲ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਸਿਰਫ਼ ਇੱਕ ਵਧੀਆ ਅਦਾਕਾਰ ਹੀ ਨਹੀਂ, ਸਗੋਂ ਇੱਕ ਕਮਾਲ ਦੇ ਨਿਰਦੇਸ਼ਕ ਵੀ ਨੇ। ਮੁੰਬਈ ਵਿੱਚ ਹੋਏ ਵੱਕਾਰੀ ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਸਮਾਰੋਹ ਵਿੱਚ ਗਿੱਪੀ ਗਰੇਵਾਲ ਨੇ ਆਪਣੀ ਫਿਲਮ ‘ਅਕਾਲ’ ਲਈ ‘ਬੈਸਟ ਡਾਇਰੈਕਟਰ’ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਗਿੱਪੀ ਗਰੇਵਾਲ ਵੱਲੋਂ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਫਿਲਮ ‘ਅਕਾਲ – ਦਿ ਅਨਕੌਂਕਰਡ’ (Akal – The Unconquered) ਨੇ ਰਿਲੀਜ਼ ਦੇ ਨਾਲ ਹੀ ਸਭ ਦਾ ਧਿਆਨ ਖਿੱਚਿਆ ਸੀ। ਇਸ ਫਿਲਮ ਨੂੰ ਇਸ ਦੀ ਸ਼ਾਨਦਾਰ ਕਹਾਣੀ, ਸਿਨੇਮੈਟੋਗ੍ਰਾਫੀ ਅਤੇ ਦਮਦਾਰ ਪੇਸ਼ਕਾਰੀ ਲਈ ਦੁਨੀਆ ਭਰ ਵਿੱਚ ਤਾਰੀਫ਼ਾਂ ਮਿਲੀਆਂ ਸਨ। ਆਲੋਚਕਾਂ ਨੇ ਮੰਨਿਆ ਸੀ ਕਿ ਗਿੱਪੀ ਨੇ ਇਸ ਫਿਲਮ ਰਾਹੀਂ ਪੰਜਾਬੀ ਸਿਨੇਮਾ ਨੂੰ ਇੱਕ ਨਵੇਂ ਪੱਧਰ ‘ਤੇ ਪਹੁੰਚਾਇਆ ਹੈ ਅਤੇ ਹੁਣ ਇਸੇ ਮਿਹਨਤ ਦਾ ਫਲ ਉਨ੍ਹਾਂ ਨੂੰ ‘ਬੈਸਟ ਡਾਇਰੈਕਟਰ’ ਐਵਾਰਡ ਦੇ ਰੂਪ ਵਿੱਚ ਮਿਲਿਆ ਹੈ।

ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਗਿੱਪੀ ਗਰੇਵਾਲ ਕਾਫੀ ਭਾਵੁਕ ਅਤੇ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਇਸ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ, “ਇਹ ਫਿਲਮ ਮੇਰੇ ਦਿਲ ਦੇ ਬਹੁਤ ਨੇੜੇ ਹੈ। ਇਸ ਨੂੰ ਬਹੁਤ ਜਨੂੰਨ ਨਾਲ ਬਣਾਇਆ ਗਿਆ ਸੀ।” ਗਿੱਪੀ ਨੇ ਆਪਣੀ ਜਿੱਤ ਦਾ ਸਿਹਰਾ ਆਪਣੀ ਪੂਰੀ ਟੀਮ ਅਤੇ ਦਰਸ਼ਕਾਂ ਦੇ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਇਹ ਪਿਆਰ ਹੀ ਉਨ੍ਹਾਂ ਨੂੰ ਅੱਗੇ ਹੋਰ ਵਧੀਆ ਕਹਾਣੀਆਂ ਸੁਣਾਉਣ ਲਈ ਪ੍ਰੇਰਿਤ ਕਰਦਾ ਰਹੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੇ ਸੱਭਿਆਚਾਰ ਤੇ ਇਤਿਹਾਸ ਨਾਲ ਜੁੜੀਆਂ ਰਹਿਣ।

ਦੱਸ ਦੇਈਏ ਕਿ ‘ਅਕਾਲ’ ਗਿੱਪੀ ਗਰੇਵਾਲ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰੋਜੈਕਟਾਂ ਵਿੱਚੋਂ ਇੱਕ ਰਿਹਾ ਹੈ। ਇੱਕ ਗਾਇਕ ਤੋਂ ਅਦਾਕਾਰ ਅਤੇ ਹੁਣ ਇੱਕ ਕੌਮੀ ਪੱਧਰ ਦੇ ਪੁਰਸਕਾਰ ਜੇਤੂ ਨਿਰਦੇਸ਼ਕ ਤੱਕ ਦਾ ਉਨ੍ਹਾਂ ਦਾ ਸਫ਼ਰ ਕਾਬਿਲ-ਏ-ਤਾਰੀਫ਼ ਹੈ। ਅੱਜ ਪੂਰੀ ਪੰਜਾਬੀ ਫਿਲਮ ਇੰਡਸਟਰੀ ਗਿੱਪੀ ਗਰੇਵਾਲ ਨੂੰ ਵਧਾਈਆਂ ਦੇ ਰਹੀ ਹੈ।

Related posts

ਮਜ਼ਬੂਤ ਆਲਮੀ ਰੁਝਾਨਾਂ ਕਾਰਨ ਸ਼ੁਰੂਆਤੀ ਕਾਰੋਬਾਰ ਦੌਰਾਨ ਬਾਜ਼ਾਰਾਂ ਵਿੱਚ ਤੇਜ਼ੀ

Current Updates

ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਦੇ ਮੀਡੀਆ ਅਫਸਰਾਂ ਲਈ ਇੱਕ ਦਿਨਾਂ ਓਰੀਐਂਟਸ਼ਨ ਪ੍ਰੋਗਰਾਮ

Current Updates

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਜਲੰਧਰ ‘ਚ ਲੜਕੀ ਨਾਲ ਜਬਰ ਜਨਾਹ ਦੀ ਘਟਨਾ ‘ਤੇ ਲਿਆ ਸਖ਼ਤ ਨੋਟਿਸ, ਦੋਸ਼ੀ ਗਿ੍ਫ਼ਤਾਰ

Current Updates

Leave a Comment