September 25, 2026
ਖਾਸ ਖ਼ਬਰਪੰਜਾਬਰਾਸ਼ਟਰੀ

GNDU ਦੇ ਰਜਿਸਟਰਾਰ , VC ਤੇ ਹੋਰਨਾ ਨੂੰ 24 ਮਾਰਚ ਨੂੰ ਪੇਸ਼ ਹੋਣ ਲਈ ਕੋਰਟ ਵੱਲੋਂ ਨੋਟਿਸ

GNDU ਦੇ ਰਜਿਸਟਰਾਰ , VC ਤੇ ਹੋਰਨਾ ਨੂੰ 24 ਮਾਰਚ ਨੂੰ ਪੇਸ਼ ਹੋਣ ਲਈ ਕੋਰਟ ਵੱਲੋਂ ਨੋਟਿਸ

ਰਈਆ- ਮਾਨਯੋਗ ਜੱਜ ਰਮਨਦੀਪ ਕੌਰ ਸਿਵਲ ਜੁਡੀਸ਼ੀਅਲ ਕੋਰਟ ਬਾਬਾ ਬਕਾਲਾ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਜਿਸਟਰਾਰ , ਵਾਇਸ ਚਾਂਸਲਰ ਤੇ ਹੋਰਨਾ ਨੂੰ 24 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਗਏ ਹਨ। ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੇ ਵਿਦਿਆਰਥੀ ਅਮਰਵੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਕਾਨੂੰਨ ਵਿਭਾਗ ਦੇ ਕੁਝ ਅਧਿਆਪਕਾਂ ਵੱਲੋਂ ਜਾਣਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਪੇਪਰਾਂ ਵਿੱਚ ਪੂਰੇ ਨੰਬਰ ਨਹੀਂ ਦਿੱਤੇ ਜਾ ਰਹੇ ਸਨ। ਉਸ ਨੇ ਪੇਪਰਾਂ ਦੀ ਦੁਬਾਰਾ ਮੁਲਾਂਕਣ ਦੀ ਬੇਨਤੀ ਕੀਤੀ ਸੀ ਜਿਸ ਵਿਚ ਉਸ ਦੇ ਅੰਕਾਂ ਵਿਚ ਵਾਧਾ ਹੁੰਦਾ ਸੀ।

ਇਹ ਮਾਮਲਾ ਕਈ ਵਾਰ ਵੀ ਸੀ ਅਤੇ ਹੋਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਸਬੰਧਿਤ ਅਧਿਆਪਕ ਵੱਲੋਂ ਉਸ ਨੂੰ ਬੁਲਾ ਕਿ ਕਿਹਾ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਪਰ ਤੰਗ ਪਰੇਸ਼ਾਨ ਕਰਨ ਲਈ ਜਾਣਬੁੱਝ ਕੇ ਉਸ ਦਾ ਨਤੀਜਾ ਯੂਨੀਵਰਸਿਟੀ ਦੇ ਵੈੱਬਸਾਈਟ ’ਤੇ ਅਪਲੋਡ ਨਹੀਂ ਕੀਤਾ ਜਾਂਦਾ ਸੀ। ਉਕਤ ਵਿਦਿਆਰਥੀ ਨੇ ਦੱਸਿਆ ਕਿ ਨਵੰਬਰ 2024 ਵਿੱਚ ਚੱਲਦੇ ਪੇਪਰਾਂ ਦੌਰਾਨ ਇਕ ਹੋਰ ਅਧਿਆਪਕ ਨੇ ਇੱਕ ਸਿੱਖ ਵਿਦਿਆਰਥੀ ਦੀ ਦਸਤਾਰ ਲੁਹਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪੁੱਜ ਗਿਆ ਸੀ, ਜਿੱਥੇ ਉਕਤ ਅਧਿਆਪਕ ਨੇ ਪੁਲੀਸ ਅਤੇ ਜਥੇਦਾਰਾਂ ਦੀ ਹਾਜ਼ਰੀ ਵਿੱਚ ਆਪਣੀ ਗ਼ਲਤੀ ਮੰਨੀ ਸੀ ਤੇ ਮਾਮਲਾ ਉੱਥੇ ਹੀ ਸ਼ਾਂਤ ਹੋ ਗਿਆ ਸੀ। ਇਸੇ ਰੰਜਿਸ਼ ਕਾਰਨ ਕਥਿਤ ਅਧਿਆਪਕਾ ਨੇ ਆਪਸੀ ਮਿਲੀਭੁਗਤ ਕਰਕੇ ਉਸ ਦੇ ਨਤੀਜੇ ਦਾ ਸਮੇਂ ਸਿਰ ਐਲਾਨ ਨਹੀਂ ਕੀਤਾ ਅਤੇ ਉਸ ਨੂੰ ਪੰਜਵੇਂ ਸਮੈਸਟਰ ਵਿੱਚ ਪਰਮੋਟ ਨਹੀਂ ਕਰ ਰਹੇ ਸਨ, ਜਦ ਕਿ ਦੂਜੇ ਸਾਰੇ ਵਿਦਿਆਰਥੀਆ ਨੂੰ 5ਵੇਂ ਸਮੈਸਟਰ ਵਿੱਚ ਪਰਮੋਟ ਕਰ ਦਿੱਤਾ ਗਿਆ।

ਉਸ ਨੇ ਦੱਸਿਆ, “ਮੇਰੇ ਵੱਲੋਂ ਪਰਿਵਾਰਕ ਮੈਂਬਰਾਂ ਅਤੇ ਜ਼ਿੰਮੇਵਾਰ ਲੋਕਾਂ ਰਾਹੀ ਉਕਤ ਅਧਿਆਪਕ ਨੂੰ ਮਿਲਣ ’ਤੇ ਮੈਨੂੰ ਕਾਨੂੰਨ ਵਿਭਾਗ ਪੰਜਵੇਂ ਸਮੈਸਟਰ ਵਿੱਚ ਪ੍ਰਮੋਟ ਕਰ ਦਿੱਤਾ ਅਤੇ ਮੇਰੇ ਕੋਲੋਂ 55335/ ਰੁਪਏ ਫ਼ੀਸ ਵੀ ਜਮਾ ਕਰਵਾ ਲਈ ਪਰ ਪੇਪਰ ਦੇਣ ਲਈ ਰੋਲ ਨੰਬਰ ਜਾਰੀ ਨਹੀਂ ਕੀਤਾ ਜਾ ਰਿਹਾ ਸੀ। ਜਿਸ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਰਿੱਟ ਦਾਇਰ ਕੀਤਾ ਅਤੇ ਆਪਣੀਆਂ ਉਤਰ ਪਰਚੀਆਂ ਅਤੇ ਹੋਰ ਵੇਰਵਿਆਂ ਦਾ ਰਿਕਾਰਡ ਲੈਣ ਲਈ ਸੂਚਨਾ ਦੇ ਅਧਿਕਾਰੀ ਕਾਨੂੰਨ ਤਹਿਤ ਅਪੀਲ ਪਾਈ। ਪਰ ਯੂਨੀਵਰਸਿਟੀ ਵੱਲੋਂ ਮੇਰਾ ਰਿਕਾਰਡ ਜਾਣਬੁੱਝ ਕੇ ਨਹੀਂ ਦਿੱਤਾ ਗਿਆ। ਜਿਸ ਸਬੰਧੀ ਅਪੀਲ ਸੂਚਨਾ ਕਮਿਸ਼ਨਰ ਪੰਜਾਬ ਕੋਲ ਮਿਤੀ 9 ਜੂਨ 2026 ਨੂੰ ਸੁਣਵਾਈ ਅਧੀਨ ਹੈ ਅਤੇ ਮੇਰੇ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਰੀਵਿਊ ਪਟੀਸ਼ਨ ਆਰ.ਏ.ਸੀ ਡਬਲਿਊ 103 ਆਫ਼ 2026 ਵਿੱਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਮਿਤੀ 17-4-2026 ਨੂੰ ਪੇਸ਼ ਹੋਣ ਲਈ ਨੋਟਿਸ ਹੋਇਆ ਹੈ।”

ਪੀੜਤ ਵਿਦਿਆਰਥੀ ਨੇ ਦੱਸਿਆ ਕਿ ਕਥਿਤ ਪ੍ਰੋਫੈਸਰ ਆਪਸੀ ਮਿਲੀਭੁਗਤ ਨਾਲ ਉਸ ਦਾ ਅਕੈਡਮਿਕ ਰਿਕਾਰਡ ਅਤੇ ਜੋ ਰਿਕਾਰਡ ਉਸ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਯੂਨੀਵਰਸਿਟੀ ਤੋ ਮੰਗਿਆ ਸੀ ਉਸ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਤਾਂ ਉਸ ਨੇ ਮਾਣਯੋਗ ਸਿਵਲ ਕੋਰਟ ਬਾਬਾ ਬਕਾਲਾ ਸਾਹਿਬ ਵਿੱਚ ਮਨਡੈਂਟਰੀ ਇੰਜੈੱਕਸ਼ਨ ਅਤੇ ਸਟੇਅ ਦੀ ਅਰਜ਼ੀ ਦਾਇਰ ਕੀਤੀ। ਜਿਸ ’ਤੇ ਗੌਰ ਕਰਦਿਆਂ ਮਾਣਯੋਗ ਮਿਸ ਰਮਨਦੀਪ ਕੌਰ ਸਿਵਲ ਜੱਜ ਬਾਬਾ ਬਕਾਲਾ ਸਾਹਿਬ ਨੇ ਯੂਨੀਵਰਸਿਟੀ ਦੇ ਵੀ ਸੀ , ਰਜਿਸਟਰਾਰ ਤੇ ਹੋਰਨਾ ਨੂੰ ਮਿਤੀ 24 ਮਾਰਚ 2026 ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤੇ ਹਨ ਅਤੇ ਯੂਨੀਵਰਸਿਟੀ ਨੂੰ ਉਸ ਦਾ ਅਕੈਡਮਿਕ ਰਿਕਾਰਡ ਨਸ਼ਟ ਕਰਨ ਤੋਂ ਰੋਕ ਦਿੱਤਾ ਹੈ।

Related posts

ਚੰਦਨ ਨੇਗੀ ਨੂੰ ਪੰਜਾਬੀ ਅਨੁਵਾਦ ਲਈ ਸਾਹਿਤ ਅਕਾਦਮੀ ਪੁਰਸਕਾਰ

Current Updates

ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ

Current Updates

ਪੰਜਾਬ ਸਰਕਾਰ ਵੱਲੋਂ 10 ਸੀਨੀਅਰ ਪੁਲੀਸ ਅਧਿਕਾਰੀਆਂ ਦੇ ਤਬਾਦਲੇ

Current Updates

Leave a Comment