September 25, 2026
ਖਾਸ ਖ਼ਬਰਰਾਸ਼ਟਰੀ

ਫੌਜ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨਾਕਾਮ ; ਪਾਕਿਸਤਾਨੀ ਅਤਿਵਾਦੀ ਢੇਰ

ਫੌਜ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨਾਕਾਮ ; ਪਾਕਿਸਤਾਨੀ ਅਤਿਵਾਦੀ ਢੇਰ

ਸ੍ਰੀਨਗਰ- ਭਾਰਤੀ ਫੌਜ ਨੇ ਜੰਮੂ-ਕਸ਼ਮੀਰ ਦੇ ਉਰੀ ਸੈਕਟਰ ਵਿੱਚ ਕੰਟਰੋਲ ਰੇਖਾ (LoC) ਦੇ ਕੋਲ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਦੌਰਾਨ ਇੱਕ ਪਾਕਿਸਤਾਨੀ ਅਤਿਵਾਦੀ ਮਾਰਿਆ ਗਿਆ ਹੈ। ਫੌਜ ਦੀ ਸ੍ਰੀਨਗਰ ਸਥਿਤ ਚਿਨਾਰ ਕੋਰ ਨੇ ਆਪਣੇ ਐਕਸ (X) ਹੈਂਡਲ ’ਤੇ ਪੋਸਟ ਕੀਤਾ, “ ਘੁਸਪੈਠ ਦੀ ਕੋਸ਼ਿਸ਼ ਦੇ ਸਬੰਧ ਵਿੱਚ ਜੰਮੂ-ਕਸ਼ਮੀਰ ਪੁਲੀਸ ਵੱਲੋਂ ਦਿੱਤੀ ਗਈ ਇੱਕ ਖਾਸ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਉਰੀ ਸੈਕਟਰ ਦੇ ਇਲਾਕੇ ਬੁਛਰ ਵਿੱਚ 14-15 ਮਾਰਚ 2026 ਦੀ ਦਰਮਿਆਨੀ ਰਾਤ ਨੂੰ ਇੱਕ ਸਾਂਝਾ ਅਪਰੇਸ਼ਨ ਚਲਾਇਆ ਗਿਆ।”

ਫੌਜ ਨੇ ਕਿਹਾ ਕਿ ਝਾੜੀਆਂ ਵਿੱਚ ਫੌਜੀਆਂ ਨੇ ਇੱਕ ਅਤਿਵਾਦੀ ਦੀ ਸ਼ੱਕੀ ਹਰਕਤ ਦੇਖੀ। ਫੌਜ ਨੇ ਅੱਗੇ ਕਿਹਾ, “ ਘਾਤ ਲਗਾ ਕੇ ਬੈਠੇ ਸੁਰੱਖਿਆ ਬਲਾਂ ਨੇ ਆਪਣੀ ਥਾਂ ਨੂੰ ਬਦਲਿਆ ਅਤੇ ਅਤਿਵਾਦੀ ਨੂੰ ਚੁਣੌਤੀ ਦਿੱਤੀ ਗਈ, ਜਿਸ ਦੇ ਨਤੀਜੇ ਵਜੋਂ ਉਸ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮੁਕਾਬਲੇ ਦੌਰਾਨ ਇੱਕ ਪਾਕਿਸਤਾਨੀ ਅਤਿਵਾਦੀ ਮਾਰਿਆ ਗਿਆ। ਇੱਕ ਏ.ਕੇ. ਰਾਈਫਲ, ਪਿਸਤੌਲ ਅਤੇ ਭਾਰੀ ਮਾਤਰਾ ਵਿੱਚ ਗੋਲਾ-ਬਾਰੂਦ ਸਮੇਤ ਜੰਗੀ ਸਮੱਗਰੀ ਬਰਾਮਦ ਕੀਤੀ ਗਈ ਹੈ।”

Related posts

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁਰੰਮਤ ਮਗਰੋਂ ਲਗਾਏ ਸੋਨੇ ਦੇ ਪੱਤਰੇ

Current Updates

ਗਰਮੀ ਦੇ ਕਹਿਰ ਵਿਚਾਲੇ ਰਾਹਤ ਦੀ ਖ਼ਬਰ! ਸਮੇਂ ਤੋਂ ਪਹਿਲਾਂ ਆਵੇਗਾ ਮੌਨਸੂਨ, 26 ਮਈ ਨੂੰ ਕੇਰਲ ‘ਚ ਦੇਵੇਗਾ ਦਸਤਕ

Current Updates

‘ਚੋਣ ਪਾਕਿ ਤੇ ਜਹੱਨੁੰਮ ’ਚੋਂ ਹੈ, ਤਾਂ ਮੈਂ ਨਰਕ ਜਾਣਾ ਪਸੰਦ ਕਰਾਂਗਾ’: Javed Akhtar ਦਾ ਭਾਰਤ-ਪਾਕਿ ਕੱਟੜਪੰਥੀਆਂ ’ਤੇ ਤਨਜ਼

Current Updates

Leave a Comment