October 10, 2026
ਖਾਸ ਖ਼ਬਰਰਾਸ਼ਟਰੀ

ਮੁੰਬਈ: ਪੋਵਈ ਵਿੱਚ 20 ਤੋਂ ਵੱਧ ਬੱਚਿਆਂ ਨੂੰ ਬੰਦੀ ਬਣਾਉਣ ਵਾਲਾ ਗ੍ਰਿਫ਼ਤਾਰ

ਮੁੰਬਈ: ਪੋਵਈ ਵਿੱਚ 20 ਤੋਂ ਵੱਧ ਬੱਚਿਆਂ ਨੂੰ ਬੰਦੀ ਬਣਾਉਣ ਵਾਲਾ ਗ੍ਰਿਫ਼ਤਾਰ

ਮੁੰਬਈ: ਇੱਥੋਂ ਦੇ ਪੋਵਈ ਦੇ ਇੱਕ ਸਟੂਡੀਓ ਵਿਚ ਇੱਕ ਵਿਅਕਤੀ ਵਲੋਂ ਬੰਦੀ ਬਣਾਏ ਗਏ 20 ਤੋਂ ਵੱਧ ਬੱਚਿਆਂ ਨੂੰ ਅੱਜ ਪੁਲੀਸ, ਕਮਾਂਡੋਜ਼ ਅਤੇ ਫਾਇਰ ਬ੍ਰਿਗੇਡ ਟੀਮਾਂ ਨੇ ਸੁਰੱਖਿਅਤ ਕੱਢ ਲਿਆ ਹੈ। ਸੰਯੁਕਤ ਪੁਲਿਸ ਕਮਿਸ਼ਨਰ ਸੱਤਿਆਨਾਰਾਇਣ ਨੇ ਕਿਹਾ ਕਿ ਸਾਰੇ ਬੱਚੇ ਸੁਰੱਖਿਅਤ ਹਨ। ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਰੋਹਿਤ ਆਰੀਆ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜੋ ਮਾਨਸਿਕ ਤੌਰ ’ਤੇ ਅਸਥਿਰ ਜਾਪਦਾ ਹੈ।

ਵੀਰਵਾਰ ਦੁਪਹਿਰ ਨੂੰ ਐਲ ਐਂਡ ਟੀ ਇਮਾਰਤ ਦੇ ਨੇੜੇ ਆਰ ਏ ਸਟੂਡੀਓ ਵਿੱਚ ਉਸ ਸਮੇਂ ਨਾਟਕੀ ਸਥਿਤੀ ਪੈਦਾ ਹੋਈ ਜਦੋਂ ਬੱਚਿਆਂ ਜਿਨ੍ਹਾਂ ਵਿਚ ਮੁੰਡੇ ਤੇ ਕੁੜੀਆਂ ਸ਼ਾਮਲ ਸੀ, ਨੂੰ ਆਡੀਸ਼ਨ ਲਈ ਬੁਲਾਇਆ ਗਿਆ। ਇਸ ਤੋਂ ਬਾਅਦ ਰੋਹਿਤ ਆਰੀਆ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਖੁਦਕੁਸ਼ੀ ਕਰਨਾ ਚਾਹੁੰਦਾ ਸੀ ਪਰ ਉਸ ਨੇ ਖੁਦਕੁਸ਼ੀ ਨਾ ਕਰ ਇਕ ਹੋਰ ਯੋਜਨਾ ਬਣਾਈ ਤੇ ਬੱਚਿਆਂ ਨੂੰ ਬੰਦੀ ਬਣਾਇਆ। ਉਹ ਕੁਝ ਲੋਕਾਂ ਨਾਲ ਗੱਲ ਕਰਨਾ ਚਾਹੁੰਦਾ ਹੈ ਅਤੇ ਉਨ੍ਹਾਂ ਤੋਂ ਸਵਾਲ ਪੁੱਛਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਉਹ ਦਹਿਸ਼ਤਗਰਦ ਨਹੀਂ ਹੈ ਤੇ ਜੇ ਉਸ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤੇ ਉਸ ਨੂੰ ਉਕਸਾਇਆ ਗਿਆ ਤਾਂ ਉਹ ਸਟੂਡੀਓ ਨੂੰ ਅੱਗ ਲਾ ਦੇੇਵੇਗਾ।

Related posts

ਦਿੱਲੀ ਦੇ ਦਵਾਰਕਾ ਵਿੱਚ ਗੈਂਗਸਟਰ ਦੀ ਪਤਨੀ ਸਮੇਤ ਚਾਰ ਗ੍ਰਿਫ਼ਤਾਰ

Current Updates

ਪੰਥਕ ਜਥੇਬੰਦੀਆਂ ਵੱਲੋਂ ਅੰਤ੍ਰਿੰਗ ਕਮੇਟੀ ਮੈਂਬਰ ਦੇ ਘਰ ਅੱਗੇ ਧਰਨਾ

Current Updates

ਰਾਸ਼ਟਰਪਤੀ ਦਰੋਪਦੀ ਮੁਰਮੂ ਦੋ ਰੋਜ਼ਾ ਫੇਰੀ ਲਈ ਪੁਰਤਗਾਲ ਪੁੱਜੇ

Current Updates

Leave a Comment