November 4, 2026
ਖਾਸ ਖ਼ਬਰਰਾਸ਼ਟਰੀ

ਜਹਾਜ਼ ਰੁਕਣ ਤੋਂ ਪਹਿਲਾਂ ਹੀ ਯਾਤਰੀ ਨੇ ਖੋਲ੍ਹ ਦਿੱਤਾ ਐਗਜ਼ਿਟ ਗੇਟ !

ਜਹਾਜ਼ ਰੁਕਣ ਤੋਂ ਪਹਿਲਾਂ ਹੀ ਯਾਤਰੀ ਨੇ ਖੋਲ੍ਹ ਦਿੱਤਾ ਐਗਜ਼ਿਟ ਗੇਟ !

ਚੇਨਈ- ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਯਾਤਰੀ ਨੇ ਜਹਾਜ਼ ਦੇ ਰੁਕਣ ਤੋਂ ਪਹਿਲਾਂ ਹੀ ਉਸ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿੱਤਾ। ਸ਼ਾਰਜਾਹ ਤੋਂ ਐਤਵਾਰ ਸਵੇਰੇ 231 ਯਾਤਰੀਆਂ ਨੂੰ ਲੈ ਕੇ ਏਅਰ ਅਰਬੀਆ ਦੀ ਫਲਾਈਟ ਚੇਨਈ ਪਹੁੰਚੀ ਸੀ। ਜਦੋਂ ਜਹਾਜ਼ ਰਨਵੇਅ ਤੋਂ ਟਰਮੀਨਲ ਵੱਲ ਜਾਣ ਵਾਲੇ ਰਸਤੇ (ਟੈਕਸੀਵੇਅ) ‘ਤੇ ਚੱਲ ਰਿਹਾ ਸੀ, ਤਾਂ ਪੁਡੂਕੋਟਈ ਦੇ ਰਹਿਣ ਵਾਲੇ ਇੱਕ 34 ਸਾਲਾ ਵਿਅਕਤੀ ਨੇ ਅਚਾਨਕ ਐਮਰਜੈਂਸੀ ਐਗਜ਼ਿਟ ਗੇਟ ਖੋਲ੍ਹ ਦਿੱਤਾ। ਪਾਇਲਟ ਨੇ ਤੁਰੰਤ ਜਹਾਜ਼ ਨੂੰ ਰੋਕਿਆ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ। CISF ਦੇ ਜਵਾਨ ਅਤੇ ਬੰਬ ਨਿਰੋਧਕ ਦਸਤਾ ਮੌਕੇ ‘ਤੇ ਪਹੁੰਚ ਗਏ। ਪਾਇਲਟ ਦੀ ਸ਼ਿਕਾਇਤ ‘ਤੇ ਸੁਰੱਖਿਆ ਕਰਮਚਾਰੀਆਂ ਨੇ ਜਹਾਜ਼ ਦੇ ਅੰਦਰ ਜਾ ਕੇ ਉਸ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀ ਹੁਣ ਉਸ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਉਸ ਦੀ ਮਾਨਸਿਕ ਹਾਲਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Related posts

ਕਾਂਸ਼ੀ ਰਾਮ ਨੂੰ ‘ਭਾਰਤ ਰਤਨ’ ਦੇਣ ਦਾ ਮਤਾ ਪਾਸ

Current Updates

ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੋੜਿਆਂ ਦੀ ਸੇਵਾ

Current Updates

ਪੰਜਾਬ ‘ਚ ਦਿਨ-ਦਿਹਾੜੇ ਮੁੰਡੇ ਨੂੰ ਮਾਰ’ਤੀਆਂ ਗੋਲੀਆਂ, ਟਾਇਮ ਪਾ ਦਿੱਤਾ ਵਾਰਦਾਤ ਨੂੰ ਅੰਜਾਮ

Current Updates

Leave a Comment